ਪੁਲਸ ਮੁਲਾਜ਼ਮ ਵਲੋਂ ਪ੍ਰੇਮੀ ਜੋੜੇ ਦੀ ਇਤਰਾਜ਼ਯੋਗ ਵੀਡੀਓ ਬਣਾ ਵਾਇਰਲ ਕਰਨ 'ਤੇ ਮਚਿਆ ਬਖੇੜਾ

Wednesday, Nov 25, 2020 - 12:46 PM (IST)

ਪੁਲਸ ਮੁਲਾਜ਼ਮ ਵਲੋਂ ਪ੍ਰੇਮੀ ਜੋੜੇ ਦੀ ਇਤਰਾਜ਼ਯੋਗ ਵੀਡੀਓ ਬਣਾ ਵਾਇਰਲ ਕਰਨ 'ਤੇ ਮਚਿਆ ਬਖੇੜਾ

ਨਿਹਾਲ ਸਿਘ ਵਾਲਾ/ਬਿਲਾਸਪੁਰ/ਮੋਗ (ਬਾਵਾ/ਜਗਸੀਰ/ਗੋਪੀ ਰਾਊਕੇ): 6 ਮਹੀਨੇ ਪਹਿਲਾਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਵਾਪਰੇ ਸੈਕਸ ਸਕੈਂਡਲ ਦੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਇਕ ਪ੍ਰੇਮੀ ਜੋੜੇ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਸੋਸ਼ਲ ਮੀਡੀਆਂ 'ਤੇ ਵਾਇਰਲ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਮੁੜ ਕਟਹਿਰੇ 'ਚ ਖੜੀ ਹੋ ਗਈ ਹੈ। 

ਇਹ ਵੀ ਪੜ੍ਹੋ: ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ

ਸੂਤਰਾਂ ਅਨੁਸਾਰ ਥਾਣੇ 'ਚ ਕੰਮ ਕਰਦੇ ਇਕ ਪ੍ਰਾਈਵੇਟ ਮੁਲਾਜ਼ਮ ਨੇ ਇਕ ਪੁਲਸ ਮੁਲਾਜ਼ਮ ਨਾਲ ਮਿਲ ਕੇ ਇਕ ਮੈਂਬਰ ਪੰਚਾਇਤ ਦੇ ਪਤੀ ਦੇ ਕਿਸੇ ਜਨਾਨੀ ਨਾਲ ਇਤਰਾਜ਼ਯੋਗ ਸਬੰਧਾਂ ਦੀ ਵੀਡੀਓ ਬਣਾ ਕੇ ਉਕਤ ਜੋੜੇ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਮੰਗ ਪੂਰੀ ਨਾ ਹੋਣ 'ਤੇ ਉਹ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ ਕਰ ਦਿੱਤੀ ਗਈ। ਇਸ ਤੋਂ ਬਾਅਦ ਪੀੜਤ ਵਿਅਕਤੀ ਵਲੋਂ ਮਾਮਲਾ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਦੇ ਧਿਆਨ 'ਚ ਲਿਆਂਦਾ ਗਿਆ। ਪੁਲਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਅਮਲ 'ਚ ਨਾ ਲਿਆਉਣ 'ਤੇ ਨਿਹਾਲ ਸਿੰਘ ਵਾਲਾ ਦੀ ਪੁਲਸ ਇਕ ਵਾਰ ਮੁੜ ਕਟਿਹਰੇ 'ਚ ਆ ਗਈ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ 'ਚ ਸੀ. ਬੀ. ਆਈ 'ਤੇ ਭੜਕੇ ਕੈਪਟਨ, ਦਿੱਤਾ ਵੱਡਾ ਬਿਆਨ

ਇਸ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪਲਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਪਰ ਕਿਸੇ ਧਿਰ ਵਲੋਂ ਸ਼ਿਕਾਇਤ ਨਾ ਕਰਨ 'ਤੇ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਵਿਖੇ ਇਸੇ ਸਾਲ ਮਈ ਮਹੀਨੇ ਵਿਚ ਹਾਈ ਪ੍ਰੋਫਾਇਲ ਸੈਕਸ ਰੈਕਟ ਵਿਚ ਦੋ ਸਹਾਇਕ ਥਾਣੇਦਾਰਾਂ ਦੀ ਸ਼ਮੂਲੀਅਤ ਪਾਈ ਗਈ ਸੀ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਸੀ, ਇਹ ਸੈਕਸ ਰੈਕਟ ਲੰਬੇ ਸਮੇਂ ਤੋਂ ਚੱਲ ਰਿਹਾ ਸੀ।


author

Baljeet Kaur

Content Editor

Related News