Punjab ''ਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ ''ਚ ਨਵਾਂ ਮੋੜ, ਕਾਤਲਾਂ ਦੀ ਵੀਡੀਓ ਆਈ ਸਾਹਮਣੇ, ਕੀਤੇ ਵੱਡੇ ਖੁਲਾਸੇ

Friday, Mar 14, 2025 - 07:43 PM (IST)

Punjab ''ਚ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ ''ਚ ਨਵਾਂ ਮੋੜ, ਕਾਤਲਾਂ ਦੀ ਵੀਡੀਓ ਆਈ ਸਾਹਮਣੇ, ਕੀਤੇ ਵੱਡੇ ਖੁਲਾਸੇ

ਮੋਗਾ (ਕਸ਼ਿਸ਼ ਸਿੰਗਲਾ)- ਮੋਗਾ ਵਿੱਚ ਬੀਤੀ ਰਾਤ ਗਿੱਲ ਪੈਲਸ ਕੋਲ ਗੋਲ਼ੀਆਂ ਮਾਰ ਕੇ ਕਤਲ ਕੀਤੇ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਦਰਅਸਲ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਕੁਝ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਇਕ ਵੀਡੀਓ ਪਾ ਕੇ ਲਈ ਗਈ ਹੈ। ਕਤਲ ਦੀ ਇਕ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਕਤਲ ਕਰਨ ਵਾਲੇ ਨੌਜਵਾਨਾਂ ਵੱਲੋਂ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਹ ਜ਼ਿਲ੍ਹੇ ਹੋ ਜਾਣ ਸਾਵਧਾਨ! ਚੱਲਣ ਲੱਗੀਆਂ ਠੰਡੀਆਂ ਹਵਾਵਾਂ, ਤੂਫ਼ਾਨ ਤੇ ਮੀਂਹ ਦਾ Alert

PunjabKesari

ਇਨ੍ਹਾਂ ਨੌਜਵਾਨਾਂ ਨੇ ਲਈ ਕਤਲ ਦੀ ਜ਼ਿੰਮੇਵਾਰੀ, ਬੋਲੇ-ਅਸੀਂ ਕੀਤਾ ਮੰਗੇ ਦਾ ਕਤਲ 
ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਨ ਵਾਲੇ ਨੌਜਵਾਨਾਂ ਵੱਲੋਂ ਵੀਡੀਓ ਵਿਚ ਕਿਹਾ ਗਿਆ ਹੈ ਕਿ ਮੋਗਾ ਵਿਖੇ ਜੋ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦਾ ਕਤਲ ਹੋਇਆ ਹੈ, ਉਹ ਕਤਲ ਉਨ੍ਹਾਂ ਵੱਲੋਂ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਗੇ ਕਤਲ ਦਾ ਕਤਲ ਉਹ ਕਰਨਾ ਨਹੀਂ ਚਾਹੁੰਦੇ ਸਨ ਪਰ ਸਾਨੂੰ ਸ਼ਿਵ ਸੈਨਾ ਆਗੂ ਵੱਲੋਂ ਨਾਜਾਇਜ਼ ਹੀ ਪਰਿਵਾਰ ਨੂੰ ਚਕਵਾਉਣ ਸੰਬੰਧੀ ਧਮਕੀ ਦਿੱਤੀ ਜਾਂਦੀ ਸੀ। ਸਾਡੇ 'ਤੇ ਝੂਠੇ ਪਰਚੇ ਦਰਜ ਕਰਵਾਏ ਗਏ ਸਨ ਅਤੇ ਆਪ ਹੀ ਪੁਲਸ ਨੂੰ ਸਾਡੇ ਘਰ ਭੇਜਦਾ ਹੁੰਦਾ ਸੀ। 

PunjabKesari

ਇਕ ਨੌਜਵਾਨ ਅਰੁਣ ਨੇ ਕਿਹਾ ਕਿ ਮੰਗਤ ਰਾਮ ਮੰਗਾ ਨੇ ਮੇਰੇ 'ਤੇ ਝੂਠਾ ਪਰਚਾ ਪਾ ਕੇ ਮੇਰੇ ਪਰਿਵਾਰ ਕੋਲੋਂ ਕਰੀਬ ਡੇਢ ਲੱਖ ਰੁਪਇਆ ਲਿਆ ਸੀ। ਸਾਡੇ ਕੋਲੋਂ ਕਰੀਬ 5 ਲੱਖ ਰੁਪਏ ਦੇ ਪੈਸੇ ਲੈ ਕੇ ਖਾ ਲਏ ਸਨ। ਉਨ੍ਹਾਂ ਕਿਹਾ ਕਿ ਜਿਹੜੀ ਬੱਚੇ ਨੂੰ ਗੋਲ਼ੀ ਲੱਗੀ ਹੈ, ਉਹ ਸਾਡੀ ਗਲਤੀ ਕਾਰਨ ਲੱਗੀ ਹੈ, ਜਿਸ ਦੇ ਅਸੀਂ ਜ਼ਿੰਮੇਵਾਰ ਹਾਂ। ਹੋਰ ਕਿਸੇ ਨਾਲ ਸਾਡਾ ਕੋਈ ਰੋਲਾ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਸਾਡੀ ਗੁਰੱਪਬਾਜੀ ਹੈ। 

PunjabKesari

ਇਹ ਵੀ ਪੜ੍ਹੋ : ਪੰਜਾਬ ਦੇ ਇਸ ਸਿਵਲ ਹਲਪਤਾਲ 'ਚ ਪਈਆਂ ਭਾਜੜਾਂ, ਬਾਥਰੂਮ ’ਚੋਂ ਮਿਲਿਆ ਅਜਿਹਾ ਕਿ ਵੇਖ ਉੱਡੇ ਹੋਸ਼

ਵੀਡੀਓ ਵਿਚ ਅੱਗੇ ਬੋਲਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਜਿਹੜਾ ਸੈਲੂਨ ਵਾਲਾ ਮੁੰਡਾ ਸੀ, ਉਹ ਕਦੇ ਸਾਡੇ ਭਰਾਵਾਂ ਦੀ ਲੱਤ ਤੋੜਦਾ ਸੀ ਅਤੇ ਕਿਸੇ ਦੀ ਬਾਂਹ ਤੋੜਦਾ ਸੀ। ਇਸ ਦੇ ਨਾਲ ਹੀ ਪੁਲਸ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਸੈਲੂਨ ਵਿਚ ਇਸ ਕਰਕੇ ਗੋਲ਼ੀਆਂ ਚਲਾਈਆਂ ਗਈਆਂ ਸਨ, ਕਿਉਂਕਿ ਉਹ ਸਾਡੇ 'ਤੇ ਗੋਲ਼ੀਆਂ ਮਾਰਨਾ ਚਾਹੁੰਦੇ ਸਨ। ਸ਼ਿਵ ਸੈਨਾ ਆਗੂ ਦਾ ਕਤਲ ਇਸ ਕਰਕੇ ਕੀਤਾ ਗਿਆ, ਕਿਉਂਕਿ ਉਹ ਸਾਡੇ 'ਤੇ ਝੂਠੇ ਪਰਚੇ ਦਰਜ ਕਰਵਾਉਂਦਾ ਸੀ। ਇਸ ਦੇ ਨਾਲ ਹੀ ਅਰੁਣ ਨਾਂ ਦੇ ਨੌਜਵਾਨ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸ਼ਿਵ ਸੈਨਾ ਦੇ ਕਤਲ ਦੇ ਪਿੱਛੇ ਹੋਰ ਵੀ ਕੋਈ ਵਜ੍ਹਾ ਹੈ, ਜੋ ਉਹ ਪੁਲਸ ਨੂੰ ਦੱਸੇਗਾ। ਇਥੇ ਇਹ ਦੱਸਣਯੋਗ ਹੈ ਕਿ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਵੀਡੀਓ ਦੀ 'ਜਗ ਬਾਣੀ' ਕੋਈ ਪੁਸ਼ਟੀ ਨਹੀਂ ਕਰਦਾ ਹੈ। ਉਥੇ ਹੀ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੋਗਾ ਜ਼ਿਲ੍ਹਾ ਵੱਖ-ਵੱਖ ਥਾਈਂ ਹੋਈ ਫ਼ਾਇਰਿੰਗ ਨਾਲ ਦਹਿਲ ਉੱਠਿਆ, ਜਿੱਥੇ ਸ਼ਿਵ ਸੈਨਾ ਆਗੂ ਦਾ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਨੇੜੇ ਖੜ੍ਹੇ ਇਕ ਛੋਟੇ ਬੱਚੇ ਦੀ ਵੀ ਗੋਲ਼ੀ ਲੱਗ ਗਈ ਅਤੇ ਇਕ ਹੋਰ ਜਗ੍ਹਾ ਸੈਲੂਨ ਮਾਲਕ ਨੂੰ ਵਿਆਹ ਤੋਂ 4 ਦਿਨ ਪਹਿਲਾਂ ਗੋਲ਼ੀਆਂ ਮਾਰੀਆਂ ਗਈਆਂ, ਜੋ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News