ਪੈਸੇ ਲੈਣ-ਦੇਣ ਦੇ ਝਗੜੇ ''ਚ ਨਿਹੰਗ ਸਿੰਘ ਨੇ ਕਬਾੜੀਏ ਦਾ ਕੀਤਾ ਕਤਲ

04/06/2021 2:25:23 AM

ਮੁੱਲਾਂਪੁਰ ਦਾਖਾ, (ਕਾਲੀਆ)- ਰੇਲਵੇ ਫਲਾਈਓਵਰ ਪੁਲ ਥੱਲੇ ਸਰੇ ਬਾਜ਼ਾਰ ਇਕ ਨਿਹੰਗ ਸਿੰਘ ਨੇ ਇਕ ਕਬਾੜੀਏ ਨੂੰ ਝਗੜੇ ਉਪਰੰਤ ਸਿਰੀ ਸਾਹਿਬ ਮਾਰ ਕੇ ਜਾਨੋਂ ਮਾਰ ਮੁਕਾਇਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. (ਡੀ.) ਬਲਵਿੰਦਰ ਸਿੰਘ, ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ, ਇੰਸ. ਪ੍ਰੇਮ ਸਿੰਘ ਭੰਗੂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਹਮਲਾਵਰ ਜਸਪ੍ਰੀਤ ਸਿੰਘ ਲਵਲੀ ਨਿਹੰਗ ਸਿੰਘ ਵਿਰੁੱਧ ਧਾਰਾ 302 ਤਹਿਤ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 2714 ਨਵੇਂ ਮਾਮਲੇ ਆਏ ਸਾਹਮਣੇ, 72 ਦੀ ਮੌਤ

ਐੱਸ. ਪੀ. (ਡੀ.) ਬਲਿਵੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਲਵਲੀ ਨਿਹੰਗ ਸਿੰਘ ਬਿਲਡਿੰਗ ਦਾ ਕੰਮ ਕਰਦਾ ਹੈ। ਉਸ ਕੋਲ ਨਛੱਤਰ ਕਬਾੜੀਆ 1200 ਰੁਪਏ ਦਿਹਾੜੀ ’ਤੇ ਕੰਮ ਕਰਦਾ ਸੀ। ਲਵਲੀ ਨੇ ਜਗਰਾਉਂ ਸ਼ੈਲਰ ਵਿਚ ਲੋਹਾ ਕੱਟ ਕੇ ਕਬਾੜ ’ਚ ਵੇਚਣਾ ਸੀ। ਉਸ ਨੇ ਨਛੱਤਰ ਨੂੰ ਇਸ ਕੰਮ ਵਾਸਤੇ ਲਗਾਇਆ ਸੀ ਅਤੇ ਉਸ ਨੂੰ ਗੈਸ ਸਿਲੰਡਰ, ਕਟਰ ਅਤੇ ਜੈੱਕ ਦਿੱਤਾ ਹੋਇਆ ਸੀ। ਨਛੱਤਰ ਨੇ ਲਵਲੀ ਨੂੰ ਕੰਮ ਕਰਨ ਤੋਂ ਜਵਾਬ ਦੇ ਦਿੱਤਾ ਕਿ ਮੈਂ ਉੱਚੀ ਜਗਾ ਚੜ੍ਹ ਕੇ ਕੰਮ ਨਹੀਂ ਕਰਨਾ।

ਨਛੱਤਰ ਸ਼ਾਮੀ ਘਰ ਸੁੱਤਾ ਪਿਆ ਸੀ ਅਤੇ ਲਵਲੀ ਉਸ ਦੇ ਘਰ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੇਰਾ ਕਟਰ, ਸਿਲੰਡਰ ਅਤੇ ਜੈੱਕ ਵਾਪਸ ਕਰਦੇ। ਉਹ ਰੇਲਵੇ ਪੁਲ ਥੱਲੇ ਖੜ੍ਹੇ ਛੋਟੇ ਹਾਥੀ ’ਚ ਸਾਮਾਨ ਦੇਣ ਗਿਆ ਤਾਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਮੌਕੇ ਨਛੱਤਰ ਕਬਾੜੀਏ ਦਾ ਭਤੀਜਾ ਵੀ ਉਸ ਦੇ ਨਾਲ ਹੀ ਸੀ। ਤੂੰ-ਤੂੰ, ਮੈਂ-ਮੈਂ ਹੁੰਦਿਆਂ ਹੀ ਨਿਹੰਗ ਜਸਪ੍ਰੀਤ ਸਿੰਘ ਲਵਲੀ ਨੇ ਕਬਾੜੀਏ ਨਛੱਤਰ ਦੀ ਖੱਬੀ ਵੱਖੀ ’ਚ ਆਪਣੀ ਸਿਰੀ ਸਾਹਿਬ (ਛੋਟੀ ਕਿਰਪਾਨ) ਮਾਰ ਦਿੱਤੀ, ਜਿਸ ਨਾਲ ਨਛੱਤਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਕਿਸਾਨਾਂ, ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੋਈ ਇਕ ਕੰਮ ਗਿਣਵਾਏ ਕੈਪਟਨ: ਸੁਖਬੀਰ ਬਾਦਲ

ਨਛੱਤਰ ਨੂੰ ਗੰਭੀਰ ਰੂਪ ’ਚ ਮੁੱਲਾਂਪੁਰ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜੁਕ ਹੁੰਦੀ ਵੇਖ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿਸ ਦੀ ਹਸਪਤਾਲ ’ਚ ਜਾ ਕੇ ਮੌਤ ਹੋ ਗਈ।


Bharat Thapa

Content Editor

Related News