ਤਰਨ ਤਾਰਨ ਵਿਖੇ ਨਿਰਮਲ ਛਾਇਆ ਨਸ਼ਾ ਛੁਡਾਉ ਕੇਂਦਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ’ਤੇ ਲਾਇਸੈਂਸ ਸਸਪੈਂਡ

Thursday, Aug 05, 2021 - 03:37 PM (IST)

ਤਰਨ ਤਾਰਨ ਵਿਖੇ ਨਿਰਮਲ ਛਾਇਆ ਨਸ਼ਾ ਛੁਡਾਉ ਕੇਂਦਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ’ਤੇ ਲਾਇਸੈਂਸ ਸਸਪੈਂਡ

ਤਰਨਤਾਰਨ (ਰਮਨ, ਵਿਜੇ)- ਸਥਾਨਕ ਅੰਮ੍ਰਿਤਸਰ ਰੋਡ ’ਤੇ ਸਥਿਤ ਨਿਰਮਲ ਛਾਇਆ ਨਾਮਕ ਨਸ਼ਾ ਛੁਡਾਉ ਕੇਂਦਰ ਦਾ ਲਾਇਸੈਂਸ ਸਿਹਤ ਮਹਿਕਮੇ ਵਲੋਂ ਜਿੱਥੇ ਮੁਅੱਤਲ ਕਰ ਦਿੱਤਾ ਗਿਆ, ਉੱਥੇ ਹੀ ਸਿਵਲ ਸਰਜਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਟੀਮ ਵੱਲੋਂ ਇਸ ਕੇਂਦਰ ਨੂੰ ਸੀਲ ਕਰਦੇ ਹੋਏ ਸੈਂਟਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਸੈਂਟਰ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐੱਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਜੁਰਮ ਹੇਠ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਜਿੱਥੋਂ ਮਰੀਜ਼ਾਂ ਨੂੰ ਇਸ ਵੇਲੇ ਆਪਣਾ ਇਲਾਜ ਨਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ

PunjabKesari

ਜਾਣਕਾਰੀ ਅਨੁਸਾਰ ਨਿਰਮਲ ਛਾਇਆ ਨਸ਼ਾ ਛੁਡਾਉ ਸੈਂਟਰ ਨੂੰ ਸਿਹਤ ਮਹਿਕਮੇ ਪੰਜਾਬ ਵੱਲੋਂ ਨਸ਼ੇੜੀਆਂ ਦੇ ਇਲਾਜ ਲਈ ਲਾਇਸੈਂਸ ਜਾਰੀ ਕੀਤਾ ਗਿਆ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਦੇ ਮਰੀਜ਼ਾਂ ਦਾ ਬੁਪੀਰੋਨੋਰਫਿਨ ਨਾਮਕ ਦਵਾਈ ਨਾਲ ਇਲਾਜ ਕੀਤਾ ਜਾਂਦਾ ਸੀ। ਸਿਹਤ ਮਹਿਕਮੇ ਵੱਲੋਂ ਜਾਰੀ ਆਨਲਾਈਨ ਪੋਰਟਲ ਉੱਪਰ ਮਰੀਜ਼ਾਂ ਨੂੰ ਇਲਾਜ ਲਈ ਦਿੱਤੀ ਜਾਣ ਵਾਲੀ ਬੁਪੀਰੋਨੋਰਫਿਨ ਦਵਾਈ ਦਾ ਸਾਰਾ ਰਿਕਾਰਡ ਅੱਪਲੋਅਡ ਕਰਨਾ ਲਾਯਮੀ ਰੱਖਿਆ ਗਿਆ ਹੈ, ਜਿਸ ’ਚ ਮਰੀਜ਼ ਦੀ ਆਈ. ਡੀ. ਅਤੇ ਪਤਾ ਵੀ ਦੱਸਿਆ ਜਾਂਦਾ ਹੈ। ਉਕਤ ਸੈਂਟਰ ਵੱਲੋਂ ਮਰੀਜ਼ਾਂ ਨੂੰ ਆਨ ਲਾਈਨ ਰਿਕਾਰਡ ’ਚ ਕੀਤੀ ਗਈ ਅਣਗਿਹਲੀ ਅਤੇ ਐੱਨ. ਡੀ. ਪੀ. ਐੱਸ. ਐੱਕਟ ਦੀ ਉਲੰਘਣਾ ਨੂੰ ਵੇਖਦੇ ਹੋਏ ਕਈ ਵਾਰ ਨੋਟਿਸ ਜਾਰੀ ਕੀਤੇ ਗਏ, ਜਿਸ ਦੇ ਸਹੀ ਜਵਾਬ ਅਤੇ ਰਿਕਾਰਡ ਨੂੰ ਆਨ ਲਾਈਨ ਨਾ ਕੀਤੇ ਜਾਣ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਡਾਈਰੈਕਟਰ ਵੱਲੋਂ ਨਿਰਮਲ ਛਾਇਆ ਨਸ਼ਾ ਛੁਡਾਉ ਕੇਂਦਰ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਤਰਨ ਤਾਰਨ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੀ ਲੱਖਾਂ ਦੀ ਨਕਦੀ

ਇਸ ਕੇਂਦਰ ਦਾ ਪੋਰਟਲ ਵੀ 2 ਅਗਸਤ ਸ਼ਾਮ 5 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਡਾ. ਈਸ਼ਾ ਧਵਨ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਵੱਲੋਂ ਬੁੱਧਵਾਰ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਇਸ ਸੈਂਟਰ ਅੰਦਰ ਮੌਜੂਦ ਦਵਾਈਆਂ ਦੀ ਗਿਣਤੀ ਕਰ ਲਈ ਗਈ, ਜਿਸ ਤਹਿਤ ਇਹ ਸੈਂਟਰ ਮਰੀਜ਼ਾਂ ਨੂੰ ਦਵਾਈ ਨਹੀਂ ਦੇ ਸਕੇਗਾ। ਉਨ੍ਹਾਂ ਕਿਹਾ ਕਿ ਇਸ ਦੀ ਸਾਰੀ ਜਾਣਕਾਰੀ ਚੰਡੀਗੜ੍ਹ ਮਹਿਕਮੇ ਨੂੰ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News