ਜਨਮ ਤੋਂ ਬਾਅਦ ''ਨਵਜੰਮੇ ਬੱਚੇ'' ਨੂੰ ਕੂੜੇ ਦੇ ਢੇਰ ''ਤੇ ਸੁੱਟਿਆ, ਕੁੱਤਿਆਂ ਨੇ ਨੋਚ-ਨੋਚ ਖਾਧਾ

Tuesday, Jul 06, 2021 - 10:34 AM (IST)

ਜਨਮ ਤੋਂ ਬਾਅਦ ''ਨਵਜੰਮੇ ਬੱਚੇ'' ਨੂੰ ਕੂੜੇ ਦੇ ਢੇਰ ''ਤੇ ਸੁੱਟਿਆ, ਕੁੱਤਿਆਂ ਨੇ ਨੋਚ-ਨੋਚ ਖਾਧਾ

ਅਬੋਹਰ (ਸੁਨੀਲ) : ਲਾਈਨ ਪਾਰ ਖੇਤਰ ਨਵੀਂ ਆਬਾਦੀ ਵਿਚ ਇਕ ਖ਼ਾਲੀ ਪਲਾਟ ਵਿਚੋਂ  ਇਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਕੁੱਤੇ ਨੋਚ ਰਹੇ ਸਨ। ਥਾਣਾ ਨੰਬਰ-2 ਦੀ ਪੁਲਸ ਨੇ ਨਰ ਸੇਵਾ ਕਮੇਟੀ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਸਿਆਸਤ 'ਚ ਅੱਜ ਅਹਿਮ ਦਿਨ, 'ਕੈਪਟਨ-ਸੋਨੀਆ' ਦੀ ਮੁਲਾਕਾਤ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਜਾਣਕਾਰੀ ਅਨੁਸਾਰ ਨਵੀਂ ਆਬਾਦੀ ਗਲੀ ਨੰਬਰ 13-14 'ਚ ਇਕ ਨਿੱਜੀ ਸਕੂਲ ਦੇ ਕੋਲ ਪਏ ਖ਼ਾਲੀ ਪਲਾਟ ਵਿਚ ਕਿਸੇ ਨੇ ਨਵਜੰਮੇ ਬੱਚੇ ਨੂੰ ਜਨਮ ਦੇਣ ਦੇ ਬਾਅਦ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਕਾਰਨ 'ਇੰਡਸਟਰੀ' ਮੁੜ 3 ਦਿਨਾਂ ਲਈ ਬੰਦ ਕਰਨ ਦੇ ਹੁਕਮ

ਨਵਜੰਮੇ ਬੱਚੇ ਨੂੰ ਕੁੱਤੇ ਨੋਚਦੇ ਹੋਏ ਬਾਹਰ ਗਲੀ ਵਿਚ ਲੈ ਆਏ। ਆਸ-ਪਾਸ ਦੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਚਲਾ ਤਾਂ ਉਨ੍ਹਾਂ ਨੇ ਕੁੱਤਿਆਂ ਕੋਲੋਂ ਉਸ ਨੂੰ ਛੁਡਵਾਇਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News