ਵਿਆਹ ਦੇ 12 ਦਿਨਾਂ ਬਾਅਦ ਹੀ ਨਣਦੋਈਏ ਨੇ ਰੋਲੀ ਨਵ-ਵਿਆਹੁਤਾ ਦੀ ਪੱਤ, ਪਤੀ ਵੀ ਦਿੰਦਾ ਰਿਹਾ ਸਾਥ
Monday, Jun 28, 2021 - 03:51 PM (IST)
ਨਕੋਦਰ (ਪਾਲੀ)- ਲੁਧਿਆਣਾ ਦੀ ਇਕ ਲੜਕੀ ਦੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਪਤੀ ਅਤੇ ਨਣਦੋਈਏ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਉਕਤ ਲੜਕੀ ਦਾ ਵਿਆਹ ਕਰੀਬ 10-12 ਦਿਨ ਪਹਿਲਾਂ ਹੀ ਨਕੋਦਰ ਦੇ ਇਕ ਲੜਕੇ ਨਾਲ ਹੋਇਆ ਸੀ। ਸਿਟੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਬੀ. ਕਾਮ. ਦੀ ਪੜ੍ਹਾਈ ਲੁਧਿਆਣਾ ਵਿਖੇ ਕਰਦੀ ਹੈ।
ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ
ਲਗਭਗ 3 ਮਹੀਨੇ ਪਹਿਲਾਂ ਹੀ ਉਸ ਦੀ ਦੋਸਤੀ ਗੋਰਾ ਪੁੱਤਰ ਬਲਦੇਵ ਵਾਸੀ ਮੁੱਹਲਾ ਗੁਰੂ ਨਾਨਕਪੁਰਾ ਨਕੋਦਰ ਨਾਲ ਹੋਈ ਅਤੇ ਮੋਬਾਇਲ ’ਤੇ ਵੀ ਇਕ-ਦੂਜੇ ਨਾਲ ਗੱਲਬਾਤ ਕਰਦੇ ਸਨ। ਬੀਤੀ 1 ਜੂਨ ਨੂੰ ਗੋਰੇ ਦਾ ਜੀਜਾ (ਨਣਦੋਈਆ) ਦੀਪੂ ਮੈਨੂੰ ਲੁਧਿਆਣਾ ਤੋਂ ਇਹ ਕਹਿ ਕਿ ਲੈ ਆਇਆ ਕਿ ਮੈਂ ਤੇਰਾ ਆਪਣੇ ਸਾਲੇ ਗੋਰੇ ਨਾਲ ਵਿਆਹ ਸਬੰਧੀ ਗੱਲਬਾਤ ਕਰਵਾਉਣੀ ਹੈ। ਫਿਰ ਦੀਪੂ ਮੈਨੂੰ ਲੈ ਕੇ ਨਕੋਦਰ ਦੇ ਮੁੱਹਲਾ ਗੁਰੂ ਨਾਨਕ ਪੁਰਾ ਵਿਖੇ ਗੋਰੇ ਦੇ ਘਰ ਆਇਆ। 3 ਜੂਨ ਨੂੰ ਮੁੱਹਲਾ ਗੁਰੂ ਨਾਨਕਪੁਰਾ ਦੇ ਭਗਵਾਨ ਵਾਲਮੀਕਿ ਮੰਦਰ ’ਚ ਗੋਰੇ ਦੇ ਪਰਿਵਾਰ ਦੀ ਹਾਜ਼ਰੀ ਵਿਚ ਸਾਡਾ ਵਿਆਹ ਹੋਇਆ।
ਇਹ ਵੀ ਪੜ੍ਹੋ: ਜਲੰਧਰ: ਫੁੱਲਾਂ ਵਰਗੀ ਨਵਜਨਮੀ ਬੱਚੀ ਨੂੰ ਪੰਘੂੜੇ 'ਚ ਛੱਡ ਗਏ ਰਈਸਜ਼ਾਦੇ, ਟੁੱਟੀ ਸਾਹਾਂ ਦੀ ਡੋਰ
ਵਿਆਹ ਤੋਂ ਬਾਅਦ ਕੁਝ ਦਿਨ ਤਾਂ ਸਭ ਕੁਝ ਠੀਕ ਰਿਹਾ ਅਤੇ 14 ਜੂਨ ਨੂੰ ਗੋਰਾ ਹੁਸ਼ਿਆਰਪੁਰ ਗਿਆ ਸੀ ਤਾਂ ਉਸ ਦੇ ਜੀਜੇ ਦੀਪੂ ਨੇ ਰਾਤ ਨੂੰ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਮੈਂ ਗੋਰੇ ਨੂੰ ਸਾਰੀ ਗੱਲ ਦੱਸੀ ਪਰ ਉਸ ਨੇ ਵੀ ਆਪਣੇ ਜੀਜੇ ਦਾ ਸਾਥ ਦਿੱਤਾ। ਮੇਰਾ ਪਿਤਾ 16 ਜੂਨ ਨੂੰ ਮਿਲਣ ਆਇਆ ਤਾਂ ਮੈਂ ਉਸ ਨਾਲ ਲੁਧਿਆਣੇ ਚਲੇ ਗਈ, ਜਿੱਥੇ ਮੈਂ ਸਾਰੀ ਘਟਨਾ ਬਾਰੇ ਦੱਸਿਆ। ਉਧਰ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਇੰਸਪੈਕਟਰ ਭੁਪਿੰਦਰ ਕੌਰ ਇੰਚਾਰਜ ਮਹਿਲਾ ਸੈੱਲ ਨਕੋਦਰ ਨੇ ਗੋਰਾ ਅਤੇ ਦੀਪੂ ਵਾਸੀ ਮੁੱਹਲਾ ਗੁਰੂ ਨਾਨਕਪੁਰਾ ਨਕੋਦਰ ਖ਼ਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਵਟਸਐਪ 'ਤੇ ਭੇਜੀ ਸੀ ਲੋਕੇਸ਼ਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।