ਨਿਹੰਗਾਂ ਦੇ ਬਾਣੇ ''ਚ ਕਰਦੇ ਸੀ ਵੱਡੀਆਂ ਵਾਰਦਾਤਾਂ, ਇੰਝ ਹੋਇਆ ਖੁਲਾਸਾ

Saturday, Aug 17, 2019 - 06:33 PM (IST)

ਨਿਹੰਗਾਂ ਦੇ ਬਾਣੇ ''ਚ ਕਰਦੇ ਸੀ ਵੱਡੀਆਂ ਵਾਰਦਾਤਾਂ, ਇੰਝ ਹੋਇਆ ਖੁਲਾਸਾ

ਧੂਰੀ (ਦਵਿੰਦਰ ਖੀਪਲ) : ਧੂਰੀ ਪੁਲਸ ਨੇ ਨਿਹੰਗ ਦੇ ਬਾਣੇ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਕਤ ਵਿਅਕਤੀਆਂ ਤੋਂ ਪੁਲਸ ਨੇ ਇਕ ਦੇਸੀ ਕੱਟਾ ਅਤੇ ਗੋਲੀਆਂ ਤੋਂ ਇਲਾਵਾ ਲੁੱਟ-ਖੋਹ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਡੀ. ਐੱਸ. ਪੀ. ਧੂਰੀ ਰਛਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 13 ਜੁਲਾਈ ਨੂੰ ਹਲਕੇ ਦੇ ਪਿੰਡ ਕਿਲਾ ਹਕੀਮਾਂ ਦੇ ਨਜ਼ਦੀਕ ਨਹਿਰੀ ਪੱਟੜੀ ਨੇੜੇ ਜਗਸੀਰ ਸਿੰਘ ਵਾਸੀ ਬਡਬਰ ਤੋਂ ਮੋਟਰਸਾਈਕਲ ਦੀ ਖੋਹ ਕੀਤੀ ਗਈ ਸੀ, ਇਸ ਵਾਰਦਾਤ 'ਚ ਸ਼ਾਮਿਲ ਦੋ ਦੋਸ਼ੀ ਨਿਹੰਗ ਦੇ ਬਾਣੇ ਵਿਚ ਸੀ ਅਤੇ ਇਕ ਵਿਅਕਤੀ ਮੋਨਾ ਸੀ। ਪੁਲਸ ਮੁਤਾਬਕ ਇਨ੍ਹਾਂ ਕੋਲੋਂ ਕਿਰਪਾਨਾਂ ਸਮੇਤ ਹੋਰ ਮਾਰੂ ਹਥਿਆਰ ਵੀ ਸਨ। 

ਪੁਲਸ ਨੇ ਦੋ ਦੋਸ਼ੀਆਂ ਸੋਨੀ ਅਤੇ ਬਘੇਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਕ ਵਿਅਕਤੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੁਲਸ ਰਿਮਾਂਡ ਦੌਰਾਨ ਮੰਨਿਆ ਕਿ ਇਨ੍ਹਾਂ ਦੋਵਾਂ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਲੰਘੀਂ 15 ਜੁਲਾਈ ਨੂੰ ਵੀ ਥਾਣਾ ਸੈਨਾ ਦੇ ਇਲਾਕੇ ਵਿਚ ਇਕ ਮੋਟਰ ਸਾਈਕਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਮੁਤਾਬਕ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।


author

Gurminder Singh

Content Editor

Related News