ਜਲੰਧਰ ਦਿਹਾਤੀ ਪੁਲਸ ਨੇ 110 ਗੁੰਮ ਹੋਏ ਮੋਬਾਇਲਾਂ ਦੀ ਭਾਲ ਕਰਕੇ ਵਾਰਸਾਂ ਨੂੰ ਦਿੱਤੇ
Friday, Apr 25, 2025 - 03:55 PM (IST)

ਜਲੰਧਰ (ਸੋਨੂੰ)- ਜਲੰਧਰ ਦੀ ਦਿਹਾਤੀ ਪੁਲਸ ਨੇ ਗੁੰਮ ਹੋਏ ਮੋਬਾਇਲਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ 110 ਗੁੰਮ ਹੋਏ ਮੋਬਾਇਲ ਫੋਨ ਲੱਭੇ ਅਤੇ ਵਾਰਸਾਂ ਨੂੰ ਵਾਪਸ ਕਰ ਦਿੱਤੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਗੁੰਮ ਹੋਏ ਮੋਬਾਇਲਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਤਕਨੀਕੀ ਸੈੱਲ ਉਨ੍ਹਾਂ ਨੂੰ ਲੱਭਣ ਲਈ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਮੌਸਮ ਦੀ ਤਾਜ਼ਾ ਅਪਡੇਟ, ਵੀਰਵਾਰ ਦਾ ਦਿਨ ਰਿਹਾ ਸਭ ਤੋਂ ਗਰਮ, ਇਸ ਤਾਰੀਖ਼ ਨੂੰ ਪਵੇਗਾ ਮੀਂਹ
ਤਕਨੀਕੀ ਸੈੱਲ ਦੀ ਸਖ਼ਤ ਮਿਹਨਤ ਸਦਕਾ 110 ਮੋਬਾਇਲ ਫੋਨ ਟਰੇਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਉਹ ਮੋਬਾਇਲ ਹਨ, ਜੋ ਕਿਸੇ ਤੋਂ ਅਚਾਨਕ ਗੁੰਮ ਹੋ ਜਾਂਦੇ ਹਨ। ਫਿਰ ਇਹ ਕਿਸੇ ਅਣਜਾਣ ਵਿਅਕਤੀ ਨੂੰ ਮਿਲ ਜਾਂਦੇ ਹਨ। 110 ਮੋਬਾਇਲਾਂ ਦੀ ਭਾਲ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ। ਐੱਸ. ਐੱਸ. ਪੀ. ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦਾ ਮੋਬਾਇਲ ਗੁੰਮ ਹੋ ਜਾਂਦਾ ਹੈ ਜਾਂ ਕੋਈ ਇਸ ਨੂੰ ਲੁੱਟ ਲੈਂਦਾ ਹੈ ਤਾਂ ਉਸ ਨੂੰ ਤੁਰੰਤ ਆਪਣਾ ਸਿਮ ਡੀਐਕਟੀਵੇਟ ਕਰਨਾ ਚਾਹੀਦਾ ਹੈ ਅਤੇ ਪੁਲਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਪੁਲਸ ਤਕਨੀਕੀ ਤਰੀਕਿਆਂ ਨਾਲ ਮੋਬਾਇਲ ਲੱਭ ਸਕੇ ਅਤੇ ਉਨ੍ਹਾਂ ਨੂੰ ਵਾਪਸ ਕਰ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e