ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ

Thursday, Apr 07, 2022 - 04:38 PM (IST)

ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ

ਗੁਰਦਾਸਪੁਰ/ਗੁਜ਼ਰਾਂਵਾਲਾ (ਜ.ਬ) - ਪਾਕਿਸਤਾਨ ਦੇ ਰਾਜ ਪੰਜਾਬ ਦੇ ਸ਼ਹਿਰ ਗੁਜ਼ਰਾਂਵਾਲਾ ’ਚ ਇਕ ਜਨਾਨੀ ਅਤੇ ਉਸ ਦੀ ਨਵ-ਜਨਮੀ ਬੱਚੀ ਨੂੰ ਜੀਉਂਦਾ ਜ਼ਮੀਨ ’ਚ ਦਫ਼ਨਾ ਕੇ ਮਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਗੁਜ਼ਰਾਂਵਾਲਾ ਵਾਸੀ ਅਤੀਕ ਮੁਹੰਮਦ ਦੀ ਪਤਨੀ ਬਸ਼ੀਰਾ ਗਰਭਵਤੀ ਸੀ ਅਤੇ ਉਸ ਦੀਆਂ ਪਹਿਲਾਂ ਤੋਂ ਦੋ ਕੁੜੀਆਂ ਸਨ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸੂਤਰਾਂ ਅਨੁਸਾਰ ਇਸ ਵਾਰ ਅਤੀਕ ਮੁਹੰਮਦ ਅਤੇ ਬਸ਼ੀਰਾ ਨੇ ਕਿਸੇ ਫਕੀਰ ਦੇ ਕਹਿਣ ’ਤੇ ਮੁੰਡੇ ਦੀ ਚਾਹਤ ਦੇ ਚੱਲਦੇ ਕਾਫ਼ੀ ਟੋਟਕੇ ਵੀ ਕੀਤੇ। ਫਕੀਰ ਨੇ ਸ਼ਰਤੀਆਂ ਮੁੰਡਾ ਪੈਦਾ ਹੋਣ ਦੀ ਗਰੰਟੀ ਦਿੱਤੀ ਸੀ ਪਰ ਬੀਤੇ ਦਿਨ ਬਸ਼ੀਰਾ ਨੇ ਫਿਰ ਇਕ ਕੁੜੀ ਨੂੰ ਜਨਮ ਦਿੱਤਾ। ਕੁੜੀ ਦਾ ਜਨਮ ਹੋਣ ’ਤੇ ਪਤੀ ਅਤੀਕ ਮੁਹੰਮਦ ਨੇ ਆਪਣੀ ਮਾਂ ਬੇਲਾ ਬੀਬੀ ਨਾਲ ਮਿਲ ਕੇ ਪਹਿਲਾਂ ਬਸ਼ੀਰਾ ਨੂੰ ਬੇਹੋਸ਼ੀ ਵਾਲੀ ਦਵਾ ਪਿਲਾ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਜਦ ਉਹ ਬੇਹੋਸ਼ ਹੋ ਗਈ ਤਾਂ ਬਸ਼ੀਰਾ ਅਤੇ ਨਵਜਨਮੀ ਕੁੜੀ ਨੂੰ ਘਰ ਦੇ ਪਿੱਛੇ ਬਣੇ ਬਾਗ ਵਿਚ ਟੋਇਆ ਪੁੱਟ ਕੇ ਰਾਤ ਨੂੰ ਹੀ ਜੀਉਂਦਾ ਦਫ਼ਨਾ ਦਿੱਤਾ। ਸਵੇਰੇ ਬਸ਼ੀਰਾ ਦੇ ਪੇਕੇ ਇਹ ਸੰਦੇਸ਼ ਭੇਜ ਦਿੱਤਾ ਕਿ ਬਸ਼ੀਰਾ ਬੱਚੀ ਸਮੇਤ ਲਾਪਤਾ ਹੋ ਗਈ ਹੈ। ਜਦ ਬਸ਼ੀਰਾ ਦੇ ਪੇਕੇ ਵਾਲੇ ਗੁਜ਼ਰਾਂਵਾਲ ਪਹੁੰਚੇ ਤਾਂ ਉਨ੍ਹਾਂ ਨੇ ਬਸ਼ੀਰਾ ਦੇ ਲਾਪਤਾ ਹੋਣ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ।

ਪੜ੍ਹੋ ਇਹ ਵੀ ਖ਼ਬਰ -  6 ਮਹੀਨੇ ਦੀ ਧੀ ਨੂੰ ਛੱਡ ਬਾਥਰੂਮ ਕਰਨ ਗਈ ਮਾਂ ਨਹੀਂ ਪਰਤੀ, ਪੁਲਸ ਨੇ ਖੰਘਾਲੇ ਕੈਮਰੇ ਤਾਂ ਸਾਹਮਣੇ ਆਈ ਇਹ ਗੱਲ

ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਜਦੋਂ ਘਰ ਦੇ ਪਿੱਛੇ ਬਣੇ ਬਾਗ ਵਿਚ ਤਾਜ਼ਾ ਮਿੱਟੀ ਪੁੱਟੀ ਵੇਖੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਮਿੱਟੀ ਪੁੱਟੀ ਤਾਂ ਬਸ਼ੀਰਾ ਅਤੇ ਬੱਚੀ ਦੀ ਲਾਸ਼ ਟੋਏ ’ਚੋਂ ਬਰਾਮਦ ਹੋਈ। ਪੁਲਸ ਨੇ ਅਤੀਕ ਮੁਹੰਮਦ ਅਤੇ ਬੇਲਾ ਬੀਬੀ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਅਤੇ ਦੋਸ਼ੀ ਫ਼ਰਾਰ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

 


author

rajwinder kaur

Content Editor

Related News