IPS ਮਾਨਸਾ ਵਲੋਂ ਜ਼ਿਲ੍ਹੇ ਦੇ ਥਾਣਾ ਮੁਖੀਆਂ ਦੀਆਂ ਨਵੀਆਂ ਨਿਯੁਕਤੀਆਂ

Monday, May 24, 2021 - 11:46 PM (IST)

IPS ਮਾਨਸਾ ਵਲੋਂ ਜ਼ਿਲ੍ਹੇ ਦੇ ਥਾਣਾ ਮੁਖੀਆਂ ਦੀਆਂ ਨਵੀਆਂ ਨਿਯੁਕਤੀਆਂ

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ)- ਸੀਨੀ. ਪੁਲਸ ਕਪਤਾਨ ਸੁਰੇਂਦਰ ਲਾਂਬਾ ਆਈ. ਪੀ. ਐੱਸ. ਮਾਨਸਾ ਨੇ ਅੱਜ ਦਿਨ ਸੋਮਵਾਰ ਨੂੰ ਜ਼ਿਲ੍ਹੇ ਦੇ ਥਾਣਾ ਮੁਖੀਆਂ ਦੀਆਂ ਬਦਲੀਆਂ ਕੀਤੀਆਂ ਹਨ, ਜਿਸ ’ਚ ਕੁਝ ਔਰਤਾਂ ਨੂੰ ਵੀ ਥਾਣਾ ਮੁਖੀਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ’ਚ ਇੰਸ. ਸੰਦੀਪ ਸਿੰਘ ਨੂੰ ਐੱਸ. ਐੱਚ. ਓ. ਸਦਰ ਮਾਨਸਾ ਤੋਂ ਐੱਸ. ਐੱਚ. ਓ. ਸਰਦੂਲਗੜ੍ਹ, ਇੰਸ. ਜਸਕਰਨ ਸਿੰਘ ਨੂੰ ਸਪੈਸ਼ਲ ਬ੍ਰਾਂਚ ਮਾਨਸਾ ਤੋਂ ਐੱਸ. ਐੱਚ. ਓ. ਬਰੇਟਾ, ਇੰਸ. ਯਾਦਵਿੰਦਰ ਸਿੰਘ ਨੂੰ ਮਾਡਰਨ ਪੀ. ਸੀ. ਆਰ. ਮਾਨਸਾ ਤੋਂ ਲਿਟੀਗੇਸ਼ਨ ਬ੍ਰਾਂਚ ਮਾਨਸਾ, ਇੰਸ. ਜਗਦੀਸ਼ ਕੁਮਾਰ ਨੂੰ ਸੀ. ਆਈ. ਏ. ਸਟਾਫ ਮਾਨਸਾ ਤੋਂ ਐੱਸ. ਐੱਚ. ਓ. ਸਿਟੀ-1 ਮਾਨਸਾ, ਇੰਸ. ਜਸਵੰਤ ਸਿੰਘ ਨੂੰ ਐੱਸ. ਐੱਚ. ਓ. ਬਰੇਟਾ ਤੋਂ ਐੱਸ. ਐੱਚ. ਓ. ਸਦਰ ਮਾਨਸਾ, ਐੱਸ. ਆਈ. ਅਜੇ ਕੁਮਾਰ ਪਰੋਚਾ ਨੂੰ ਐੱਸ. ਐੱਚ. ਓ. ਸਰਦੂਲਗੜ੍ਹ ਤੋਂ ਐੱਸ. ਐੱਚ. ਓ. ਜੋਗਾ, ਐੱਸ. ਆਈ. ਰਮਨਦੀਪ ਕੌਰ ਨੂੰ ਸਿਟੀ-2 ਮਾਨਸਾ ਅਤੇ ਲਿਟੀਗੇਸ਼ਨ ਬ੍ਰਾਂਚ ਤੋਂ ਐੱਸ. ਐੱਚ. ਓ. ਸਦਰ ਬੁਢਲਾਡਾ।
ਐੱਸ. ਆਈ. ਕਰਮਜੀਤ ਕੌਰ ਨੂੰ ਚੌਕੀ ਨਰਿੰਦਰਪੁਰਾ ਅਤੇ ਪੀ. ਪੀ. ਐੱਮ. ਐੱਮ. ਸਦਰ ਮਾਨਸਾ ਤੋਂ ਐੱਸ. ਐੱਚ. ਓ. ਜੋੜਕੀਆਂ, ਐੱਸ. ਆਈ ਜਗਦੇਵ ਸਿੰਘ ਨੂੰ ਐੱਸ. ਐੱਚ. ਓ. ਬੋਹਾ ਤੋਂ ਐੱਸ. ਐੱਚ. ਓ. ਝੁਨੀਰ, ਐੱਸ. ਆਈ. ਹਰਦਿਆਲ ਦਾਸ ਨੂੰ ਐੱਸ. ਐੱਚ. ਓ. ਜੋੜਕੀਆਂ ਤੋਂ ਐੱਸ. ਐੱਚ. ਓ. ਬੋਹਾ, ਐੱਸ. ਆਈ. ਗੁਰਪ੍ਰੀਤ ਸਿੰਘ ਮਾਹਲ ਨੂੰ ਐਡੀਸ਼ਨਲ ਐੱਸ. ਐੱਚ. ਓ. ਸਦਰ ਬੁਢਲਾਡਾ ਤੋਂ ਚੌਕੀ ਬਹਿਣੀਵਾਲ, ਐੱਸ. ਆਈ. ਬੇਅੰਤ ਕੌਰ ਨੂੰ ਪੁਲਸ ਲਾਈਨ ਮਾਨਸਾ ਤੋਂ ਸਦਰ ਮਾਨਸਾ ਤੇ ਪੀ. ਪੀ. ਐੱਮ. ਐੱਮ. ਸਦਰ ਮਾਨਸਾ, ਐੱਸ. ਆਈ. ਜਸਪਾਲ ਸਿੰਘ ਨੂੰ ਐੱਸ. ਐੱਚ. ਓ. ਸਦਰ ਬੁਢਲਾਡਾ ਤੋਂ ਪੁਲਸ ਕੰਟਰੋਲ ਰੂਮ ਮਾਨਸਾ, ਐੱਸ. ਆਈ. ਅੰਗਰੇਜ਼ ਸਿੰਘ ਨੂੰ ਐੱਸ. ਐੱਚ. ਓ. ਸਿਟੀ-1 ਤੋਂ ਸੀ. ਆਈ. ਏ. ਸਟਾਫ ਮਾਨਸਾ, ਏ. ਐੱਸ. ਆਈ. ਗੁਰਦੀਪ ਸਿੰਘ ਨੂੰ ਚੌਕੀ ਬਹਿਣੀਵਾਲ ਤੋਂ ਚੌਕੀ ਨਰਿੰਦਰਪੁਾ ਵਿਖੇ ਲਾਇਆ ਗਿਆ ਹੈ। ਐੱਸ. ਐੱਸ. ਪੀ. ਲਾਂਬਾ ਨੇ ਕਿਹਾ ਕਿ ਪੁਲਸ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ। ਜੇਕਰ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਸਬੰਧਤ ਥਾਣਾ ਮੁਖੀਆਂ ਨਾਲ ਸੰਪਰਕ ਕੀਤਾ ਜਾਵੇ।


author

Bharat Thapa

Content Editor

Related News