3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਨੂੰ ਮਿਲਣ ਦੀ ਇੱਛਾ ਰਹਿ ਗਈ ਅਧੂਰੀ
Thursday, Dec 14, 2023 - 06:08 PM (IST)

ਫਤਿਹਗੜ੍ਹ ਸਾਹਿਬ (ਜੱਜੀ)- ਨਵ-ਵਿਆਹੁਤਾ ਵੱਲੋਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਸਚਿਨ ਪੁੱਤਰ ਬੀਰਮ ਸਿੰਘ ਵਾਸੀ ਪਿੰਡ ਪੁੱਟੀ ਜ਼ਿਲ੍ਹਾ ਮੇਰਠ ਯੂ. ਪੀ. ਹਾਲ ਕਿਰਾਏਦਾਰ ਜੰਗ ਸਿੰਘ ਹਮਾਯੂੰਪੁਰ ਸਰਹਿੰਦ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਬੀਰਮ ਸਿੰਘ ਆਪਣੇ ਪਰਿਵਾਰ ਸਣੇ ਲਗਭਗ 25 ਸਾਲ ਪਹਿਲਾਂ ਮਜ਼ਦੂਰੀ ਕਰਨ ਲਈ ਪੰਜਾਬ ਆ ਗਏ ਸੀ, ਉਦੋਂ ਤੋਂ ਹੀ ਉਹ ਪੰਜਾਬ ’ਚ ਰਹਿੰਦੇ ਹਨ। ਸਚਿਨ ਨੇ ਲਗਭਗ 3 ਮਹੀਨੇ ਪਹਿਲਾਂ ਵਰਸ਼ਾ ਰਾਣੀ ਪੁੱਤਰੀ ਗਰੀਸ ਚੰਦ ਵਾਸੀ ਬਹਿਸਸੂਮਾ ਜ਼ਿਲ੍ਹਾ ਮੇਰਠ ਯੂ. ਪੀ. ਨਾਲ ਕੋਰਟ ਮੈਰਿਜ ਕਰਵਾਈ ਸੀ।
ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ ਦੇ ਮਾਮਲੇ 'ਚ MP ਗੁਰਜੀਤ ਔਜਲਾ ਦਾ ਵੱਡਾ ਬਿਆਨ
ਵਰਸ਼ਾ ਰਾਣੀ ਆਪਣੇ ਪਤੀ ਸਚਿਨ ਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਉਹ ਆਪਣੇ ਮਾਤਾ-ਪਿਤਾ ਅਤੇ ਭਰਾਵਾਂ ਨੂੰ ਕਦੋ ਮਿਲੇਗੀ, ਜਿਸ ਕਾਰਨ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਬੀਤੇ ਦਿਨ ਜਦੋਂ ਸਚਿਨ, ਉਸ ਦੇ ਮਾਤਾ-ਪਿਤਾ ਅਤੇ ਭਰਾ ਕੰਮ ’ਤੇ ਗਏ ਹੋਏ ਸਨ, ਤਾਂ ਵਰਸ਼ਾ ਰਾਣੀ ਘਰ ’ਚ ਇਕੱਲੀ ਸੀ। ਦੁਪਹਿਰ ਨੂੰ ਜਦੋਂ ਸਚਿਨ ਦੀ ਮਾਤਾ ਉਮਕਾਰੀ ਕੰਮ ਤੋਂ ਘਰ ਵਾਪਸ ਆਈ ਤੋਂ ਉਸ ਨੇ ਵੇਖਿਆ ਕਿ ਵਰਸ਼ਾ ਰਾਣੀ ਪੱਖੇ ਨਾਲ ਲਟਕ ਰਹੀ ਹੈ, ਤਾਂ ਉਸ ਨੇ ਰੌਲਾ ਪਾ ਦਿੱਤਾ, ਲੋਕ ਇਕੱਠੇ ਹੋ ਗਏ। ਵਰਸ਼ਾ ਰਾਣੀ ਨੂੰ ਤੁਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਆਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸਚਿਨ ਦੇ ਬਿਆਨ ਲਿਖ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਰਸ਼ਾ ਰਾਣੀ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।