ਕਰਫਿਊ ਦੌਰਾਨ ਨਵਾਂਸ਼ਹਿਰ ਵਾਸੀਆਂ ਨੂੰ ਰਾਹਤ, ਸਵੇਰੇ ਇੰਨੇ ਵਜੇ ਖੁੱਲ੍ਹਣਗੀਆਂ ਆਟਾ ਚੱਕੀਆਂ

03/29/2020 1:36:00 PM

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਕਰਫਿਊ 'ਚ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕੁਝ ਹੋਰ ਛੋਟਾਂ ਦਿੰਦੇ ਆਟਾ ਚੱਕੀਆਂ ਅਤੇ ਕੋਰੀਅਰ ਸੇਵਾ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਚੱਲਣ ਦੀ ਮਨਜੂਰੀ ਦਿੱਤੀ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਆਟਾ ਚੱਕੀਆਂ 'ਤੇ 2 ਮੀਟਰ ਦੇ ਫਾਸਲੇ ਨੂੰ ਬਰਕਰਾਰ ਰੱਖਣ, ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਰੱਖਣਾ ਜ਼ਰੂਰੀ ਕਰਾਰ ਦਿੱਤਾ ਹੈ। ਇਹੀ ਸ਼ਰਤਾਂ ਕੋਰੀਅਰ ਸੇਵਾਵਾਂ 'ਤੇ ਵੀ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੋਵਿਡ-19 ਤਹਿਤ ਨਿਰਧਾਰਤ ਪ੍ਰੋਟੋਕਾਲ ਦੀ ਪਾਲਣਾ ਨਾ ਕੀਤੇ ਜਾਣ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੁਧਿਆਣਾ 'ਚ ਵੱਡੀ ਵਾਰਦਾਤ, ਸਿਰ 'ਤੇ ਪਾਵੇ ਮਾਰ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ

ਕਰਫਿਊ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਨੂੰ ਪਾਸ ਤੋਂ ਛੋਟ
ਜ਼ਿਲਾ ਮੈਜਿਸਟ੍ਰੇਟ ਨੇ ਜ਼ਿਲੇ 'ਚ ਸਰਕਾਰੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ 'ਚ ਲੱਗੇ ਵਾਹਨਾਂ ਨੂੰ ਕਰਫਿਊ ਪਾਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਾਹਨਾਂ 'ਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਆਨ ਡਿਊਟੀ ਗੱਡੀਆਂ, ਦੁੱਧ ਵਾਲੀਆਂ ਗੱਡੀਆਂ/ਸਾਈਕਲ/ਮੋਟਰ ਸਾਈਕਲ/ਰੇਹੜਾ, ਅਨਾਜ/ਕਣਕ/ਚੌਲ/ਦਾਲਾਂ/ਖਾਣ-ਪੀਣ ਦੇ ਸਾਮਾਨ ਦੀਆਂ ਗੱਡੀਆਂ/ਟ੍ਰੇਨਾਂ, ਸਬਜ਼ੀਆਂ/ਫਲ ਦੀਆਂ ਗੱਡੀਆਂ/ਰੇਹੜੀਆਂ/ਰਿਕਸ਼ਾ/ਥ੍ਰੀ ਵ੍ਹੀਲਰ, ਬ੍ਰੈੱਡ/ ਬੇਕਰੀ/ਰਸ/ਬਿਸਕੁਟ ਸਪਲਾਈ ਦੀਆਂ ਗੱਡੀਆਂ, ਐੱਲ. ਪੀ. ਜੀ. ਗੈਸ ਦੀ ਸਪਲਾਈ ਦੀ ਗੱਡੀ, ਪੈਟਰੋਲ/ਡੀਜ਼ਲ ਦੀ ਸਪਲਾਈ ਦੀ ਗੱਡੀ, ਪਸ਼ੂਆਂ ਦੇ ਚਾਰੇ/ਕੈਟਲ ਫੀਡ ਵਾਲੀਆਂ ਗੱਡੀਆਂ, ਪੋਲਟਰੀ ਮੁਰਗੀਆਂ/ ਮੁਰਗੀਆਂ ਦੀ ਫੀਡ/ਆਂਡੇ ਦੀਆਂ ਢੋਆ-ਢੁਆਈ ਦੀਆਂ ਗੱਡੀਆਂ ਸ਼ਾਮਲ ਹਨ। ਇਨ੍ਹਾਂ 'ਚ ਸਰਕਾਰੀ ਡਿਊਟੀ ਵਾਲੀ ਗੱਡੀਆਂ ਨੂੰ ਛੱਡ ਕੇ ਬਾਕੀਆਂ 'ਚ ਤਿੰਨ ਤੋਂ ਜ਼ਿਆਦਾ ਵਿਅਕਤੀਆਂ ਦੇ ਬੈਠਣ ਦੀ ਆਗਿਆ ਨਹੀਂ ਹੋਵੇਗੀ। ਹਰੇਕ ਗੱਡੀ 'ਚ ਸੈਨੇਟਾਈਜ਼ਰ ਅਤੇ ਬੈਠਣ ਵਾਲੇ ਵਿਅਕਤੀ ਦੇ ਮਾਸਕ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਠੀਕ ਹੋਣ ਉਪਰੰਤ ਘਰ ਪਰਤਣ 'ਤੇ ਪਿੰਡ 'ਚ ਦਹਿਸ਼ਤ

ਬੀਜਾਂ, ਖਾਦਾਂ, ਕੀਟਨਾਸ਼ਕਾਂ ਦੀ ਹੋਮ ਡਿਲਿਵਰੀ ਦੀ ਆਗਿਆ
ਜ਼ਿਲਾ ਮੈਜਿਸਟ੍ਰੇਟ ਨੇ ਜ਼ਿੰਮੀਂਦਾਰਾਂ ਨੂੰ ਕੀਟਨਾਸ਼ਕਾਂ ਦੀ ਲੋੜ ਦੇ ਮੱਦੇਨਜ਼ਰ ਹੋਮ ਡਿਲਿਵਰੀ ਦੀ ਆਗਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਦੀ ਥੋਕ ਸਪਲਾਈ ਮੌਕੇ ਲੋਡਿੰਗ/ਅਨ-ਲੋਡਿੰਗ ਮੌਕੇ 10 ਤੋਂ ਜ਼ਿਆਦਾ ਮਜ਼ਦੂਰ ਇਕੱਠੇ ਨਾ ਹੋਣ।

ਜ਼ਿਲੇ ਦੇ ਬੈਂਕਾਂ 'ਚ ਪਬਲਿਕ ਡੀਲਿੰਗ ਸਵੇਰੇ 8 ਤੋਂ 11 ਵਜੇ ਤੱਕ
ਜ਼ਿਲਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਕਰਫਿਊ ਦੌਰਾਨ ਲੋਕਾਂ ਨੂੰ ਵਿੱਤੀ ਸੰਸਥਾਵਾਂ ਨਾਲ ਲੈਣ ਦੇਣ 'ਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਜ਼ਿਲੇ ਦੇ ਬੈਂਕਾਂ 'ਚ ਪਬਲਿਕ ਡੀਲਿੰਗ ਸਵੇਰੇ 8 ਤੋਂ ਦਿਨ ਦੇ 11 ਵਜੇ ਤੱਕ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕਾਂ ਦਾ ਸਟਾਫ਼ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕੰਮ ਕਰ ਸਕੇਗਾ। ਇਹ ਹੁਕਮ 30 ਮਾਰਚ ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਕਰਫਿਊ ਦਰਮਿਆਨ ਸਰਕਾਰ ਨੇ ਲਾਂਚ ਕੀਤੀ 'ਕੋਵਾ ਐਪ', ਮਿਲਣਗੀਆਂ ਇਹ ਸਲਹੂਤਾਂ


shivani attri

Content Editor

Related News