ਗਰਮੀ ਤੋਂ ਰਾਹਤ ਨਹੀਂ, ਹਿਮਾਚਲ ’ਚ ਮੀਂਹ ਤੇ ਰਾਜਸਥਾਨ ’ਚ ਪਏ ਗੜੇ

05/02/2022 1:33:47 PM

*ਫਿ਼ਰੋਜ਼ਪੁਰ ਰਿਹਾ ਸਭ ਤੋਂ ਗਰਮ

ਸ਼ਿਮਲਾ/ਜੈਪੁਰ/ਲੁਧਿਆਣਾ (ਰਾਜੇਸ਼, ਇੰਟ., ਸਲੂਜਾ) : ਹਿਮਾਚਲ ਅਤੇ ਰਾਜਸਥਾਨ ’ਚ ਮੌਸਮ ਨੇ ਕਰਵਟ ਬਦਲੀ ਹੈ। ਸ਼ਿਮਲਾ ’ਚ ਐਤਵਾਰ ਨੂੰ ਜਿੱਥੇ ਕਈ ਥਾਵਾਂ ’ਤੇ ਮੀਂਹ ਪਿਆ, ਉੱਥੇ ਹੀ ਰਾਜਸਥਾਨ ਦੇ ਅਲਵਰ, ਭਰਤਪੁਰ, ਬੂੰਦੀ ਅਤੇ ਦੌਸਾ ਜ਼ਿਲ੍ਹਿਆਂ ’ਚ ਮੀਂਹ ਤੇ ਗੜੇ ਪਏ। ਇਸ ਨਾਲ ਗਰਮੀ ਤੋਂ ਕੁਝ ਹੱਦ ਤਕ ਰਾਹਤ ਮਿਲੀ ਹੈ। ਉੱਧਰ ਪੰਜਾਬ ਵਿਚ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਅਜੇ ਕੋਈ ਸੰਭਾਵਨਾ ਨਹੀਂ। ਫਿਰੋਜ਼ਪੁਰ 44.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ।

ਲੁਧਿਆਣਾ ਵਿਚ ਤਾਪਮਾਨ 39.8 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿਚ 42 , ਅੰਮ੍ਰਿਤਸਰ ਵਿਚ 42.1, ਬਠਿੰਡਾ ਵਿਚ 43.6, ਫਰੀਦਕੋਟ ਵਿਚ 42.5, ਮੋਗਾ ਵਿਚ 43, ਮੁਕਤਸਰ ਵਿਚ 43.4, ਹੁਸ਼ਿਆਰਪੁਰ ਵਿਚ 41, ਨੂਰਮਹਿਲ ਵਿਚ 41.2, ਬਰਨਾਲਾ ਵਿਚ 42.5, ਰੌਣੀ ਵਿਚ 39, ਪਟਿਆਲਾ ਵਿਚ 38.7, ਰੂਪਨਗਰ ਵਿਚ 38.4 ਅਤੇ ਮੋਹਾਲੀ ਵਿਚ 37.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਸ਼ਿਮਲਾ ’ਚ ਗੜੇ ਪੈਣ ਕਾਰਨ ਸੇਬਾਂ ਅਤੇ ਹੋਰ ਸਬਜ਼ੀਆਂ ਦੀਆਂ ਫਸਲਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਸ਼ਿਮਲਾ ਤੋਂ ਇਲਾਵਾ ਗੱਗਲ, ਕਲਪਾ, ਕੇਲੋਂਗ, ਖਦਰਾਲਾ, ਸਲੂਣੀ ਅਤੇ ਚੌਪਾਲ ਵਿਚ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਦਾਅਵਾ ਕੀਤਾ ਹੈ ਕਿ ਪਿਛਲੇ 50 ਸਾਲਾਂ ਵਿਚ ਇਸ ਵਾਰ ਅਪ੍ਰੈਲ 2022 ਵਿਚ ਇੰਨੀ ਗਰਮੀ ਪਈ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News