ਪੰਜਾਬ ''ਚ ਸਾਰੇ ਰਾਹਤ ਕੈਂਪ ਹੋਏ ਬੰਦ, ਪੜ੍ਹੋ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਬਿਆਨ
Wednesday, Sep 24, 2025 - 10:32 AM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬੇ ’ਚ ਹੜ੍ਹਾਂ ਦੀ ਸਥਿਤੀ ਸਥਿਰ ਹੋਣ ਦੇ ਨਾਲ ਸਾਰੇ ਰਾਹਤ ਕੈਂਪ ਹੁਣ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ’ਚ ਰਹਿੰਦੇ ਸਾਰੇ ਪ੍ਰਭਾਵਿਤ ਵਿਅਕਤੀ ਹੁਣ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ।
ਇਹ ਵੀ ਪੜ੍ਹੋ : 3 ਕਰੋੜ ਪੰਜਾਬੀਆਂ ਨੂੰ 10 ਲੱਖ ਤੱਕ ਮਿਲੇਗਾ ਕੈਸ਼ਲੈੱਸ ਇਲਾਜ, ਪੜ੍ਹੋ ਕਿਵੇਂ ਕਰਵਾਉਣੀ ਹੈ ਰਜਿਸਟ੍ਰੇਸ਼ਨ
ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਰਾਹਤ ਸਮੱਗਰੀ ਦੀ ਸਪਲਾਈ ਨਿਰੰਤਰ ਜਾਰੀ ਰਹੇਗੀ। ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ’ਚ ਹੜ੍ਹਾਂ ਦੇ ਸਿਖ਼ਰ ਦੌਰਾਨ ਕੁੱਲ 219 ਰਾਹਤ ਕੈਂਪ ਖੋਲ੍ਹੇ ਗਏ ਸਨ, ਜਿਨ੍ਹਾਂ ’ਚ ਸਮੇਂ-ਸਮੇਂ ’ਤੇ 8,270 ਪ੍ਰਭਾਵਿਤ ਲੋਕਾਂ ਨੇ ਬਸੇਰਾ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦਾ ਵੱਡਾ ਐਲਾਨ, ਇੰਡਸਟਰੀ ਤੇ NRIs ਨੂੰ ਕੀਤੀ ਖ਼ਾਸ ਅਪੀਲ (ਵੀਡੀਓ)
ਹਾਲਾਤ ’ਚ ਸੁਧਾਰ ਨਾਲ ਕੈਂਪਾਂ ਦੀ ਗਿਣਤੀ ਘੱਟਦੀ ਰਹੀ ਸੀ। ਹੁਣ ਇਕ ਵੀ ਕੈਂਪ ਸਰਗਰਮ ਨਹੀਂ ਹੈ ਅਤੇ ਸਾਰੇ ਪ੍ਰਭਾਵਿਤ ਪਰਿਵਾਰ ਆਪਣੇ ਪਿੰਡਾਂ ਅਤੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8