ਕਿਸਾਨੀ ਸੰਘਰਸ਼ ਦੇ ਰੰਗ ’ਚ ਰੰਗੇ ਪਰਿਵਾਰ ਨੇ ਨਵ ਜੰਮੇ ਬੱਚੇ ਨੂੰ ਪਹਿਨਾਈ ਕਿਸਾਨੀ ਝੰਡੇ ਦੀ ਪੁਸ਼ਾਕ
Saturday, Jun 26, 2021 - 06:01 PM (IST)

ਮੁਲਾਂਪੁਰ ਦਾਖਾ (ਕਾਲੀਆ): ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਕੁਝ ਲੋਕਾਂ ਦੀਆਂ ਨਜ਼ਰਾਂ 'ਚ ਠੰਢਾ ਪੈ ਗਿਆ ਹੈ ਪਰ ਦੂਜੇ ਪਾਸੇ ਸੰਘਰਸ਼ਸ਼ੀਲ ਧਿਰਾਂ ਦੇ ਦਿਲਾਂ ਵਿਚ ਇਸ ਕਿਸਾਨੀ ਸੰਘਰਸ਼ ਨੇ ਡੂੰਘੀ ਜਗ੍ਹਾ ਬਣਾ ਲਈ ਹੈ ਤੇ ਜਿਸ ਕਰਕੇ ਹਰ ਸੰਘਰਸ਼ਸ਼ੀਲ ਵਿਅਕਤੀ ਆਪਣੀ ਢੰਗ ਨਾਲ ਬਣਦਾ ਯੋਗਦਾਨ ਪਾ ਰਿਹਾ ਹੈ ।ਇਸੇ ਲੜੀ ਤਹਿਤ ਮੁੱਲਾਂਪਰ ਸ਼ਹਿਰ ਦੇ ਰਹਿਣ ਵਾਲੇ ਸਮਾਜਸੇਵੀ ਸਵਰਗਵਾਸੀ ਸ.ਦਲੀਪ ਸਿੰਘ ਨੰਬਰਦਾਰ ਦੇ ਪੋਤਰੇ ਅਤੇ ਸ.ਪਰਮਜੀਤ ਸਿੰਘ ਦੇ ਸਪੁੱਤਰ ਉਪਦੇਸ਼ ਇੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਨਵੇਂ ਜੰਮੇ ਬੱਚੇ ਨੂੰ ਕਿਸਾਨੀ ਝੰਡੇ ਦੀ ਪੁਸ਼ਾਕ ਪਹਿਨਾ ਕੇ ਉਨ੍ਹਾਂ ਤਾਕਤਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਜੋ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਲੋਕਾਂ ਵੱਲੋਂ ਸਹਿਯੋਗ ਨਾ ਮਿਲਣ ਕਰਕੇ ਕਿਸਾਨੀ ਸੰਘਰਸ਼ ਦਮ ਤੋੜ ਰਿਹਾ ਹੈ।ਇਸ ਸੰਘਰਸ਼ ਵਿਚ ਕਿਸਾਨ ਮਜ਼ਦੂਰ ਸਮੇਤ ਸੰਘਰਸ਼ ਦੇ ਹਾਮੀ ਲੋਕ ਜਿੱਥੇ ਤਨ-ਮਨ ਤੇ ਧਨ ਨਾਲ ਆਪਣਾ ਸਹਿਯੋਗ ਪਾ ਰਹੇ ਹਨ।ਉੱਥੇ ਸਮਾਜ ਸੇਵੀ ਦਲੀਪ ਸਿੰਘ ਨੰਬਰਦਾਰ ਦੇ ਪਰਿਵਾਰ ਵਾਂਗ ਕਈ ਹੋਰ ਪਰਿਵਾਰ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਸੰਘਰਸ਼ ਦੇ ਪਾਂਧੀ ਬਣਾਉਣ ਦੀ ਸੋਚ ਭਵਿਖ 'ਚ ਆਉਣ ਵਾਲੇ ਤੂਫਾਨ ਦਾ ਸੂਚਕ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ 28 ਜੂਨ ਤੋਂ MBBS, BDS ਤੇ BAMS ਦੀਆਂ ਕਲਾਸਾਂ ਕਾਲਜਾਂ ’ਚ ਸ਼ੁਰੂ ਕਰਨ ਦੇ ਹੁਕਮ
ਨਵਜੰਮੇ ਬੱਚੇ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਸੰਘਰਸ਼ਸ਼ੀਲ ਪਰਿਵਾਰਾਂ ਦੇ ਅਜਿਹੇ ਹੁਲਾਰੇ ਕਿਸਾਨੀ ਸੰਘਰਸ਼ ਨੂੰ ਮੱਘਦਾ ਰੱਖ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨ ਉੱਘੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਵੀ ਪਰਿਵਾਰ ਦੇ ਇਸ ਹੌੰਸਲਾ ਅਫ਼ਜ਼ਾਈ ਭਰੇ ਕਦਮ ਦੀ ਵੀ ਪ੍ਰਸੰਸਾ ਕੀਤੀ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦੇ ਰਾਹ ’ਚ ਕੰਡੇ ਵਿਛਾ ਰਿਹੈ ਕੈਪਟਨ ਤੇ ਸਿੱਧੂ ਦਾ ਅੜੀਅਲ ਸੁਭਾਅ