7 ਡਾਕਟਰਾਂ ਦੀਆਂ ਸਿਵਲ ਸਰਜਨ ਤੇ ਡਿਪਟੀ ਡਾਇਰੈਕਟਰਾਂ ਵਜੋਂ ਹੋਈਆਂ ਨਵੀਆਂ ਨਿਯੁਕਤੀਆਂ

12/12/2022 9:40:45 PM

ਹੁਸ਼ਿਆਰਪੁਰ (ਜੈਨ) : ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ’ਚ ਤਰੱਕੀ ਉਪਰੰਤ 7 ਡਾਕਟਰਾਂ ਦੀਆਂ ਬਤੌਰ ਸਿਵਲ ਸਰਜਨ/ਡਿਪਟੀ ਡਾਇਰੈਕਟਰ ਵਜੋਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਆਈ. ਏ. ਐੱਸ. ਵੱਲੋਂ ਜਾਰੀ ਸੂਚੀ ਦੇ ਅਨੁਸਾਰ ਡਾ. ਸੰਦੀਪ ਕੌਰ ਨੂੰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ, ਡਾ. ਦਲਬੀਰ ਕੌਰ ਨੂੰ ਸਿਵਲ ਸਰਜਨ, ਪਟਿਆਲਾ, ਡਾ. ਹਰਜਿੰਦਰ ਕੁਮਾਰ ਨੂੰ ਸਿਵਲ ਸਰਜਨ ਮਲੇਰਕੋਟਲਾ, ਡਾ. ਅਸ਼ਵਨੀ ਕੁਮਾਰ ਨੂੰ ਸਿਵਲ ਸਰਜਨ ਮਾਨਸਾ, ਡਾ. ਕੁਲਵਿੰਦਰ ਕੌਰ ਨੂੰ ਸਿਵਲ ਸਰਜਨ ਗੁਰਦਾਸਪੁਰ ਅਤੇ ਡਾ. ਹਰਭਜਨ ਰਾਮ ਨੂੰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ ਲਗਾਇਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੀ ਡਿਊਟੀ ਸੰਭਾਲਣ ਦੇ ਹੁਕਮ ਵੀ ਦਿੱਤੇ ਗਏ ਹਨ।

ਇਹ ਵੀ ਪੜ੍ਹੋ : 'ਆਪ' ਸਰਕਾਰ ਦਾ ਵੱਡਾ ਫ਼ੈਸਲਾ, MLA ਬਲਜਿੰਦਰ ਕੌਰ ਨੂੰ ਮਿਲਿਆ ਕੈਬਨਿਟ ਮੰਤਰੀ ਦਾ ਦਰਜਾ


Mandeep Singh

Content Editor

Related News