ਸਿੱਧੂ ਮੂਸੇਵਾਲਾ ਦੀ ਯਾਦ 'ਚ ਮੋਹਾਲੀ ਵਿਖੇ ਫ੍ਰੀ ਟੈਟੂ ਬਣਾ ਰਹੇ ਨੋਨੀ ਸਿੰਘ, ਅਪੁਆਇੰਟਮੈਂਟ ਲੈ ਕੇ ਪਹੁੰਚ ਰਹੇ ਫੈਨਜ਼

Thursday, Jun 02, 2022 - 12:57 AM (IST)

ਸਿੱਧੂ ਮੂਸੇਵਾਲਾ ਦੀ ਯਾਦ 'ਚ ਮੋਹਾਲੀ ਵਿਖੇ ਫ੍ਰੀ ਟੈਟੂ ਬਣਾ ਰਹੇ ਨੋਨੀ ਸਿੰਘ, ਅਪੁਆਇੰਟਮੈਂਟ ਲੈ ਕੇ ਪਹੁੰਚ ਰਹੇ ਫੈਨਜ਼

ਚੰਡੀਗੜ੍ਹ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ 'ਚ ਇਕ ਪਾਸੇ ਜਿਥੇ ਮਾਯੂਸੀ ਹੈ ਤਾਂ ਉਥੇ ਦੂਜੇ ਪਾਸੇ ਕੁਝ ਫੈਨਸ ਵੱਖ-ਵੱਖ ਤਰੀਕਿਆਂ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਫੈਨਜ਼ ਦੇ ਦਿਲਾਂ 'ਚ ਮੂਸੇਵਾਲਾ ਦੀਆਂ ਯਾਦਾਂ ਨੂੰ ਬਣਾਏ ਰੱਖਣ ਲਈ ਮੋਹਾਲੀ 'ਚ ਟੈਟੂ ਸਟੂਡੀਓ ਆਨਕ ਨੇ ਨਵੀਂ ਪਹਿਲ ਕੀਤੀ ਹੈ।

ਇਹ ਵੀ ਪੜ੍ਹੋ :ਮੂਸੇਵਾਲਾ ਦੇ ਵਫ਼ਾਦਾਰ ਕੁੱਤੇ ਸ਼ੇਰਾ ਦੇ ਬਘੀਰਾ ਨੇ ਨਹੀਂ ਖਾਧਾ 3 ਦਿਨਾਂ ਤੋਂ ਖਾਣਾ

ਉਹ ਸਾਰੇ ਫੈਨਜ਼ ਨੂੰ ਮੂਸੇਵਾਲਾ ਦੇ ਫ੍ਰੀ ਟੈਟੂ ਬਣਾ ਕੇ ਦੇ ਰਹੇ ਹਨ ਜਿਸ ਤੋਂ ਬਾਅਦ ਉਥੇ ਮੂਸੇਵਾਲਾ ਦੇ ਫੈਨਸ 'ਚ ਟੈਟੂ ਬਣਵਾਉਣ ਨੂੰ ਲੈ ਕੇ ਹੋੜ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ ਕਾਫ਼ੀ ਜ਼ਿਆਦਾ ਸੀ, ਜਿਸ ਦੇ ਚੱਲਦੇ ਲੋਕ ਅਪੁਆਇੰਟਮੈਂਟ ਲੈ ਕੇ ਟੈਟੂ ਬਣਾਉਣ ਲਈ ਆ ਰਹੇ ਹਨ। ਸਟੂਡੀਓ ਦੇ ਸੰਚਾਲਕ ਨੋਨੀ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਇਕ ਮਸ਼ਹੂਰ ਗਾਇਕ ਸਨ ਜੋ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਸਨ। ਉਹ ਆਪਣੇ ਵੱਲੋਂ ਫ੍ਰੀ 'ਚ ਟੈਟੂ ਬਣਾ ਕੇ ਸਿੱਧੂ ਮੂਸੇਵਾਲਾ ਨੂੰ ਇਕ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਇਹ ਪਹਿਲਕਦਮੀ ਕੀਤੀ ਹੈ।

ਇਹ ਵੀ ਪੜ੍ਹੋ :ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News