ਪੰਜਾਬ ਬੋਰਡ ਦੇ ਨਤੀਜਿਆਂ 'ਚ ਲੁਧਿਆਣਾ ਦੀ 'ਨੇਹਾ' ਨੇ ਮਾਰਿਆ ਮੋਰਚਾ
Wednesday, May 08, 2019 - 12:46 PM (IST)

ਮੋਹਾਲੀ/ਲੁਧਿਆਣਾ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਚ ਲੁਧਿਆਣਾ ਦੀ ਨੇਹਾ ਵਰਮਾ ਨੇ ਮੋਰਚਾ ਮਾਰ ਲਿਆ ਹੈ। ਨੇਹਾ ਵਰਮਾ ਨੇ 99.54 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀ ਅੰਕਿਤਾ ਸਚਦੇਵਾ, ਲੁਧਿਆਣਾ ਦੀ ਅੰਜਲੀ 99.23 ਫੀਸਦੀ ਨੰਬਰਾਂ ਨਾਲ ਦੂਜੇ ਨੰਬਰ 'ਤੇ ਰਹੀਆਂ ਹਨ।
ਇਸ ਤੋਂ ਇਲਾਵਾ ਲੁਧਿਆਣਾ ਦਾ ਅਭਿਗਿਆਨ ਕੁਮਾਰ, ਅੰਮ੍ਰਿਤਸਰ ਦੀ ਖੁਸ਼ਪ੍ਰੀਤ ਕੌਰ, ਲੁਧਿਆਣਾ ਦੀ ਅਨਿਸ਼ਾ ਚੋਪੜਾ ਅਤੇ ਐੱਸ. ਬੀ. ਐੱਸ. ਨਗਰ ਦੀ ਜੀਆ ਨੰਦਾ 99.08 ਫੀਸਦੀ ਨਾਲ ਤੀਜੇ ਨੰਬਰ 'ਤੇ ਰਹੇ ਹਨ।
ਇੰਝ ਚੈੱਕ ਕਰੋ ਨਤੀਜੇ
ਆਪਣਾ ਨਤੀਜਾ ਚੈੱਕ ਕਰਨ ਲਈ ਬੋਰਡ ਦੀ ਵੈੱਬਸਾਈਟ pseb.ac.in 'ਤੇ ਜਾਓ
ਵੈੱਬਸਾਈਟ 'ਤੇ ਦਿੱਤੇ ਗਏ Result ਦੇ ਲਿੰਕ 'ਤੇ ਕਲਿੱਕ ਕਰੋ
ਰੋਲ ਨੰਬਰ ਭਰ ਕੇ ਸਬਮਿਟ ਕਰੋ
ਤੁਹਾਡਾ ਨਤੀਜਾ ਤੁਹਾਡੀ ਸਕਰੀਨ 'ਤੇ ਆ ਜਾਵੇਗਾ
ਭਵਿੱਖ 'ਚ ਤੁਸੀਂ ਇਸ ਦਾ ਪ੍ਰਿੰਟ ਆਊਟ ਲੈ ਸਕੋਗੇ।