ਪ੍ਰੇਮਿਕਾ ਦੇ ਪਤੀ ਦਾ ਕਤਲ ਕਰਨ ਜਾ ਰਿਹਾ ਸੀ ਆਸ਼ਿਕ! ਰਾਹ 'ਚ ਉਹ ਹੋਇਆ ਜੋ ਕਿਸੇ ਨੇ ਨਹੀਂ ਸੀ ਸੋਚਿਆ
Thursday, Jul 18, 2024 - 10:49 AM (IST)
ਫ਼ਿਲੌਰ (ਭਾਖੜੀ)- ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਨਾਲ ਸ਼ੁਰੂ ਹੋਇਆ ਮਾਮਲਾ, ਜਿਸ ਵਿਚ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਦੋਸ਼ ਲਗਾ ਰਹੇ ਸਨ ਕਿ ਉਨ੍ਹਾਂ ਦੇ ਨੌਜਵਾਨ ਬੇਟੇ ਨੂੰ ਉਸ ਦੇ ਦੋਸਤ ਨੇ ਮੌਤ ਦੇ ਘਾਟ ਉਤਾਰਿਆ ਹੈ, ਜਿਸ ਨੂੰ ਦੁਰਘਟਨਾ ’ਚ ਖਰੋਚ ਤੱਕ ਨਹੀਂ ਆਈ। ਪੁਲਸ ਨੇ ਉਸ ਪੇਚੀਦਾ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 2 ਯੂ. ਐੱਸ. ਏ. ਮੇਡ ਰਿਵਾਲਵਰ ਅਤੇ ਪਿਸਟਲ ਸਮੇਤ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਰਾਜ਼ ਖੁੱਲ੍ਹਿਆ ਕਿ ਮ੍ਰਿਤਕ ਦੀ ਜੇਕਰ ਸੜਕ ਦੁਰਘਟਨਾ ’ਚ ਮੌਤ ਨਾ ਹੁੰਦੀ ਤਾਂ ਉਸ ਨੇ ਆਪਣੇ ਇਸੇ ਦੋਸਤ ਨਾਲ ਮਿਲ ਕੇ ਆਪਣੇ ਪ੍ਰੇਮਿਕਾ ਦੇ ਪਤੀ ਨੂੰ ਮਾਰ ਦੇਣਾ ਸੀ। ਉਸ ਤੋਂ ਪਹਿਲਾਂ ਮੋਟਰਸਾਈਕਲ ਦੁਰਘਟਨਾ ਗ੍ਰਸਤ ਹੋ ਗਿਆ ਅਤੇ 22 ਸਾਲਾ ਜੈਸਮੀਨ ਦੀ ਮੌਤ ਹੋ ਗਈ। ਇਕ ਹਫਤਾ ਪਹਿਲਾਂ ਸੜਕ ਦੁਰਘਟਨਾਂ ’ਚ ਹੋਈ ਸੀ ਜੈਸਮੀਨ ਦੀ ਮੌਤ, ਜਿਸ ਤੋਂ ਬਾਅਦ ਪੁਲਸ ਦਿਨ-ਰਾਤ ਜਾਂਚ ’ਚ ਜੁਟ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਕਤਲਕਾਂਡ: ਹਾਈ ਕੋਰਟ ਵੱਲੋਂ ਪੁਲਸ ਅਧਿਕਾਰੀ ਨੂੰ ਝਟਕਾ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਫਿਲੌਰ ਸਵਰਨਜੀਤ ਸਿੰਘ, ਥਾਣਾ ਇੰਚਾਰਜ ਇੰਸ. ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਜੁਲਾਈ ਦੀ ਅੱਧੀ ਰਾਤ ਨੂੰ ਨਗਰ ਅੱਪਰਾ ਜਾਂਦੇ ਹੋਏ ਸੜਕ ’ਤੇ ਮੋਟਰਸਾਈਕਲ ’ਤੇ ਹਰਸ਼ ਸੋਨੀ (22) ਜੋ ਆਪਣੇ ਦੋਸਤ ਜੈਸਮੀਨ (23) ਨਿਵਾਸੀ ਪਿੰਡ ਭੱਟੀਆਂ ਲੁਧਿਆਣਾ ਨਾਲ ਜਾ ਰਿਹਾ ਸੀ। ਦੁਰਘਟਨਾ ’ਚ ਜੈਸਮੀਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦਕਿ ਹਰਸ਼ ਸੋਨੀ ਕਿਸੇ ਤਰ੍ਹਾਂ ਬਚ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਅੱਪਰਾ ਪੁਲਸ ਚੌਕੀ ਇੰਚਾਰਜ ਐੱਸ. ਆਈ. ਸੁਖਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜ ਗਏ। ਉਥੇ ਹਰਸ਼ ਸੋਨੀ ਦੀ ਮਾਤਾ ਵੀ ਪੁੱਜ ਚੁੱਕੀ ਸੀ। ਜ਼ਖਮੀ ਜੈਸਮੀਨ ਨੂੰ ਐਂਬੂਲੈਂਸ ’ਚ ਹਸਪਤਾਲ ਲਿਆਂਦਾ ਗਿਆ, ਜਦ ਉਸ ਨੂੰ ਉਤਾਰਨ ਲੱਗੇ ਤਾਂ ਜੈਮਸੀਨ ਦੇ ਡਬ ’ਚ ਲੱਗੀ ਰਿਵਾਲਵਰ ਬਾਹਰ ਆ ਗਈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ, ਜਦਕਿ ਹਰਸ਼ ਸੋਨੀ ਜਿਸ ਦੇ ਡੱਬ ’ਚ ਯੂ. ਐੱਸ. ਏ. ਮੇਡ ਪਿਸਟਲ ਤੇ ਇਕ ਹੋਰ ਰਿਵਾਲਵਰ ਲੱਗੇ ਸਨ, ਉਹ ਘਟਨਾ ਸਥਾਨ ’ਤੇ ਡਿੱਗ ਗਏ ਸਨ।
ਜੇਕਰ ਪੁਲਸ ਦੇ ਹੱਥ ਲੱਗ ਗਿਆ ਤਾਂ ਉਹ ਬੁਰੇ ਫਸ ਜਾਣਗੇ, ਇਹ ਸੋਚ ਕੇ ਦੋਵੇਂ ਮਾਂ-ਪੁੱਤ ਨਾਜਾਇਜ਼ ਹਥਿਆਰਾਂ ਨੂੰ ਟਿਕਾਣੇ ਲਗਾਉਣ ਲਈ ਹਸਪਤਾਲ ਤੋਂ ਗਾਇਬ ਹੋ ਗਏ, ਜਦਕਿ ਡਾਕਟਰਾਂ ਨੇ ਜ਼ਖਮੀ ਜੈਸਮੀਨ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮ੍ਰਿਤਕ ਕੋਲੋਂ ਮਿਲੇ ਨਾਜਾਇਜ਼ ਹਥਿਆਰ ਦੀ ਜਾਂਚ ’ਚ ਜੁਟ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ ਟਲ਼ੀ! ਪੰਜਾਬ ਪੁਲਸ ਨੇ ਵਿਦੇਸ਼ ਬੈਠੇ ਅੱਤਵਾਦੀਆਂ ਦੇ ਮਨਸੂਬੇ ਕੀਤੇ ਫੇਲ੍ਹ
ਮਾਂ-ਪੁੱਤ ਨਾਜਾਇਜ਼ ਹਥਿਆਰ ਛੁਪਾਉਣ ਦੇ ਚੱਕਰ ’ਚ ਗਾਇਬ ਹੋ ਗਏ ਅਤੇ ਘਟਨਾ ਸਥਾਨ ’ਤੇ ਪੁੱਜੇ। ਉਥੇ ਹਰਸ਼ ਦੀ ਡਿੱਗੀ ਪਿਸਟਲ ਹਨੇਰੇ ’ਚ ਪਈ ਹੋਈ ਮਿਲ ਗਈ। ਉਨ੍ਹਾਂ ਨੂੰ ਰਿਵਾਲਵਰ ਨਹੀਂ ਮਿਲਿਆ, ਜੋ ਜੈਸਮੀਨ ਦੇ ਡੱਬ ’ਚ ਲੱਗਾ ਸੀ। ਉਨ੍ਹਾਂ ਦੇ ਗਾਇਬ ਹੋਣ ਦੇ ਚੱਕਰ ’ਚ ਮ੍ਰਿਤਕ ਜੈਸਮੀਨ ਦੇ ਪਰਿਵਾਰ ਵਾਲਿਆਂ ਨੇ ਪੁਲਸ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੈਸਮੀਨ ਨੂੰ ਉਸ ਦਾ ਦੋਸਤ ਹਰਸ਼ ਸੋਨੀ ਅੱਧੀ ਰਾਤ ਨੂੰ ਘਰੋਂ ਲੈ ਕੇ ਆਇਆ ਸੀ, ਉਸ ਨੇ ਹੀ ਮੌਤ ਘਾਟ ਉਤਾਰਿਆ ਹੈ। ਉਸ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ, ਜਦਕਿ ਅੱਪਰਾ ਪੁਲਸ ਸਾਰੇ ਰਸਤਿਆਂ ’ਤੇ ਲੱਗੇ ਕੈਮਰਿਆਂ ਨੂੰ ਖੰਗਾਲਦੇ ਹੋਏ, ਇਸ ਪੇਚੀਦਾ ਗੁੱਥੀ ਨੂੰ ਸੁਲਝਾਉਣ ਲਈ ਦਿਨ-ਰਾਤ ਇਕ ਕਰ ਰਹੀ ਸੀ।
ਵਿਦੇਸ਼ ਤੋਂ ਮੰਗਵਾਏ ਸਨ ਹਥਿਆਰ
ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਪਰਾ ਪੁਲਸ ਨੂੰ ਇਕ ਹਫਤੇ ਦੀ ਸਖ਼ਤ ਮਿਹਨਤ ਤੋਂ ਬਾਅਦ ਆਖਿਰ ਸਫਲਤਾ ਮਿਲੀ ਅਤੇ ਪੁਲਸ ਹਰਸ਼ ਸੋਨੀ ਨੂੰ ਗ੍ਰਿਫਤਾਰ ਕਰਨ ’ਚ ਸਫਲ ਹੋ ਗਈ, ਜਿਸ ਕੋਲੋਂ ਯੂ. ਐੱਸ. ਏ. ਮੇਡ ਪਿਸਟਲ ਬਰਾਮਦ ਹੋਇਆ।
ਹਰਸ਼ ਸੋਨੀ ਨੇ ਗ੍ਰਿਫਤਾਰੀ ਤੋਂ ਬਾਅਦ ਰਾਜ ਖੋਲ੍ਹਦੇ ਹੋਏ ਦੱਸਿਆ ਕਿ ਉਸ ਦੇ ਮ੍ਰਿਤਕ ਦੋਸਤ ਜੈਸਮੀਨ ਦੀ ਉਸੇ ਪਿੰਡ ਭੱਟੀਆਂ ਲੁਧਿਆਣਾ ਦੇ ਰਹਿਣ ਵਾਲੇ ਬੰਟੀ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਇਸ ਗੱਲ ਦਾ ਪਤਾ ਬੰਟੀ ਨੂੰ ਲੱਗਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਛੱਡ ਦਿੱਤਾ। ਜੈਸਮੀਨ ਨੇ ਉਸ ਨੂੰ ਕਿਹਾ ਇਸ ਤੋਂ ਪਹਿਲਾਂ ਬੰਟੀ ਉਸ ਨੂੰ ਕੋਈ ਵੱਡਾ ਨੁਕਸਾਨ ਪਹੁੰਚਾਏ, ਉਹ ਆਪਣੀ ਪ੍ਰੇਮਿਕਾ ਦੇ ਪਤੀ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਹੈ। ਉਸ ਨੂੰ ਮਾਰਨ ਲਈ ਉਨ੍ਹਾਂ ਨੇ ਵਿਦੇਸ਼ ’ਚ ਬੈਠੇ ਹੈਪੀ ਦੇ ਨਾਲ ਸੰਪਰਕ ਕੀਤਾ, ਜਿਸ ਨੇ ਉਨ੍ਹਾਂ ਨੂੰ ਯੂ. ਐੱਸ. ਏ. ਮੇਡ ਇੰਪੋਰਟਿਡ ਰਿਵਾਲਵਰ ਤੇ ਪਿਸਟਲ ਉਪਲੱਬਧ ਕਰਵਾ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ! ਰਿਫਾਇੰਡ ਤੇ ਸੌਰਬੀਟੋਲ ਨਾਲ ਦੁੱਧ-ਪਨੀਰ ਬਣਾਉਣ ਵਾਲੀ ਫੈਕਟਰੀ ਸੀਲ
ਇਸ ਤੋਂ ਪਹਿਲਾਂ ਉਹ ਆਪਣੇ ਦੋਸਤ ਜੈਸਮੀਨ ਨਾਲ ਮਿਲ ਕੇ ਉਸ ਦੀ ਪ੍ਰੇਮਿਕਾ ਦੇ ਪਤੀ ਬੰਟੀ ਨੂੰ ਮੌਤ ਦੇ ਘਾਟ ਉਤਾਰਦੇ, ਸੜਕ ਦੁਰਘਟਨਾ ’ਚ ਜੈਮਸੀਨ ਖੁਦ ਹੀ ਮਰ ਗਿਆ। ਪੁਲਸ ਨੇ ਹਰਸ਼ ਸੋਨੀ ’ਤੇ ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਹੈ, ਜਿਸ ’ਤੇ ਸ਼ੱਕ ਦੇ ਚੱਲਦੇ ਆਪਣੇ ਹੀ ਦੋਸਤ ਦੇ ਕਤਲ ਦਾ ਮਾਮਲਾ ਦਰਜ ਹੋ ਜਾਣਾ ਸੀ।