ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਨਿਰਾਸ਼ ਪਰਤੇ, ਨਵੇਂ ਵੋਟਰਾਂ ਨੂੰ ਨਹੀਂ ਮਿਲੇ ਪ੍ਰਸ਼ੰਸਾ ਪੱਤਰ

Saturday, Jun 01, 2024 - 02:48 PM (IST)

ਹਠੂਰ (ਸਰਬਜੀਤ ਭੱਟੀ)- ਲੋਕ ਸਭਾ ਚੋਣਾਂ 2024 ਲਈ ਵੋਟ ਪ੍ਰਤੀਸ਼ਤ ਵਧਾਉਣ ਲਈ ਮੁੱਖ ਚੋਣ ਕਮਿਸ਼ਨਰ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਗਏ ਅਤੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਕਰਨ ਲਈ ਪ੍ਰੇਰਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ। ਕਈ ਸ਼ਹਿਰਾਂ ਵਿਚ ਤਾਂ ਰੈਸਟੋਰੈਂਟ ਤੇ ਹੋਟਲ ਮਾਲਕਾਂ ਵੱਲੋਂ ਵੋਟਰਾਂ ਨੂੰ ਖਾਣਾ ਫਰੀ ਜਾਂ ਘੱਟ ਰੇਟ 'ਤੇ ਦੇਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ ਹੀ ਕਈ ਥਾਵਾਂ 'ਤੇ ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰਾਂ ਨੂੰ ਸਰਟੀਫਿਕੇਟ ਆਦਿ ਨਾਲ ਵੀ ਸਨਮਾਨਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਖਡੂਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਬੂਥ 'ਤੇ ਸ਼ਰਾਰਤੀ ਲੋਕਾਂ ਵੱਲੋਂ ਹਮਲਾ

ਪਰ ਲੋਕ ਸਭਾ ਹਲਕਾ ਲੁਧਿਆਣਾ ਦੇ ਕਸਬਾ ਹਠੂਰ ਦੇ ਪਿੰਡ ਦੇਹੜਕਾ ਵਿਖੇ ਪਹਿਲੀ ਵਾਰ ਵੋਟ ਕਰਨ ਵਾਲੇ ਨੌਜਵਾਨ ਵੋਟਰ ਵੋਟ ਕਰਨ ਉਪਰੰਤ ਨਿਰਾਸ਼ ਪਰਤਦੇ ਦਿਖਾਈ ਦਿੱਤੇ। ਕਾਂਗਰਸ ਆਗੂ ਰਵਿੰਦਰ ਕੁਮਾਰ ਰਾਜੂ ਦੇ ਪੁੱਤਰ ਮਨਜੋਤ ਸ਼ਰਮਾ ਅਤੇ ਨੌਜਵਾਨ ਪਵਨਦੀਪ ਸਿੰਘ ਪਹਿਲੀ ਵਾਰ ਮਤਦਾਨ ਕਰਕੇ ਆਏ, ਪਰ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਨਹੀਂ ਮਿਲੇ। ਜਦ ਇਸ ਸਬੰਧੀ ਪ੍ਰਜਾਈਡਿੰਗ ਅਫ਼ਸਰ ਧਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਪਰੋਂ ਸਰਟੀਫਿਕੇਟ ਪ੍ਰਾਪਤ ਨਹੀਂ ਹੋਏ ਹਨ, ਜਿਸ ਕਰਕੇ ਉਹ ਨਵੇਂ ਵੋਟਰਾਂ ਨੂੰ ਸਨਮਾਨਿਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬਾਅਦ ਵਿਚ ਨਵੇਂ ਵੋਟਰਾਂ ਨੂੰ ਸਰਟੀਫਿਕੇਟ ਪਹੁੰਚਦੇ ਕਰ ਦਿੱਤੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News