ਅਣਪਛਾਤੀ ਔਰਤ ਦੀ ਲਾਸ਼ ਬਰਾਮਦ, ਕਤਲ ਦਾ ਖਦਸ਼ਾ

Wednesday, Mar 07, 2018 - 02:00 PM (IST)

ਚੌਕ ਮਹਿਤਾ (ਕੈਪਟਨ) - ਸਥਾਨਕ ਜਲੰਧਰ ਰੋਡ ਤੇ ਸਥਿਤ ਡਿਪਸ ਸਕੂਲ ਨਜ਼ਦੀਕ ਮੋਟਰ ਦੇ ਕਮਰੇ ਵਿਚੋਂ ਇਕ ਔਰਤ ਦੀ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਥਾਣਾ ਮਹਿਤਾ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਬੁੱਟਰ ਸਿਵੀਆ ਦੇ ਖੇਤਾਂ 'ਚ ਮੋਟਰ ਵਾਲੇ ਕਮਰੇ ਚੋਂ ਇਕ 45 ਤੋਂ 50 ਸਾਲਾ ਔਰਤ ਦੀ ਨਗਨ ਹਾਲਤ ਵਿਚ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਉਕਤ ਔਰਤ ਦਾ ਕੱਦ 5 ਫੁੱਟ 4 ਇੰਚ, ਰੰਗ ਸਾਵਲਾ ਤੇ ਉਸ ਨੇ ਨੱਕ 'ਚ ਕੋਕਾ, ਕੰਨਾਂ 'ਚ ਵਾਲੀਆਂ, ਹੱਥਾਂ 'ਚ ਕੜੇ ਪਹਿਨੇ ਹੋਏ ਸਨ। 
ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਗਲੇ ਤੇ ਰੱਸੀ ਨਾਲ ਘੁੱਟਣ ਦੇ ਨਿਸ਼ਾਨ ਵੀ ਮੌਜੂਦ ਹਨ। ਲਾਸ਼ ਡੈੱਡ ਹਾਊਸ ਅੰਮ੍ਰਿਤਸਰ ਵਿਖੇ ਸ਼ਨਾਖਤ ਲਈ ਜਮ੍ਹਾ ਕਰਵਾ ਦਿੱਤਾ ਹੈ। ਇਸ ਮੌਕੇ ਐੱਸ. ਪੀ. (ਡੀ) ਹਰਪਾਲ ਸਿੰਘ, ਡੀ. ਐੱਸ. ਪੀ. (ਡੀ) ਹਰਪ੍ਰੀਤ ਸਿੰਘ, ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ, ਇੰਸਪੈਕਟਰ ਸੀ. ਆਈ. ਏ. ਰਵਿੰਦਰਪਾਲ ਸਿੰਘ ਤੇ ਇੰਸਪੈਕਟਰ ਸਾਈਬਰ ਕਰਾਈਮ ਪ੍ਰਵੀਨ ਕੁਮਾਰ ਨੇ ਘਟਨਾ ਸਥਾਨ 'ਤੇ ਪੁੱਜ ਕੇ ਜਾਇਜ਼ਾ ਲਿਆ।


Related News