ਜਲੰਧਰ: ਖਾਲੀ ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਪ੍ਰੇਮੀ-ਪ੍ਰੇਮਿਕਾ ਬਾਰੇ ਹੋਏ ਵੱਡੇ ਖੁਲਾਸੇ

Sunday, Aug 09, 2020 - 07:30 PM (IST)

ਜਲੰਧਰ: ਖਾਲੀ ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਪ੍ਰੇਮੀ-ਪ੍ਰੇਮਿਕਾ ਬਾਰੇ ਹੋਏ ਵੱਡੇ ਖੁਲਾਸੇ

ਜਲੰਧਰ (ਮ੍ਰਿਦੁਲ)— ਬੂਟਾ ਪਿੰਡ ਨੇੜੇ ਸਥਿਤ ਵਡਾਲਾ ਕਾਲੋਨੀ ਦੇ ਖਾਲੀ ਪਲਾਟ 'ਚ ਨਵਜੰਮਿਆ ਬੱਚਾ ਮਿਲਣ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪੁਲਸ ਨੇ ਮਹਿਜ਼ 48 ਘੰਟਿਆਂ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਉਕਤ ਨਵਜੰਮੇ ਬੱਚੇ ਦੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਦੀ ਲਾਸ਼ ਉਥੋਂ ਲਿਆ ਕੇ ਜਲੰਧਰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤੀ ਹੈ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦਾ ਜਲਦ ਰਿਮਾਂਡ ਲਿਆ ਜਾਵੇਗਾ।

ਇਹ ਵੀ ਪੜ੍ਹੋ:  ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਐੱਸ. ਐੱਚ. ਓ. ਨੇ ਦੱਸਿਆ ਕਿ ਬੀਤੀ 6 ਅਗਸਤ ਨੂੰ ਸਵੇਰੇ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਮੌਕੇ 'ਤੇ ਪਹੁੰਚ ਕੇ ਉਹ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਸੀ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਸ ਦੀ ਸ਼ੁੱਕਰਵਾਰ ਸ਼ਾਮ ਨੂੰ ਇਲਾਜ ਦੌਰਾਨ ਮੌਤ ਹੋ ਗਈ।

PunjabKesari

ਸੀ.ਸੀ.ਟੀ.ਵੀ. ਫੁਟੇਜ ਰਾਹੀਂ ਹੋਇਆ ਖੁਲਾਸਾ
ਦੂਜੇ ਪਾਸੇ ਇਸ ਕੇਸ 'ਚ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਲਾਕੇ ਦਾ ਹੀ ਰਹਿਣ ਵਾਲਾ ਇਕ 22 ਸਾਲਾ ਨੌਜਵਾਨ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ 'ਚ ਸ਼ਾਮਲ ਸੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਤੇ ਹੋਰ ਲੋਕਾਂ ਕੋਲੋਂ ਪੁੱਛਗਿੱਛ ਉਪਰੰਤ ਦੋਸ਼ੀ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਮੁਕੇਸ਼ ਕੁਮਾਰ (22) ਪੁੱਤਰ ਛੋਟੇ ਲਾਲ ਨਿਵਾਸੀ ਯੂ. ਪੀ. ਹਾਲ ਵਾਸੀ ਬੂਟਾ ਪਿੰਡ (ਗੋਪੀ ਦਾ ਵਿਹੜਾ) ਵਜੋਂ ਹੋਈ ਹੈ। ਉਹ ਉਥੇ ਆਪਣੇ ਭਰਾ ਰਾਕੇਸ਼ ਕੁਮਾਰ ਨਾਲ ਰਹਿੰਦਾ ਸੀ। ਜਨਵਰੀ ਮਹੀਨੇ ਉਕਤ ਵਿਹੜੇ 'ਚ ਰਹਿੰਦੇ ਮੁਜ਼ੱਫਰ ਅੰਸਾਰੀ ਦੀ ਸਾਲੀ ਸਾਹਨੀ (18) ਆਈ ਸੀ।
ਇਹ ਵੀ ਪੜ੍ਹੋ:  ਦਸੂਹਾ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਖੂਨ ਨਾਲ ਲਥਪਥ ਮਿਲੀ ਲਾਸ਼

PunjabKesari

ਪ੍ਰੇਮੀ ਨੂੰ ਨਹੀਂ ਪਤਾ ਸੀ ਪ੍ਰੇਮਿਕਾ ਦੇ ਗਰਭਵਤੀ ਹੋਣ ਬਾਰੇ
ਤਾਲਾਬੰਦੀ ਦੌਰਾਨ ਸਾਹਨੀ ਨੂੰ ਮੁਕੇਸ਼ ਨਾਲ ਇਸ਼ਕ ਹੋ ਗਿਆ ਅਤੇ ਉਨ੍ਹਾਂ ਆਪਣੇ ਘਰ 'ਚ ਸਰੀਰਕ ਸਬੰਧ ਬਣਾ ਲਏ। ਮੁਕੇਸ਼ ਨੇ ਪੁਲਸ ਕੋਲ ਮੰਨਿਆ ਕਿ ਉਸ ਨੇ ਹੁਣ ਤੱਕ 3 ਵਾਰ ਸਾਹਨੀ ਨਾਲ ਸਰੀਰਕ ਸਬੰਧ ਬਣਾਏ ਹਨ। ਹਾਲਾਂਕਿ ਉਸ ਨੂੰ ਵੀ ਪਤਾ ਨਹੀਂ ਸੀ ਕਿ ਸਾਹਨੀ ਗਰਭਵਤੀ ਹੈ। ਇਸ ਬਾਰੇ ਉਸ ਨੂੰ 15 ਕੁ ਦਿਨ ਪਹਿਲਾਂ ਹੀ ਪਤਾ ਲੱਗਾ ਸੀ, ਜਿਸ 'ਤੇ ਉਸ ਨੇ ਸਾਹਨੀ ਨੂੰ ਪ੍ਰੀ-ਮੈਚਿਓਰ ਡਿਲਿਵਰੀ ਲਈ ਦਵਾਈ ਲਿਆ ਕੇ ਦਿੱਤੀ ਸੀ। ਸਾਹਨੀ ਨੇ ਖੁਦ ਹੀ ਆਪਣੇ ਜੀਜੇ ਦੇ ਘਰ ਦੇ ਬਾਥਰੂਮ 'ਚ ਡਿਲਿਵਰੀ ਕਰ ਲਈ ਅਤੇ ਉਸ ਤੋਂ ਬਾਅਦ ਆਪਣੇ ਜੀਜੇ ਕੋਲੋਂ ਚੁੰਨੀ ਮੰਗ ਕੇ ਬੱਚੇ ਨੂੰ ਉਸ 'ਚ ਲਪੇਟ ਕੇ ਸੁੱਟਣ ਚਲੀ ਗਈ।

PunjabKesari
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਵੱਡਾ ਫੈਸਲਾ, 'ਆਪ' ਪੰਜਾਬ ਇਕਾਈ ਦਾ ਮੁੱਖ ਢਾਂਚਾ ਕੀਤਾ ਭੰਗ

ਮੁਕੇਸ਼ ਨੇ ਮੰਨਿਆ ਕਿ ਵੀਰਵਾਰ ਸਵੇਰੇ ਉਸ ਦੀ ਪ੍ਰੇਮਿਕਾ ਸਾਹਨੀ ਬੱਚੇ ਨੂੰ ਖੁਦ ਚੁੰਨੀ 'ਚ ਲਪੇਟ ਕੇ ਉਕਤ ਖਾਲੀ ਪਲਾਟ 'ਚ ਸੁੱਟ ਕੇ ਆਈ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਕੇਸ ਨੂੰ ਟਰੇਸ ਕਰਨ ਅਤੇ ਦੋਸ਼ੀ ਨੂੰ ਕਾਬੂ ਕਰਨ 'ਚ ਸਬ-ਇੰਸਪੈਕਟਰ ਅਨੂ, ਏ. ਐੱਸ.ਆਈ. ਰਾਕੇਸ਼ ਕੁਮਾਰ, ਏ. ਐੱਸ. ਆਈ. ਮਨਮੋਹਨ ਕ੍ਰਿਸ਼ਨ ਅਤੇ ਹੋਰ ਮੁਲਾਜ਼ਮਾਂ ਨੇ ਮਦਦ ਕੀਤੀ। ਐੱਸ. ਐੱਚ. ਓ. ਨੇ ਦੱਸਿਆ ਕਿ ਪੁੱਛਗਿੱਛ 'ਚ ਦੋਸ਼ੀ ਮੁਕੇਸ਼ ਨੇ ਮੰਨਿਆ ਕਿ ਉਸ ਦੇ ਭਰਾ ਨੇ ਸਾਹਨੀ ਨਾਲ ਸਰੀਰਕ ਸਬੰਧ ਬਣਾਉਂਦਿਆਂ ਉਸ ਨੂੰ ਫੜ ਲਿਆ ਸੀ, ਜਿਸ 'ਤੇ ਉਨ੍ਹਾਂ ਵਿਚਕਾਰ ਕਾਫੀ ਬਹਿਸ ਵੀ ਹੋਈ ਅਤੇ ਮੇਰੇ ਭਰਾ ਨੇ ਪ੍ਰੇਮਿਕਾ ਸਾਹਨੀ ਦੇ ਜੀਜੇ ਨੂੰ ਕਿਹਾ ਸੀ ਕਿ ਉਹ ਉਸ ਨੂੰ ਉਸ ਦੇ ਘਰ ਵਾਪਸ ਭੇਜ ਦੇਣ।
ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ
ਇਹ ਵੀ ਪੜ੍ਹੋ​​​​​​​: ਜਲੰਧਰ: ਨਕੋਦਰ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ, 2 ਵਿਅਕਤੀਆਂ ਦੀਆਂ ਬਦਲੀਆਂ ਲਾਸ਼ਾਂ (ਤਸਵੀਰਾਂ)


author

shivani attri

Content Editor

Related News