ਜੀਂਦ ਤੋਂ ਫਿਰੋਜ਼ਪੁਰ ਲਾਈਨ 'ਤੇ ਨਵੀਂ ਪੈਸੰਜਰ ਰੇਲ ਗੱਡੀ ਅਗਸਤ ਦੇ ਪਹਿਲੇ ਹਫਤੇ ਸ਼ੁਰੂ, ਸਮਾਂ ਸਾਰਣੀ ਜਾਰੀ

Wednesday, Jul 20, 2022 - 07:49 PM (IST)

ਬੁਢਲਾਡਾ/ਬਰੇਟਾ (ਬਾਂਸਲ) : ਕਾਫੀ ਲੰਬੇ ਸਮੇਂ ਤੋਂ ਕੋਰੋਨਾ ਕਾਲ ਅਤੇ ਕਿਸਾਨ ਅੰਦੋਲਨ ਕਾਰਨ ਜੀਂਦ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਲੋਕਲ ਰੇਲ ਗੱਡੀਆਂ ਬੰਦ ਪਈਆਂ ਸਨ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸਮੇਂ-ਸਮੇਂ 'ਤੇ ਕੇਂਦਰੀ ਰੇਲ ਮੰਤਰੀ ਨੂੰ ਲੋਕਲ ਗੱਡੀਆਂ ਦੀ ਮੁੜ ਬਹਾਲੀ ਲਈ ਪੱਤਰ ਲਿਖੇ ਗਏ। ਇਸ ਦੌਰਾਨ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਗਠਿਤ ਹੋਣ ਤੋਂ ਬਾਅਦ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਰਾਹੀਂ ਵੀ ਕੇਂਦਰੀ ਰੇਲ ਮੰਤਰੀ ਨੂੰ ਰੇਲ ਗੱਡੀਆਂ ਦੀ ਬਹਾਲੀ ਲਈ ਬੇਨਤੀ ਕੀਤੀ ਗਈ ਸੀ, ਜਿਸ 'ਤੇ ਅੱਜ ਲੋਕਾਂ ਦੀ ਮੰਗ ਨੂੰ ਮੱਦੇਨਜ਼ਰ ਇਸ ਟ੍ਰੈਕ 'ਤੇ ਨਵੀਂ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਅਗਸਤ ਦੇ ਪਹਿਲੇ ਹਫਤੇ ਚੱਲਣ ਦੀ ਸੰਭਾਵਨਾ ਹੈ, ਜਿਸ ਦੀ ਪੁਸ਼ਟੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : MSP ਲਈ ਕਾਇਮ ਕੀਤੀ ਕਮੇਟੀ 'ਚੋਂ ਪੰਜਾਬ ਨੂੰ ਬਾਹਰ ਰੱਖਣ 'ਤੇ CM ਵੱਲੋਂ NDA ਸਰਕਾਰ ਦੀ ਆਲੋਚਨਾ

PunjabKesari

ਰੇਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਮਾਂ ਸਾਰਣੀ ਅਨੁਸਾਰ 14027 (ਅੱਪ) ਜੀਂਦ ਤੋਂ ਸਵੇਰੇ 7:45 ਤੋਂ ਚੱਲ ਕੇ, ਬਰੇਟਾ ਵਿਖੇ ਸਵੇਰੇ 9:02 ਵਜੇ ਅਤੇ ਬੁਢਲਾਡਾ ਵਿਖੇ ਸਵੇਰੇ 9:17, ਬਠਿੰਡਾ ਸਵੇਰੇ 10:40 ਵਜੇ ਤੋਂ ਹੁੰਦੇ ਹੋਏ ਫਿਰੋਜ਼ਪੁਰ ਦੁਪਹਿਰ 12:40 'ਤੇ ਪਹੁੰਚੇਗੀ। ਇਸੇ ਤਰ੍ਹਾਂ 14028 ਡਾਊਨ ਜੋ ਕਿ ਫਿਰੋਜ਼ਪੁਰ ਤੋਂ ਦੁਪਹਿਰ 3 ਵਜੇ ਤੋਂ ਚੱਲ ਕੇ ਬਠਿੰਡਾ ਵਿਖੇ ਦੁਪਹਿਰ 4:50 'ਤੇ, ਬੁਢਲਾਡਾ ਵਿਖੇ ਸ਼ਾਮ 6:18 ਅਤੇ ਬਰੇਟਾ ਵਿਖੇ ਸ਼ਾਮ 6.33 ਤੋਂ ਹੁੰਦੇ ਹੋਏ ਜੀਂਦ ਵਿਖੇ ਰਾਤ 8.10 ਵਜੇ ਪਹੁੰਚੇਗੀ। ਇਸ ਨਵੀਂ ਚੱਲੀ ਗੱਡੀ ਦੇ ਠਹਿਰਾਓ ਨਾਲ ਜਾਖਲ, ਬਰੇਟਾ, ਬੁਢਲਾਡਾ, ਮਾਨਸਾ, ਮੌੜ, ਕਟਾਰ ਸਿੰਘ ਵਾਲਾ ਅਤੇ ਬਠਿੰਡਾ ਹੋਣਗੇ। ਇਸ ਸਮਾਂ ਸਾਰਣੀ ਵਿੱਚ ਪੇਂਡੂ ਸਟੋਪੇਡ ਨਹੀਂ ਦਰਸਾਏ ਗਏ।


Mukesh

Content Editor

Related News