ਜ਼ੀਰਕਪੁਰ 'ਚ NIA ਦੀ ਵੱਡੀ ਛਾਪੇਮਾਰੀ, ਟੀਮ ਨੂੰ ਫ਼ਰਾਰ ਗੈਂਗਸਟਰ ਦੇ ਲੁਕੇ ਹੋਣ ਦੇ ਸੰਕੇਤ (ਤਸਵੀਰਾਂ)

Tuesday, Feb 21, 2023 - 01:34 PM (IST)

ਜ਼ੀਰਕਪੁਰ 'ਚ NIA ਦੀ ਵੱਡੀ ਛਾਪੇਮਾਰੀ, ਟੀਮ ਨੂੰ ਫ਼ਰਾਰ ਗੈਂਗਸਟਰ ਦੇ ਲੁਕੇ ਹੋਣ ਦੇ ਸੰਕੇਤ (ਤਸਵੀਰਾਂ)

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ 'ਚ ਪੁਲਸ ਸਮੇਤ ਐੱਨ. ਆਈ. ਏ. ਦੀ ਟੀਮ ਵੱਲੋਂ ਅਚਾਨਕ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ 'ਤੇ ਸਥਿਤ ਜੈਪੁਰੀਆ ਸੁਸਾਇਟੀ 'ਚ ਚੜ੍ਹਦੀ ਸਵੇਰ ਸਮੇਂ ਹੀ ਐੱਨ. ਆਈ. ਏ. ਟੀਮ ਦੀ ਛਾਪੇਮਾਰੀ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਪੁਲਸ ਦੀਆਂ ਵੱਖ-ਵੱਖ ਏਜੰਸੀਆ ਵੱਲੋਂ ਸੁਸਾਇਟੀ 'ਚ ਆਉਣ-ਜਾਣ ਵਾਲੀਆਂ ਗੱਡੀਆਂ ਸਮੇਤ ਫਲੈਟਾਂ 'ਚ ਰਹਿੰਦੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਸਮੇਤ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : CM ਮਾਨ ਦਾ 'ਪੰਜਾਬੀ' ਨੂੰ ਲੈ ਕੇ ਅਹਿਮ ਬਿਆਨ, 'ਦੁਨੀਆ 'ਚੋਂ ਜਾਣ ਵੇਲੇ ਵੈਣ ਵੀ ਪੰਜਾਬੀ 'ਚ ਪੈਣੇ ਨੇ ਤਾਂ ਫਿਰ...'

PunjabKesari

ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀਆਂ 'ਚ ਰੰਮੀ ਮਸ਼ਾਣਾ ਗੈਂਗਸਟਰ, ਜਿਸ ਨੂੰ ਬਠਿੰਡਾ ਪੁਲਸ ਤਲਾਸ਼ ਕਰ ਰਹੀ ਹੈ, ਉਸ ਦੀ ਸੂਹ ਮਿਲਣ 'ਤੇ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਹਰ ਫਲੈਟ ਸਮੇਤ ਨੇੜਲੇ ਘਰਾਂ ਦੀ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁੱਝ ਫਲੈਟਾਂ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਵੀ ਲਈ ਜਾ ਰਹੀ ਹੈ, ਜਿਸ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਨ ਦੇ ਸੰਕੇਤ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਲੰਡਰ ਫੱਟਣ ਕਾਰਨ ਜ਼ੋਰਦਾਰ ਧਮਾਕਾ, ਘਰ ਦੀ ਛੱਤ ਉੱਡੀ, ਸਾਮਾਨ ਵੀ ਸੜ ਕੇ ਸੁਆਹ

PunjabKesari

ਪੁਲਸ ਦੇ ਅਧਿਕਾਰੀਆਂ 'ਚ ਐੱਸ. ਪੀ. ਰੈਂਕ ਤੋਂ ਲੈ ਕੇ ਹੋਰ ਵੱਡੇ ਅਧਿਕਾਰੀ ਇਸ ਜਾਂਚ 'ਚ ਸ਼ਾਮਲ ਹਨ। ਇਸ ਮੌਕੇ ਡੀ. ਐੱਸ. ਪੀ. ਅਮਨਦੀਪ ਬਰਾੜ ਅਤੇ ਜ਼ੀਰਕਪੁਰ ਦੇ ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਵੀ ਚੈਕਿੰਗ ਕਰਦੇ ਵੇਖੇ ਗਏ। ਪਰ ਮੀਡੀਆ ਨੂੰ ਪੁਲਸ ਅਧਿਕਾਰੀਆਂ ਵੱਲੋਂ ਹਾਲੇ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ ਗਿਆ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News