ਬਠਿੰਡਾ ਦੇ ਹਸਪਤਾਲ 'ਚੋਂ ਚੋਰੀ ਹੋਏ ਬੱਚੇ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

Tuesday, Dec 06, 2022 - 06:11 PM (IST)

ਬਠਿੰਡਾ ਦੇ ਹਸਪਤਾਲ 'ਚੋਂ ਚੋਰੀ ਹੋਏ ਬੱਚੇ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਬਠਿੰਡਾ (ਵਿਜੇ ਵਰਮਾ) : ਬੀਤੇ ਐਤਵਾਰ ਬਠਿੰਡਾ 'ਚ ਬੱਚਿਆਂ ਦੇ ਸਰਕਾਰੀ ਮਹਿਲਾ ਹਸਪਤਾਲ 'ਚੋਂ ਦੋ ਔਰਤਾਂ ਵੱਲੋਂ ਚੋਰੀ ਕੀਤੇ ਗਏ 4 ਦਿਨ ਦੇ ਬੱਚੇ ਦੇ ਮਾਮਲੇ 'ਚ ਪੁਲਸ ਜਾਂਚ ਦੌਰਾਨ ਨਵਾਂ ਖ਼ੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਬੱਚਾ ਚੋਰੀ ਕਰਨ ਤੋਂ ਬਾਅਦ ਦੋਵੇਂ ਔਰਤਾਂ ਸਿਵਲ ਹਸਪਤਾਲ ਤੋਂ ਹੀ ਐਕਟਿਵਾ ਸਵਾਰ ਨਾਲ ਬੈਠ ਕੇ ਚੱਲੀਆਂ ਗਈਆਂ, ਜੋ ਉਨ੍ਹਾਂ ਨੂੰ ਥਾਣਾ ਕੋਟਵਾਲ ਕੋਲ ਛੱਡ ਕੇ ਵਾਪਸ ਚਲਾ ਗਿਆ ਸੀ। ਇਸ ਤੋਂ ਬਾਅਦ ਦੋਵਾਂ ਔਰਤਾਂ ਨੇ ਬੱਚੇ ਨੂੰ ਲੈ ਕੇ ਆਟੋ ਰਾਹੀਂ ਆਪਣੇ ਟਿਕਾਣੇ 'ਤੇ ਚੱਲੀਆਂ ਗਈਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਪੁਲਸ ਨੇ ਪਹਿਲਾਂ ਐਕਟਿਵਾ ਸਵਾਰ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਆਟੋ ਚਾਲਕ ਦੀ ਦੇਰ ਰਾਤ ਤੱਕ ਭਾਲ ਕਰਦੀ ਰਹੀ। ਜਿਸ ਕੋਲੋਂ ਪੁਲਸ ਵੱਲ਼ੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਦੋਹਾਂ ਨੂੰ ਕਿੱਥੇ ਛੱਡ ਕੇ ਆਇਆ ਸੀ।

ਇਹ ਵੀ ਪੜ੍ਹੋ- ਹੱਸਦੇ-ਖੇਡਦੇ ਪਰਿਵਾਰ ਦੀਆਂ ਉੱਜੜੀਆਂ ਖ਼ੁਸ਼ੀਆਂ, ਜਨਮ ਦਿਨ ਮੌਕੇ ਹੋਈ ਇਕਲੌਤੇ ਪੁੱਤ ਦੀ ਮੌਤ

ਇਹ ਵੀ ਸੂਚਨਾ ਮਿਲੀ ਹੈ ਕਿ ਉਕਤ ਬੱਚਾ ਚੋਰੀ ਕਰਨ ਵਾਲੀਆਂ ਦੋਵੇਂ ਔਰਤਾਂ ਕਿਸੇ ਚੋਰ ਗਿਰੋਹ ਦੀਆਂ ਮੈਂਬਰ ਹਨ ,ਜੋ ਕਿ ਬੱਚੇ ਚੋਰੀ ਕਰਕੇ ਅੱਗੇ ਵੇਚਦੇ ਹਨ। ਇਸ ਮਾਮਲੇ 'ਚ ਵੀ ਅਜਿਹਾ ਹੀ ਲੱਗ ਰਿਹਾ ਹੈ ਕਿ ਔਰਤਾਂ ਨੇ ਬੱਚਿਆਂ ਨੂੰ ਚੋਰੀ ਕਰਕੇ ਅੱਗੇ ਕਿਸੇ ਨੂੰ ਵੇਚਦੀਆਂ ਹਨ । ਜ਼ਿਕਰਯੋਗ ਹੈ ਕਿ ਯੂ. ਪੀ . ਵਾਸੀ ਬਬਲੀ ਪਤਨੀ ਪਰਮੋਦ ਕੁਮਾਰ ਨੇ 1 ਦਸੰਬਰ ਨੂੰ ਸਰਕਾਰੀ ਮਹਿਲਾ ਚਿਲਡਰਨ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਐਤਵਾਰ ਨੂੰ ਦੋ ਔਰਤਾਂ ਉਕਤ ਬਬਲੀ ਕੋਲ ਆਈਆਂ ਅਤੇ ਕਹਿਣ ਲੱਗੀਆਂ ਕਿ ਬੱਚੇ ਦੇ ਇੰਜੇਕਸ਼ਨ ਲਗਵਾਉਣ ਲਈ ਉਸ ਨੂੰ ਡਾਕਟਰ ਲੈ ਕੇ ਜਾਣਾ ਹੈ। ਇਸ ਦੌਰਾਨ ਪਰਿਵਾਰ ਦਾ ਇਕ ਮੈਂਬਰ ਬੱਚੇ ਨੂੰ ਚੁੱਕ ਕੇ ਉਨ੍ਹਾਂ ਨਾਲ ਚੱਲ ਗਿਆ ਪਰ ਕੁਝ ਦੇਰ ਬਾਅਦ ਉਕਤ ਦੋਵੇਂ ਔਰਤਾਂ ਨੇ ਬੱਚਾ ਆਪਣੇ ਕੋਲ ਫੜ੍ਹ ਲਿਆ ਅਤੇ ਪਰਿਵਾਰ ਦੇ ਮੈਂਬਰ ਨੂੰ ਕਹਿਣ ਲੱਗੀਆਂ ਕਿ ਉਹ ਆਧਾਰ ਕਾਰਡ ਲੈ ਕੇ ਆਵੇ। ਜਦੋਂ ਉਹ ਆਧਾਰ ਕਾਰਡ ਲੈਣ ਗਏ ਤਾਂ ਦੋਵੇਂ ਔਰਤਾਂ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਈਆਂ। ਹੁਣ ਤੱਕ ਪੁਲਸ ਨੂੰ ਚੋਰੀ ਹੋਏ ਬੱਚੇ ਅਤੇ ਦੋ ਔਰਤਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News