12 ਸਾਲਾ ਬੱਚੀ ਨਾਲ ਰੇਪ ਮਾਮਲੇ ਦੇ 1 ਮਹੀਨੇ ਬਾਅਦ ਵੀ ਅਸਲੀਅਤ ਤਕ ਨਹੀਂ ਪਹੁੰਚ ਰਹੀ ਪੁਲਸ

Sunday, Sep 17, 2017 - 08:02 AM (IST)

ਚੰਡੀਗੜ੍ਹ  (ਸੁਸ਼ੀਲ) - ਸੁਤੰਤਰਤਾ ਦਿਵਸ 'ਤੇ ਚੰਡੀਗੜ੍ਹ ਟ੍ਰੈਫਿਕ ਪਾਰਕ ਵਿਚ 12 ਸਾਲ ਦੀ ਬੱਚੀ ਨਾਲ ਰੇਪ ਮਾਮਲੇ ਵਿਚ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਸੈਕਟਰ-17 ਥਾਣਾ ਪੁਲਸ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਲਾ ਸਕੀ ਹੈ।
ਮਾਮਲੇ ਵਿਚ ਚੰਡੀਗੜ੍ਹ ਪੁਲਸ ਦੀ ਸਾਰੀ ਥਿਓਰੀ ਫੇਲ ਹੋ ਚੁੱਕੀ ਹੈ। ਪੁਲਸ ਨੇ ਮੁਲਜ਼ਮ ਦਾ ਸੁਰਾਗ ਲਾਉਣ ਲਈ ਸੀਨ ਰੀ-ਕ੍ਰੀਏਟ, ਮੋਬਾਇਲ ਡੰਪ ਡਾਟਾ, ਪੀੜਤ ਬੱਚੀ ਦੇ ਘਰ ਦੇ ਆਸ-ਪਾਸ ਰਹਿਣ ਵਾਲੇ ਬੱਚਿਆਂ ਨਾਲ, ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨਾਲ ਸੰਪਰਕ ਕਰਨ ਤੋਂ ਇਲਾਵਾ 150 ਸ਼ੱਕੀ ਲੋਕਾਂ ਦੀ ਫੋਟੋ ਤਕ ਪੀੜਤ ਬੱਚੀ ਨੂੰ ਦਿਖਾ ਚੁੱਕੀ ਹੈ ਪਰ ਚੰਡੀਗੜ੍ਹ ਪੁਲਸ ਦੀ ਜਾਂਚ ਸ਼ੁਰੂਆਤ ਦੌਰ ਵਿਚ ਹੀ ਅਟਕ ਗਈ ਹੈ।
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਡਾਕਟਰਾਂ ਨੇ ਮੈਡੀਕਲ ਰਿਪੋਰਟ ਵਿਚ ਕਿਹਾ ਕਿ ਬੱਚੀ ਨਾਲ ਰੇਪ ਨਹੀਂ ਹੋਇਆ ਸੀ, ਇਸ ਦੇ ਬਾਵਜੂਦ ਪੁਲਸ ਮਾਮਲੇ ਦੀ ਅਸਲੀਅਤ ਪਤਾ ਨਹੀਂ ਕਰ ਸਕੀ ਹੈ। ਪੁਲਸ ਨੇ ਪੀੜਤ ਬੱਚੀ ਦੀ ਪੀ. ਜੀ. ਆਈ. ਦੇ ਡਾਕਟਰਾਂ ਤੋਂ ਕਾਊਂਸਲਿੰਗ ਵੀ ਕਰਵਾਈ ਹੈ ਪਰ ਉਸ ਨਾਲ ਵੀ ਪੁਲਸ ਨੂੰ ਕੋਈ ਸਹਾਇਤਾ ਨਹੀਂ ਮਿਲੀ ਹੈ।
ਪੁਲਸ ਨੇ ਦੱਸਿਆ ਕਿ ਪੀੜਤ ਬੱਚੀ ਦੀ ਸਹੇਲੀ ਦੇ ਵੀ ਬਿਆਨ ਦਰਜ ਕੀਤੇ ਗਏ ਸਨ। ਸਹੇਲੀ ਨੇ ਪੁਲਸ ਨੂੰ ਦੱਸਿਆ ਸੀ ਕਿ ਪੀੜਤਾ ਮੋਬਾਇਲ 'ਤੇ ਕੋਈ ਗੇਮ ਖੇਡ ਰਹੀ ਸੀ ਤੇ ਉਸ ਨੂੰ ਦੱਸਿਆ ਕਿ ਉਸ ਨੇ ਦੋ ਟਾਸਕ ਪੂਰੇ ਕਰ ਦਿੱਤੇ ਹਨ। ਪੁਲਸ ਨੇ ਜਦੋਂ ਪੀੜਤਾ ਤੋਂ ਗੇਮ ਬਾਰੇ ਪੁੱਛਿਆ ਤਾਂ ਉਸ ਨੇ ਤੇ ਉਸ ਦੇ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ। ਚੰਡੀਗੜ੍ਹ ਪੁਲਸ ਹੁਣ ਗੇਮ ਖੇਡਣ ਦੇ ਪਹਿਲੂ ਤੋਂ ਵੀ ਜਾਂਚ ਵਿਚ ਜੁਟੀ ਹੋਈ ਹੈ।
12 ਸਾਲਾ ਪੀੜਤ ਬੱਚੀ ਨੇ ਫੇਸਬੁੱਕ 'ਤੇ ਡੇਂਜਰਸ ਨਾਂ ਦਾ ਗਰੁੱਪ ਜੁਆਇਨ ਕੀਤਾ ਹੋਇਆ ਸੀ। ਉਹ ਆਪਣਾ ਫੇਸਬੁੱਕ ਅਕਾਊਂਟ ਆਪਣੀ ਮਾਂ ਦੇ ਫੋਨ ਤੋਂ ਚਲਾÀੁਂਦੀ ਸੀ। ਗਰੁੱਪ ਜੁਆਇਨ ਕਰਨ ਦਾ ਪਤਾ ਲਗਦਿਆਂ ਹੀ ਉਸ ਦੇ ਭਰਾ ਨੇ ਉਸ ਨੂੰ ਗਰੁੱਪ ਵਿਚੋਂ ਬਾਹਰ ਕੱਢ ਦਿੱਤਾ ਸੀ ਤੇ ਉਸ ਦਾ ਫੇਸਬੁੱਕ ਅਕਾਊਂਟ ਡਿਲੀਟ ਕਰ ਦਿੱਤਾ ਸੀ। ਚੰਡੀਗੜ੍ਹ ਪੁਲਸ ਨੇ ਵੀ ਪੀੜਤਾ ਦਾ ਫੇਸਬੁੱਕ ਅਕਾਊਂਟ ਖੰਘਾਲਿਆ ਸੀ।
ਇਹ ਸੀ ਮਾਮਲਾ
12 ਸਾਲਾ ਬੱਚੀ ਸੁਤੰਤਰਤਾ ਦਿਵਸ 'ਤੇ ਸੈਕਟਰ-23 ਸਥਿਤ ਸਕੂਲ ਵਿਚ ਆਯੋਜਿਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਗਈ ਸੀ। ਬੱਚੀ ਜਲਦੀ ਪਹੁੰਚਣ ਲਈ ਚੰਡੀਗੜ੍ਹ ਟ੍ਰੈਫਿਕ ਪਾਰਕ ਸੈਕਟਰ-23 ਵਿਚੋਂ ਸਕੂਲ ਜਾ ਰਹੀ ਸੀ, ਇਸ ਦੌਰਾਨ ਕਿਸੇ ਨੇ ਬੱਚੀ ਨਾਲ ਰੇਪ ਕੀਤਾ ਤੇ ਫਰਾਰ ਹੋ ਗਿਆ। ਬੱਚੀ ਪਾਰਕ ਤੋਂ ਘਰ ਪਹੁੰਚੀ ਤੇ ਮਾਮਲੇ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਡੀ. ਜੀ. ਪੀ. ਤੇ ਐੱਸ. ਐੱਸ. ਪੀ. ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਛਾਣਬੀਣ ਤੋਂ ਬਾਅਦ ਸੈਕਟਰ-17 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ।


Related News