ਢਾਬੇ ’ਤੇ ਥੁੱਕ ਕੇ ਨਾਨ ਬਣਾ ਰਿਹਾ ਸੀ ਕਾਰੀਗਰ, ਵੀਡੀਓ ਹੋਈ ਵਾਇਰਲ

Monday, Jul 10, 2023 - 04:14 PM (IST)

ਢਾਬੇ ’ਤੇ ਥੁੱਕ ਕੇ ਨਾਨ ਬਣਾ ਰਿਹਾ ਸੀ ਕਾਰੀਗਰ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ : ਡੱਡੂ ਮਾਜਰਾ ਦੇ ਇਕ ਢਾਬੇ ਵਿਚ ਕਾਰੀਗਰ ਵਲੋਂ ਥੁੱਕ ਕੇ ਤੰਦੂਰ ਵਿਚ ਨਾਨ ਬਨਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਦੇਰ ਸ਼ਾਮ ਡੱਡੂ ਮਾਜਰਾ ਪਿੰਡ ਦੇ ਪ੍ਰਧਾਨ ਰਾਣਾ ਅਤੇ ਕੌਸਲਰ ਕੁਲਦੀਪ ਦੀ ਅਗਵਾਈ ਵਿਚ ਲੋਕਾਂ ਨੇ ਢਾਬੇ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਘਟਨਾ ਦਾ ਪਤਾ ਜਦੋਂ ਢਾਬੇ ਦੇ ਮਾਲਕ ਨੂੰ ਲੱਗਾ ਤਾਂ ਉਸ ਨੇ ਢਾਬਾ ਬੰਦ ਕਰ ਦਿੱਤਾ। ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ ਪ੍ਰਕਾਰ ਦਾ ਗੈਰ ਮਨੁੱਖੀ ਕੰਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਹੁਣ ਇਹ ਢਾਬਾ ਇਥੇ ਨਹੀਂ ਖੁੱਲ੍ਹੇਗਾ। ਇਲਾਕੇ ਦੇ ਕੌਸਲਰ ਨੇ ਪੁਲਸ ਨੂੰ ਢਾਬਾ ਮਾਲਕ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦੇ ਹੋਏ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਉਧਰ ਢਾਬੇ ਦੇ ਮਾਲਕ ਮੁਹੰਮਦ ਅਕੀਲ ਨੇ ਦੱਸਿਆ ਕਿ ਕਾਰੀਗਰ ਦਾ ਨਾਮ ਆਦਿਲ ਹੈ। ਉਹ ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਪਿੰਡ ਢਾਡਰਾ ਦਾ ਰਹਿਣ ਵਾਲਾ ਹੈ। ਉਸ ਨੂੰ ਇਸ ਘਟਨਾ ਦੀ ਵੀਡੀਓ ਤੋਂ ਪਤਾ ਲੱਗਾ ਹੈ। ਇਹ ਵੀਡੀਓ ਪੁਰਾਣਾ ਹੈ। ਜ਼ਿਸ ਕਾਰੀਗਰ ਦੀ ਵੀਡੀਓ ਵਾਇਰਲ ਹੋਈ ਹੈ, ਉਹ ਹੁਣ ਉਸ ਕੋਲ ਕੰਮ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਕਾਰਨ ਵਿਗੜੇ ਹਾਲਾਤ ਦਰਮਿਆਨ ਲੁਧਿਆਣਾ ਦੇ ਡੀ. ਸੀ. ਦੀ ਸਖ਼ਤ ਕਾਰਵਾਈ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News