ਚੰਡੀਗੜ੍ਹ ਗ੍ਰਨੇਡ ਹਮਲੇ ''ਚ NIA ਦਾ ਵੱਡਾ ਖ਼ੁਲਾਸਾ, ਪੜ੍ਹੋ ਕੀ ਹੈ ਪੂਰੀ ਖ਼ਬਰ

Saturday, Oct 04, 2025 - 02:17 PM (IST)

ਚੰਡੀਗੜ੍ਹ ਗ੍ਰਨੇਡ ਹਮਲੇ ''ਚ NIA ਦਾ ਵੱਡਾ ਖ਼ੁਲਾਸਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਚੰਡੀਗੜ੍ਹ (ਪ੍ਰੀਕਸ਼ਿਤ) : ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸੈਕਟਰ-10 'ਚ ਕੋਠੀ ਦੇ ਬਾਹਰ ਪਿਛਲੇ ਸਾਲ ਹੋਏ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਭਿਜੋਤ ਉਰਫ਼ ਬਾਬਾ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਜਾਂਚ ਏਜੰਸੀ ਐੱਨ. ਆਈ. ਏ. ਮੁਲਜ਼ਮ ਵਿਸ਼ਾਲ ਅਤੇ ਰੋਹਨ ਮਸੀਹ ਦੇ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ। ਜਾਂਚ ਦੇ ਦੌਰਾਨ ਐੱਨ. ਆਈ. ਏ. ਨੇ ਕੁੱਝ ਮਹੀਨੇ ਪਹਿਲਾਂ ਧਮਾਕਾ ਸਾਜ਼ਿਸ਼ 'ਚ ਸ਼ਾਮਲ ਮੁਲਜ਼ਮ ਅਭਿਜੋਤ ਨੂੰ ਗ੍ਰਿਫ਼ਤਾਰ ਕੀਤਾ ਸੀ। ਅਜਿਹੇ 'ਚ ਐੱਨ. ਆਈ. ਏ. ਨੇ ਹੁਣ ਜਾਂਚ ਪੂਰੀ ਕਰ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕਰ ਦਿੱਤੀ।

ਇਹ ਵੀ ਪੜ੍ਹੋ : CM ਮਾਨ ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫ਼ਾ! ਲੋਕਾਂ ਨੂੰ ਮਿਲੇਗੀ ਰਾਹਤ (ਵੀਡੀਓ)

11 ਸਤੰਬਰ 2024 ਨੂੰ ਰੋਹਨ ਅਤੇ ਵਿਸ਼ਾਲ ਮਸੀਹ ਨਾਮਕ 2 ਨੌਜਵਾਨਾਂ ਨੇ ਸੈਕਟਰ-10 ਦੀ ਕੋਠੀ 'ਚ ਹੈਂਡ ਗ੍ਰਨੇਡ ਸੁੱਟਿਆ ਸੀ। ਅਮਰੀਕਾ 'ਚ ਬੈਠੇ ਅੱਤਵਾਦੀ ਹੈਪੀ ਪਾਸ਼ੀਆ ਨੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਉਸ ਦੇ ਇਸ਼ਾਰੇ ’ਤੇ ਰੋਹਨ ਅਤੇ ਵਿਸ਼ਾਲ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹੈਪੀ ਪਾਸ਼ੀਆ ਨੇ ਅਭਿਜੋਤ ਦੇ ਰਾਹੀਂ ਮੁਲਜ਼ਮਾਂ ਨੂੰ ਹਥਿਆਰ ਅਤੇ ਹੋਰ ਸਮੱਗਰੀ ਮੁਹੱਇਆ ਕਰਵਾਈ ਸੀ। ਮੁਲਜ਼ਮ ਵਿਸ਼ਾਲ ਅਤੇ ਰੋਹਨ ਫੜ੍ਹੇ ਜਾਣ ਤੋਂ ਬਾਅਦ ਐੱਨ. ਆਈ. ਏ. ਨੇ ਅਭਿਜੋਤ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲ ਹੀ 'ਚ ਐੱਨ. ਆਈ. ਏ. ਨੇ ਅਭਿਜੋਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਵੀ ਕੀਤੀ ਸੀ। ਅਭਿਜੋਤ ਨੇ ਸੈਕਟਰ-10 'ਚ ਪੰਜਾਬ ਪੁਲਸ ਦੇ ਸੇਵਾਮੁਕਤ ਅਧਿਕਾਰੀ ਦੇ ਘਰ ਦੀ ਰੇਕੀ ਕੀਤੀ ਅਤੇ ਪਿਸਤੌਲ ਅਤੇ ਗੋਲੀਆਂ ਇਕੱਠੀਆਂ ਕੀਤੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਵਿਭਾਗ ਦੀ ਭਵਿੱਖਬਾਣੀ
ਆਟੋ 'ਚ ਆਏ ਸੀ ਹਮਲਾਵਰ
ਰੋਹਨ ਅਤੇ ਵਿਸ਼ਾਲ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਸੈਕਟਰ-43 ਤੋਂ ਸੈਕਟਰ-10 ਤੱਕ ਆਟੋ 'ਚ ਆਏ ਸੀ। ਇਸ ਤੋਂ ਬਾਅਦ ਆਟੋ ਤੋਂ ਹੀ ਫ਼ਰਾਰ ਹੋ ਗਏ ਸੀ। ਚੰਡੀਗੜ੍ਹ ਪੁਲਸ ਨੇ ਵਾਰਦਾਤ ਦੇ ਕੁੱਝ ਘੰਟਿਆਂ ਬਾਅਦ ਹੀ ਮੁਲਜ਼ਮ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਹਮਲੇ 'ਚ ਉਸ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਸੀ। ਪੰਜਾਬ ਪੁਲਸ ਵੀ ਜਾਂਚ ਕਰ ਰਹੀ ਸੀ। ਉਨ੍ਹਾਂ ਨੇ ਰੋਹਨ ਅਤੇ ਵਿਸ਼ਾਲ ਨੂੰ ਲੱਭ ਲਿਆ ਸੀ। ਇਸ ਤੋਂ ਬਾਅਦ ਕੇਸ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


author

Babita

Content Editor

Related News