ਬਰਸਾਤ ਕਾਰਨ ਰੈਣ ਬਸੇਰਾ ਹੋਇਆ ਢਹਿ-ਢੇਰੀ
Sunday, Jul 01, 2018 - 06:19 AM (IST)
ਖੇਮਕਰਨ, (ਅਵਤਾਰ, ਗੁਰਮੇਲ)- ਭਾਰੀ ਬਾਰਸ਼ ਕਾਰਨ ਕਸਬਾ ਖੇਮਕਰਨ ਦੇ ਵਾਰਡ ਨੰ. 4 ਅੰਦਰ ਰੈਣ ਬਸੇਰਾ ਢਹਿ ਢੇਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੀਡ਼ਤ ਸਤੀਸ਼ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਖੇਮਕਰਨ ਵਾ. ਨੰ. 4 ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਉਸਦੇ ਮਕਾਨ ਦੀ ਛੱਡ ਡਿੱਗ ਪਈ ਅਤੇ ਸਾਰਾ ਸਾਮਾਨ ਮਲਬੇ ਹੇਠ ਆ ਗਿਆ। ਗੁਆਂਢੀਆਂ ਦੀ ਮਦਦ ਨਾਲ ਸਾਨੂੰ ਘਰ ਤੋਂ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮਾਲ ਵਿਭਾਗ ਦੇ ਪਟਵਾਰੀ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪੀਡ਼ਤ ਨੇ ਸਰਕਾਰ ਤੋਂ ਮੰਗ ਕੀਤੀ ਕਿ ਢੱਠੇ ਮਕਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
