ਦਾਜ ਦੇ ਲੋਭੀਆਂ ਨੇ ਪੁੱਤਾਂ ਵਾਂਗ ਪਾਲ਼ੀ ਧੀ ਦੀ ਜ਼ਿੰਦਗੀ ਕੀਤੀ ਤਬਾਹ, ਦਿਲ ਨੂੰ ਝੰਜੋੜ ਦੇਵੇਗੀ ਗ਼ਰੀਬ ਮਾਂ ਦੀ ਦਾਸਤਾਨ

Monday, Aug 10, 2020 - 12:14 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਘਰ-ਘਰ ਜਾ ਕੇ ਸਾਈਕਲ 'ਤੇ ਸਾਮਾਨ ਵੇਚ ਕੇ ਗਰੀਬ ਮਾਂ ਨੇ ਆਪਣੀ ਧੀ ਨੂੰ ਪੁੱਤਾਂ ਵਾਂਗ ਪਾਲਿਆ ਪਰ ਦਾਜ ਦੇ ਲੋਭੀਆਂ ਨੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਪੀੜਤ ਮਾਂ ਨੇ ਦੱਸਿਆ ਕਿ ਉਸ ਨੇ ਬਹੁਤ ਮਿਹਨਤ ਕਰਕੇ ਆਪਣੇ ਧੀ ਨੂੰ ਪੜ੍ਹਾਇਆ ਲਿਖਾਇਆ ਤੇ ਉਸ 14 ਫਰਵਰੀ 2020 ਨੂੰ ਉਸ ਦਾ ਵਿਆਹ ਸੁਸ਼ੀਲ ਕੁਮਾਰ ਨਾਲ ਕੀਤਾ ਸੀ। ਇਸ ਤੋਂ ਬਾਅਦ ਵਿਸਾਖੀ ਵਾਲੇ ਦਿਨ ਜਦ ਉਹ ਆਪਣੇ ਧੀ ਨੂੰ ਮਿਲਣ ਉਸ ਦੇ ਸਹੁਰੇ ਘਰ ਗਏ ਤਾਂ ਦੇਖਿਆ ਕਿ ਧੀ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਸੀ। ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਮੈ ਆਪਣੀ ਧੀ ਨੂੰ ਐੱਮ.ਏ. ਕਲਾਸੀਕਲ ਡਾਂਸ 'ਚ ਕਰਵਾਈ ਹੋਈ ਹੈ, ਜਿਸ ਕਾਰਨ ਉਸ ਦਾ ਸਹੁਰਾ ਪਰਿਵਾਰ ਸਾਨੂੰ ਡਾਂਸਰਾ ਕਹਿ ਰਿਹਾ ਹੈ। ਉਸ ਨੇ ਭਰੇ ਮਨ ਨਾਲ ਮੰਗ ਕੀਤੀ ਕਿ ਉਸ ਦੀ ਧੀ ਨੂੰ ਇਨਸਾਫ਼ ਦਿੱਤਾ ਜਾਵੇ।

ਇਹ ਵੀ ਪੜ੍ਹੋਂ : ਰਿਸ਼ਤੇ ਹੋਏ ਸ਼ਰਮਸਾਰ : ਹਵਸ ਦੇ ਭੁੱਖੇ ਸਹੁਰੇ ਨੇ ਨੂੰਹ ਨਾਲ ਕੀਤਾ ਜਬਰ-ਜ਼ਿਨਾਹ

ਦੂਜੇ ਪਾਸੇ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੀ ਸੁਸ਼ੀਲ ਨਾਲ ਫੇਸਬੁੱਕ 'ਤੇ ਮੁਲਾਕਾਤ ਹੋਈ ਸੀ। ਚੈਟਿੰਗ ਦੌਰਾਨ ਸੁਸ਼ੀਲ ਨੇ ਸਿੱਧਾ ਵਿਆਹ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਪਰਿਵਾਰ ਨਾਲ ਵਿਆਹ ਦੀ ਗੱਲ ਕੀਤੀ ਤੇ ਸਾਡਾ ਰਿਸ਼ਤਾ ਪੱਕਾ ਹੋ ਗਿਆ। ਇਸ ਤੋਂ 1 ਸਾਲ 3 ਮਹੀਨੇ ਬਾਅਦ 14 ਫਰਵਰੀ 2020 'ਚ ਸਾਡਾ ਵਿਆਹ ਹੋ ਗਿਆ। ਵਿਆਹ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਮਾਨਸਿਕ ਤੇ ਸਰੀਰਕ ਤੌਰ 'ਤੇ ਉਨ੍ਹਾਂ ਨੇ ਮੈਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਖਾਣ ਨੂੰ ਵੀ ਕੁਝ ਨਹੀਂ ਦਿੰਦੇ ਸਨ। ਉਸ ਨੇ ਦੱਸਿਆ ਜਦੋਂ ਉਹ ਕੁਝ ਖਾਂਦੀ ਸੀ ਤਾਂ ਸੱਸ ਮਿਹਣੇ ਦਿੰਦੀ ਸੀ ਕਿ ਤੇਰਾ ਪਿਉ ਸਾਨੂੰ ਰਾਸ਼ਨ ਨਹੀਂ ਦੇ ਕੇ ਜਾਂਦਾ। ਉਸ ਨੇ ਦੱਸਿਆ ਕਿ ਉਹ ਦਾਜ ਦੀ ਮੰਗ ਕਰਨ ਲੱਗ ਗਏ ਸਨ ਜਿਸ ਕਾਰਨ ਮਜਬੂਰਨ ਉਸ ਨੂੰ ਆਪਣਾ ਸਹੁਰਾ ਘਰ ਛੱਡ ਕੇ ਆਪਣੀ ਮਾਂ ਕੋਲ ਆਉਣਾ ਪਿਆ। ਉਸ ਨੇ ਕਿਹਾ ਕਿ ਉਹ ਕਦੀ ਵੀ ਉਨ੍ਹਾਂ ਦੀ ਇਸ ਮੰਗ ਨੂੰ ਪੂਰੀ ਨਹੀਂ ਕਰੇਗੀ ਸਗੋਂ ਉਹ ਇਹ ਲੜਾਈ ਲੜੇਗੀ। ਉਸ ਨੇ ਕਿਹਾ ਕਿ ਮੈਨੂੰ ਅਜਿਹਾ ਪਿਆਰ ਜਾਂ ਰਿਸ਼ਤਾ ਨਹੀਂ ਚਾਹੀਦਾ, ਜਿਸ ਲਈ ਪੈਸਾ ਹੀ ਸਭ ਕੁਝ ਹੋਵੇ। 

ਇਹ ਵੀ ਪੜ੍ਹੋਂ :  ਖੇਡ ਜਗਤ ਨੂੰ ਵੱਡਾ ਝਟਕਾ: ਘੱਟ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਭਾਰਤੀ ਖਿਡਾਰੀ


author

Baljeet Kaur

Content Editor

Related News