ਵਿਜੀਲੈਂਸ ਦਾ DIG 'ਤੇ ਸ਼ਿਕੰਜਾ, ਨਸ਼ਾ ਤਸਕਰ ਨੂੰ ਛੱਡਣ ਲਈ 10 ਲੱਖ ਲੈਣ 'ਤੇ ਕੀਤਾ ਨਾਮਜ਼ਦ
Thursday, Jun 29, 2023 - 02:29 PM (IST)
ਜਲੰਧਰ/ਤਰਨਤਾਰਨ- ਪੰਜਾਬ ਪੁਲਸ ਦੇ ਡੀ. ਆਈ. ਜੀ. ਇੰਦਰਬੀਰ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੋ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਹੈ। ਇੰਦਰਬੀਰ ਸਿੰਘ ਇਸ ਸਮੇਂ ਪੰਜਾਬ ਆਰਮਡ ਪੁਲਸ (ਪੀ. ਏ. ਪੀ.) ਜਲੰਧਰ ਵਿੱਚ ਤਾਇਨਾਤ ਹਨ। ਜਦੋਂ ਉਹ ਫਿਰੋਜ਼ਪੁਰ ਦੇ ਡੀ.ਆਈ. ਜੀ. ਸਨ, ਉਸ ਸਮੇਂ ਉਨ੍ਹਾਂ 'ਤੇ ਨਸ਼ਾ ਤਸਕਰਾਂ ਨੂੰ ਛੱਡਣ ਲਈ 10 ਲੱਖ ਰੁਪਏ ਲੈਣ ਅਤੇ ਇਕ ਸਬ ਇੰਸਪੈਕਟਰ ਤੋਂ 23 ਲੱਖ ਰੁਪਏ ਰਿਸ਼ਵਤ ਦੇ ਲੈਣ ਦੇ ਦੋਸ਼ ਲੱਗੇ ਸਨ। ਹੁਣ ਉਨ੍ਹਾਂ ਨੂੰ ਦੋਵਾਂ ਮਾਮਲਿਆਂ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿੱਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬੋਪਾਰਾਏ ਵਾਸੀ ਨਸ਼ਾ ਤਸਕਰ ਪਿਸ਼ੋਰਾ ਸਿੰਘ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਵਿਜੀਲੈਂਸ ਨੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਫਰੀਦਕੋਟ ਦੇ ਡੀ. ਐੱਸ. ਪੀ. ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡੀ. ਆਈ. ਜੀ. ਰਾਹੁਲ ਕੁਮਾਰ, ਅੰਮ੍ਰਿਤਸਰ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਸੰਧੂ ਅਤੇ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਦੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ) ਬਣਾਈ ਗਈ ਸੀ। ਜਦੋਂ ਵਿਜੀਲੈਂਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਡੀ. ਐੱਸ. ਪੀ. ਲਖਬੀਰ ਸੰਧੂ ਤੋਂ ਪੁੱਛਗਿੱਛ ਕੀਤੀ ਤਾਂ ਜਾਂਚ ਟੀਮ ਨੂੰ ਕੁਝ ਮੋਬਾਇਲ ਰਿਕਾਰਡਿੰਗ ਲੱਗੀਆਂ ਸਨ।
ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ
ਪਿਛਲੇ ਸਾਲ 30 ਜੂਨ ਨੂੰ ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਪਿੰਡ ਮਾੜੀਮੇਘਾ ਦੇ ਨਸ਼ਾ ਤਸਕਰ ਸੁਰਜੀਤ ਨੂੰ 900 ਗ੍ਰਾਮ ਅਫ਼ੀਮ ਅਤੇ ਇਕ ਲੱਖ ਦੀ ਡਰੱਗ ਮਨੀ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਪਿੰਡ ਬੋਪਾਰਾਏ ਦੇ ਨਸ਼ਾ ਤਸਕਰ ਪਿਸ਼ੋਰਾ ਨੇ ਸੀ. ਆਈ. ਏ. ਸਟਾਫ਼ ਦੇ ਮੁੰਸ਼ੀ ਏ. ਐੱਸ. ਆਈ. ਰਛਪਾਲ ਸਿੰਘ ਅਤੇ ਹੀਰਾ ਸਿੰਘ ਜੋਕਿ ਫਿਰੋਜ਼ਪੁਰ ਵਿਚ ਤਾਇਨਾਤ ਡੀ. ਐੱਸ. ਪੀ. ਲਖਬੀਰ ਸਿੰਘ ਸੰਧੂ ਦਾ ਚਚੇਰਾ ਭਰਾ ਹੈ, ਉਸ ਤੋਂ ਮਾਮਲਾ ਰਫ਼ਾ-ਦਫ਼ਾ ਕਰਨ ਲਈ ਸੁਰਜੀਤ ਤੋਂ 10 ਲਖ ਵਸੂਲ ਲਏ। ਲਖਬੀਰ ਨੂੰ 6 ਜੁਲਾਈ ਨੂੰ ਉਸਮਾ ਦੇ ਟੋਲ ਪਲਾਜ਼ਾ ਦੇ ਕੋਲ ਗ੍ਰਿਫ਼ਤਾਰ ਕਰ ਲਿਆ ਗਿਆ। ਹੀਰਾ ਦੇ ਘਰੋਂ 9.97 ਲਖ ਬਰਾਮਦ ਹੋਏ। ਡੀ. ਐੱਸ. ਪੀ. ਲਖਬੀਰ ਦਾ ਨਾਂ ਤਤਕਾਲੀ ਡੀ. ਆਈ. ਜੀ. ਇੰਦਰਬੀਰ ਸਿੰਘ ਦੇ ਨਾਲ ਜੁੜ ਰਿਹਾ ਸੀ। ਉਥੇ ਹੀ ਡੀ. ਆਈ. ਜੀ. ਇੰਦਰਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਅਦਾਲਤ ਵਿੱਚ ਵੀ ਹੈ।
ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani