ਚੰਡੀਗੜ੍ਹ ਵਿਖੇ ਲਾਲ ਬੱਤੀ ਨੂੰ ਜੰਪ ਕਰਦਿਆਂ 1300 ਵਾਹਨ ਚਾਲਕ ਕੈਮਰੇ ’ਚ ਕੈਦ, ਰਾਤ ਨੂੰ ਹੁੰਦੀ ਤੇਜ਼ ਰਫ਼ਤਾਰ
Friday, Apr 08, 2022 - 12:07 PM (IST)
ਚੰਡੀਗੜ੍ਹ— ਚੰਡੀਗੜ੍ਹ ਪੁਲਸ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਰਾਤ ਦੇ ਸਮੇਂ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣਾ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸੀ। ਰਾਤ ਦੇ ਸਮੇਂ ਪੁਲਸ ਦੇ ਕੈਮਰਿਆਂ ’ਚ ਕੋਈ ਗਤੀਵਿਧੀ ਸਪੱਸ਼ਟ ਦਰਜ ਨਹੀਂ ਹੋ ਸਕਦੀ ਸੀ। ਇਸੇ ਕਰਕੇ ਮੁਲਜ਼ਮ ਅਪਰਾਧ ਕਰਕੇ ਨਿਕਲ ਜਾਂਦੇ ਸਨ। ਚੰਡੀਗੜ੍ਹ ’ਚ ਹਾਈਟੈੱਕ ਕੈਮਰਿਆਂ ਦੇ ਨਾਲ ਹੁਣ ਰਾਤ ਨੂੰ ਵੀ ਸੁਰੱਖਿਆ ਵਿਵਸਥਾ ਸਖ਼ਤ ਹੋ ਗਈ ਹੈ। ਚੰਡੀਗੜ੍ਹ ਵਿਖੇ ਲਾਲ ਬੱਤੀ ਨੂੰ ਪਾਰ ਕਰਨ ਵਾਲੇ 1300 ਲੋਕ ਨਵੇਂ ਕੈਮਰਿਆਂ ’ਚ ਕੈਦ ਹੋਏ ਹਨ। ਉਥੇ ਹੀ 9 ਦਿਨਾਂ ’ਚ ਰਾਤ ਦੇ ਸਮੇਂ ਰਫ਼ਤਾਰ ਤੇਜ ਦਰਜ ਕੀਤੀ ਗਈ ਹੈ। ਨਵੇਂ ਕੈਮਰੇ 200 ਮੀਟਰ ਦੀ ਦੂਰੀ ਤੋਂ ਵੇਖ ਰਹੇ ਹਨ, ਜਿਸ ਨਾਲ ਪੁਲਸ ਉਨ੍ਹਾਂ ਦੇ ਘਰਾਂ ’ਤੇ ਵ੍ਹਾਈਟ ਪਰਚੀ ਭੇਜ ’ਤੇ ਰਫ਼ਤਾਰ ਨੂੂੰ ਹੌਲੀ ਕਰ ਸਕਦੀ ਹੈ। 27 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਇੰਟੀਗ੍ਰੇਟੇਡ ਕਮਾਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਦੇ ਮੱਧ ਨਾਲ ਰਾਤ ਦੇ ਘੰਟਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਮਨਜ਼ੂਰਸ਼ੂਦਾ ਸਪੀਡ ਸੀਮਾਵਾਂ ਦੀ ਪਾਲਣਾ ਨਾ ਕਰਨ ਅਤੇ ਲਾਲ ਬੱਤੀ ਨੂੰ ਪਾਰ ਕਰਨ ਦੇ ਕਾਰਨ 1380 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 3500 ਹੈ।
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 731 ਵਾਹਨ ਚਾਲਕ ਤੇਜ਼ ਰਫ਼ਤਾਰ ਨਾਲ ਗੱਡੀਆਂ ਨੂੰ ਚਲਾ ਰਹੇ ਸਨ ਅਤੇ 649 ਨੂੰ ਰਾਤ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਦੇ ਵਿਚਕਾਰ ਨਵੇਂ ਸਥਾਪਿਤ ਹਾਈ ਡੈਫੀਨਿਸ਼ਨ ਨਾਈਟ ਵਿਜ਼ਨ ਸੀ. ਸੀ. ਟੀ. ਵੀ. ਕੈਮਰਿਆਂ ਵੱਲੋਂ ਲਾਲ ਬੱਤੀ ਨੂੰ ਪਾਰ ਕਰਦੇ ਹੋਏ ਪਾਇਆ ਗਿਆ। ਇਸੇ ਤਰ੍ਹਾਂ ਕੁਝ ਵਾਹਨ ਚਾਲਕਾਂ ਨੂੰ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸੀਮਾ ਤੋਂ ਦੁੱਗਣੇ ਤੋਂ ਵੱਧ ਦੀ ਖ਼ਤਰਨਾਕ ਰਫ਼ਤਾਰ ਨਾਲ ਪਾਰ ਕਰਦੇ ਹੋਏ ਪਾਇਆ ਗਿਆ ਹੈ। ਕਮਾਂਡ ਸੈਂਟਰ ਨਾਲ ਜੁੜੇ ਇਕ ਸਿਪਾਹੀ ਨੇ ਕਿਹਾ ਕਿ ਉਨ੍ਹਾਂ ਨੇ ਅੱਧੀ ਰਾਤ ਨੂੰ 128 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਕ ਕਾਰ ਫੜੀ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਾਠਗੜ੍ਹ ਵਿਖੇ ਮਾਂ ਦੀ ਮੌਤ ਤੋਂ ਬਾਅਦ ਨਵਜੰਮੇ ਬੱਚੇ ਨੇ ਵੀ ਤੋੜਿਆ ਦਮ
ਅਰਾਈਵਸੈਫ ਦੇ ਪ੍ਰਧਾਨ, ਐੱਨ. ਜੀ. ਓ. ਅਤੇ ਇਕ ਰੋਡ ਐਕਟੀਵਿਸਟ ਹਰਮਨ ਸਿੰਘ ਸਿੱਧੂ ਨੇ ਕਿਹਾ ਜ਼ਿਆਦਾਤਰ ਵਾਹਨ ਚਾਲਕ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ ਅਤੇ ਦੇਰ ਰਾਤ ਜਦੋਂ ਪੁਲਸ ਕੰਮ ’ਤੇ ਨਹੀਂ ਹੁੰਦੀ ਉਸ ਸਮੇਂ ਲਾਲ ਬੱਤੀ ਨੂੰ ਜੰਪ ਕਰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਰਾਤ ਦੇ ਸਮੇਂ ਉਨ੍ਹਾਂ ਦਾ ਚਲਾਨ ਕੀਤਾ ਜਾ ਰਿਹਾ ਹੈ। ਓਵਰਸਪੀਡਿੰਗ ਅਤੇ ਰੈੱਡ ਲਾਈਟ ਜੰਪਿੰਗ ਕਰਨ ਲਈ ਚਲਾਨ ਜਾਰੀ ਕਰਨ ਨਾਲ ਆਉਣ ਵਾਲੇ ਸਾਲਾਂ ’ਚ ਸ਼ਹਿਰ ’ਚ ਮੌਤ ਦਰ ਅਤੇ ਦੇਰ ਰਾਤ ਹਾਦਸਿਆਂ ਘੱਟ ਕਰਨ ’ਚ ਮਦਦ ਮਿਲੇਗੀ।
ਸਿੱਧੂ ਨੇ ਕਿਹਾ ਕਿ ਪੁਲਸ ਨੂੰ ਵਾਹਨ ਚਾਲਕਾਂ ਨੂੰ ਚੌਕਸ ਕਰਨ ਲਈ ਰਾਤ ਦੇ ਚਲਾਨ ’ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦੇਣਾ ਚਾਹੀਦਾ ਹੈ। 15 ਪੁਲਸ ਅਧਿਕਾਰੀ ਮਹੱਤਵਪੂਰਨ ਸਥਾਨਾਂ ’ਤੇ ਨਜ਼ਰ ਰੱਖਣ ਅਤੇ ਕੈਮਰਿਆਂ ਦੇ ਮੱਧ ਨਾਲ ਉਲੰਘਣਾ ਦਾ ਪਤਾ ਲਗਾਉਣ ਲਈ ਚਲਾਨ ਜਾਰੀ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ। ਆਈ. ਸੀ. ਸੀ. ਸੀ. ਦੇ ਤਹਿਤ ਆਵਾਜਾਈ ਉਲੰਘਣਾ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ 2000 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ। ਉਥੇ ਹੀ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਦੂਜੇ ਸੂਬਿਆਂ ਦੇ ਵਾਹਨਾਂ ਦਾ ਵੀ ਚਲਾਨ ਕਰ ਰਹੇ ਹਨ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ