ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖਬਰ, ਨਹੀਂ ਆਇਆ ਕੋਈ ਪਾਜ਼ੇਟਿਵ ਮਰੀਜ਼
Tuesday, Apr 21, 2020 - 01:51 PM (IST)
ਲੁਧਿਆਣਾ (ਸਹਿਗਲ) : ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਪਿਛਲੇ ਦਿਨ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਮਰੀਜ਼ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੇਟਿਵ ਨਹੀਂ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਬੀਤੇ ਦਿਨ 71 ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ, ਜਿਨ੍ਹਾਂ 'ਚੋਂ 68 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ 3 ਸੈਂਪਲ ਪੈਂਡਿੰਗ ਪਏ ਹਨ। ਉਨ੍ਹਾਂ ਨੇ ਦੱਸਿਆ ਕਿ 1148 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 1049 ਟੈਸਟ ਦੀ ਰਿਪੋਰਟ ਹੁਣ ਤੱਕ ਉਨ੍ਹਾਂ ਨੂੰ ਮਿਲੀ ਹੈ। ਇਨ੍ਹਾਂ 'ਚੋਂ 1030 ਸੈਂਪਲ ਨੈਗੇਟਿਵ ਆਏ ਹਨ, ਜਦੋਂ ਕਿ ਬਾਕੀ ਪੈਂਡਿੰਗ ਹਨ।
ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਖਾਲਸਾ ਦੀ ਧੀ ਨੇ ਕੋਰੋਨਾ ਤੋਂ ਜਿੱਤੀ ਜੰਗ, ਹਸਪਤਾਲ ਤੋਂ ਮਿਲੀ ਛੁੱਟੀ
ਜ਼ਿਲੇ 'ਚ ਕੁੱਲ 16 ਪਾਜ਼ੇਟਿਵ ਮਰੀਜ਼
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 16 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਅਤੇ 3 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਿਤ ਹਨ। ਉਨ੍ਹਾਂ ਨੇ ਦੱਸਿਆ ਕਿ ਦੂਜੇ ਜ਼ਿਲੇ ਦਾ ਰਹਿਣ ਵਾਲਾ ਇਕ ਮਰੀਜ਼ ਪਾਜ਼ੇਟਿਵ ਆਇਆ ਹੈ ਅਤੇ ਉਸ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਇਸ ਲਈ ਉਸ ਦੀ ਰਿਪੋਰਟ ਜ਼ਿਲੇ 'ਚ ਜੋੜ ਲਈ ਗਈ ਹੈ।
ਇਹ ਵੀ ਪੜ੍ਹੋ : ਜਲੰਧਰ : ਕੋਰੋਨਾ ਦੇ ਮਰੀਜ਼ ਕਾਂਗਰਸੀ ਆਗੂ ਦੀਪਕ ਸ਼ਰਮਾ ਤੋਂ ਜਾਣੋ ਕਿਵੇਂ ਚੱਲ ਰਿਹੈ ਹਸਪਤਾਲ 'ਚ ਇਲਾਜ
ਰੈਪਿਡ ਟੈਸਟ ਦੀ ਰਿਪੋਰਟ ਵੀ ਪਾਜ਼ੇਟਿਵ
ਸਿਵਲ ਹਸਪਤਾਲ ਵਲੋਂ ਪਹਿਲਾਂ ਤੋਂ ਹੀ ਪਾਜ਼ੇਟਿਵ ਆ ਚੁੱਕੇ 4 ਮਰੀਜ਼ਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਰੈਪਿਡ ਟੈਸਟਿੰਗ ਵਿਧੀ ਨਾਲ ਲਏ ਗਏ, ਜੋ ਫਿਰ ਤੋਂ ਪਾਜ਼ੇਟਿਵ ਹੀ ਆਏ ਹਨ। ਸਿਹਤ ਅਧਿਕਾਰੀਆਂ ਮੁਤਾਬਕ ਅਜਿਹਾ ਸਿਵਲ ਹਸਪਤਾਲ 'ਚ ਰੈਪਿਡ ਟੈਸਟ ਸ਼ੁਰੂ ਕਰਨ ਤੋਂ ਬਾਅਦ ਟ੍ਰਾਇਲ ਦੇ ਤੌਰ 'ਤੇ ਲਏ ਗਏ ਹਨ। ਇਨ੍ਹਾਂ 'ਚ ਮਰਹੂਮ ਏ. ਸੀ. ਪੀ. ਦੀ ਪਤਨੀ, ਇਕ ਐਸ. ਐਚ. ਓ., ਪੁਲਸ ਵਿਭਾਗ ਦਾ ਡਰਾਈਵਰ ਅਤੇ ਜ਼ਿਲਾ ਮੰਡੀ ਅਫਸਰ ਸ਼ਾਮਲ ਹੈ। ਸਿਵਲ ਸਰਜਨ ਮੁਤਾਬਕ ਸਾਰੇ ਟੈਸਟ ਦੁਬਾਰਾ ਪਾਜ਼ੇਟਿਵ ਆਏ ਹਨ।
ਇਹ ਵੀ ਪੜ੍ਹੋ : ਹੁਣ ਸਵੇਰ ਨੂੰ ਹੋਣਗੇ 'ਕੋਰੋਨਾ' ਦੇ ਟੈਸਟ ਤਾਂ ਸ਼ਾਮ ਨੂੰ ਆ ਜਾਵੇਗੀ ਰਿਪੋਰਟ