ਹੜ੍ਹ ਪੀੜਤਾਂ ਦੇ ਲਈ ਹੋਰ ਕੀ ਕੁਝ ਕਰੇਗਾ ਸ਼੍ਰੋਮਣੀ ਅਕਾਲੀ ਦਲ? ਸੁਖਬੀਰ ਬਾਦਲ ਨੇ ਦੱਸੀ ਪੂਰੀ ਯੋਜਨਾ

Tuesday, Sep 23, 2025 - 02:21 PM (IST)

ਹੜ੍ਹ ਪੀੜਤਾਂ ਦੇ ਲਈ ਹੋਰ ਕੀ ਕੁਝ ਕਰੇਗਾ ਸ਼੍ਰੋਮਣੀ ਅਕਾਲੀ ਦਲ? ਸੁਖਬੀਰ ਬਾਦਲ ਨੇ ਦੱਸੀ ਪੂਰੀ ਯੋਜਨਾ

ਜਲੰਧਰ (ਵੈੱਬ ਡੈਸਕ): ਪੰਜਾਬ 'ਚ ਆਏ ਹੜ੍ਹਾਂ ਦੌਰਾਨ ਸੁਖਬੀਰ ਸਿੰਘ ਬਾਦਲ ਅਜਿਹੇ ਪਹਿਲੇ ਸਿਆਸੀ ਆਗੂ ਸਨ, ਜਿਨ੍ਹਾਂ ਨੇ ਗ੍ਰਾਊਂਡ ਲੈਵਲ 'ਤੇ ਜਾ ਕੇ ਪੀੜਤਾਂ ਦੀ ਨਕਦੀ ਸਹਾਇਤਾ ਕੀਤੀ। ਉਨ੍ਹਾਂ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ ਤੇ ਉੱਥੇ ਲੋੜ ਮੁਤਾਬਕ ਸਾਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। 'ਜਗ ਬਾਣੀ' ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਅਗਲੀ ਯੋਜਨਾ ਬੰਦੀ ਬਾਰੇ ਵੀ ਦੱਸਿਆ।

ਇਹ ਖ਼ਬਰ ਵੀ ਪੜ੍ਹੋ - ਗਿਆਨੀ ਹਰਪ੍ਰੀਤ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਦਾ ਮੋੜਵਾਂ ਜਵਾਬ (ਵੀਡੀਓ)

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂਆਤ ਵਿਚ ਲੋਕਾਂ ਨੂੰ ਲੋੜ ਮੁਤਾਬਕ ਰਾਸ਼ਨ ਤੇ ਲੰਗਰ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਵੱਲੋਂ ਜਲੰਧਰ 'ਚ ਇਕ ਕਾਲ ਸੈਂਟਰ ਸਥਾਪਤ ਕੀਤਾ, ਜਿੱਥੇ ਲੋਕਾਂ ਨੇ ਫ਼ੋਨ ਕਰ ਕੇ ਆਪਣੀਆਂ ਜ਼ਰੂਰਤਾਂ ਦੱਸੀਆਂ ਤੇ ਅਸੀਂ ਉਸੇ ਮੁਤਾਬਕ ਉਸ ਜਗ੍ਹਾ ਤਰਪਾਲਾਂ, ਦਵਾਈਆਂ, ਰਾਸ਼ਨ ਆਦਿ ਮੁਹੱਈਆ ਕਰਵਾਇਆ। ਵਰਕਰ ਨੂੰ ਸਾਮਾਨ ਪਹੁੰਚਾ ਕੇ ਉੱਥੋਂ ਦੀ ਵੀਡੀਓ ਵੀ ਮੰਗਵਾਈ ਜਾਂਦੀ ਸੀ। ਅਸੀਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਸਾਧਨਾਂ ਮੁਤਾਬਕ ਲੋਕਾਂ ਦੀ ਮਦਦ ਕੀਤੀ। 

ਇਹ ਖ਼ਬਰ ਵੀ ਪੜ੍ਹੋ - Punjab: ਹੁਣ ਪ੍ਰਵਾਸੀਆਂ ਦੇ ਹੱਕ 'ਚ ਪੈਣ ਲੱਗੇ ਮਤੇ! ਆਖ਼ੀਆਂ ਗਈਆਂ ਇਹ ਗੱਲਾਂ

ਆਉਣ ਵਾਲੇ ਦਿਨਾਂ ਲਈ ਪਾਰਟੀ ਦੀ ਯੋਜਨਾਬੰਦੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਅਸੀਂ ਜਾਨਵਰਾਂ ਦੇ ਡਾਕਟਰਾਂ ਦੀ ਟੀਮ ਵੀ ਤਿਆਰ ਕਰ ਲਈ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ 500 ਟਰੱਕ ਚਾਰੇ ਦੇ ਖਰੀਦੇ ਜਾ ਚੁੱਕੇ ਹਨ ਤੇ ਲੋਕਾਂ ਨੂੰ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਤਕਰੀਬਨ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਦੀਆਂ ਬੋਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸਾਨਾਂ ਨੂੰ ਅਗਲੀ ਫ਼ਸਲ ਲਈ ਬੀਜ ਦਿੱਤੇ ਜਾਣਗੇ। ਇਕ ਲੱਖ ਏਕੜ ਲਈ ਬੀਜ ਅਸੀਂ ਦੇਵਾਂਗੇ ਤੇ ਇਕ ਲੱਖ ਏਕੜ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਕੁੱਲ 4 ਲੱਖ ਵਿਚੋਂ ਹੁਣ ਸਰਕਾਰ ਘੱਟੋ-ਘੱਟ ਬਾਕੀ ਦੇ 2 ਲੱਖ ਏਕੜ ਦੀ ਜ਼ਿੰਮੇਵਾਰੀ ਤਾਂ ਲਵੇ। 

ਪੂਰੀ ਇੰਟਰਵਿਊ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ-

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News