Navratrai 2020 : ਮਾਂ ਦੁਰਗਾ ਦੇ ਅਲੱਗ-ਅਲੱਗ ਰੂਪਾਂ ਨੂੰ ਦਰਸਾਉਂਦੇ ਹਨ ਇਹ 9 ਰੰਗ, ਜਾਣੋ ਇਨ੍ਹਾਂ ਦਾ ਮਹੱਤਵ

Sunday, Oct 18, 2020 - 08:50 AM (IST)

Navratrai 2020 : ਮਾਂ ਦੁਰਗਾ ਦੇ ਅਲੱਗ-ਅਲੱਗ ਰੂਪਾਂ ਨੂੰ ਦਰਸਾਉਂਦੇ ਹਨ ਇਹ 9 ਰੰਗ, ਜਾਣੋ ਇਨ੍ਹਾਂ ਦਾ ਮਹੱਤਵ

ਜਲੰਧਰ (ਬਿਊਰੋ) : ਨਵਰਾਤਿਆਂ ਦੇ ਨੌਂ ਦਿਨ ਮਾਂ ਦੁਰਗਾ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ-ਪਾਠ ਤੋਂ ਲੈ ਕੇ ਭੋਗ ਲਗਾਉਣ, ਨ੍ਰਿਤ ਤੇ ਸੰਧੂਰ ਖੇਲਾ ਤਕ ਹਰੇਕ ਚੀਜ਼ ਦਾ ਆਪਣਾ ਵੱਖਰਾ ਮਹੱਤਵ ਹੁੰਦਾ ਹੈ। ਜੋਤਿਸ਼ ਆਚਾਰੀਆ ਅਨੁਸਾਰ ਨੌਂ ਦਿਨ ਮਾਂ ਦੁਰਗਾ ਦੇ ਅਲੱਗ-ਅਲੱਗ ਰੂਪਾਂ ਨੂੰ ਸਮਰਪਿਤ ਹਨ ਤੇ ਹਰੇਕ ਦੇਵੀ ਦਾ ਆਪਣਾ ਇਕ ਵੱਖਰਾ ਰੰਗ ਹੈ। ਇਸ ਲਈ ਨਰਾਤਿਆਂ 'ਚ ਰੋਜ਼ਾਨਾ ਇਕ ਖ਼ਾਸ ਰੰਗ ਪਹਿਨਿਆ ਜਾਂਦਾ ਹੈ, ਜੋ ਖ਼ਾਸ ਪਰੰਪਰਾ ਹੈ। ਇੰਨਾ ਹੀ ਨਹੀਂ ਮਾਂ ਦੁਰਗਾ ਨੂੰ ਵੀ ਹਰ ਦਿਨ ਉਸੇ ਰੰਗ ਦੇ ਕੱਪੜੇ ਪੁਆਏ ਜਾਂਦੇ ਹਨ।

ਇਹ ਹਨ 9 ਦੇਵੀਆਂ ਦੇ ਪ੍ਰਮੁੱਖ ਤੇ ਪਿਆਰੇ ਰੰਗ :-

ਦੇਵੀ ਸ਼ੈਲਪੁੱਤਰੀ
ਦੇਵੀ ਮਾਂ ਦੇ ਇਸ ਸਰੂਪ ਨੂੰ ਪੀਲਾ ਰੰਗ ਬੇਹੱਦ ਪਿਆਰਾ ਹੈ। ਇਸ ਲਈ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਣਾ ਸ਼ੁੱਭ ਮੰਨਿਆ ਜਾਂਦਾ ਹੈ।

ਦੇਵੀ ਬ੍ਰਹਮਚਾਰਿਨੀ
ਦੇਵੀ ਬ੍ਰਹਮਚਾਰਿਨੀ ਨੂੰ ਹਰਾ ਰੰਗ ਕਾਫ਼ੀ ਪਿਆਰਾ ਹੈ। ਇਸ ਲਈ ਨਵਰਾਤਿਆਂ ਦੇ ਦੂਜੇ ਦਿਨ ਹਰੇ ਰੰਗ ਦੇ ਕੱਪੜੇ ਧਾਰਨ ਕਰੋ।

ਦੇਵੀ ਚੰਦਰਘੰਟਾ
ਦੇਵੀ ਚੰਦਰਘੰਟਾ ਨੂੰ ਖ਼ੁਸ਼ ਕਰਨ ਲਈ ਨਵਰਾਤਿਆਂ ਦੇ ਤੀਜੇ ਦਿਨ ਹਲਕਾ ਭੂਰਾ ਰੰਗ ਪਹਿਨੋ।

ਦੇਵੀ ਕੁਸ਼ਮਾਂਡਾ
ਦੇਵੀ ਕੁਸ਼ਮਾਂਡਾ ਨੂੰ ਸੰਤਰੀ ਰੰਗ ਪਿਆਰਾ ਹੈ। ਇਸ ਲਈ ਨਵਰਾਤਿਆਂ ਦੇ ਚੌਥੇ ਦਿਨ ਸੰਤਰੀ ਰੰਗ ਦੇ ਕੱਪੜੇ ਪਾਓ।

ਦੇਵੀ ਸਕੰਦਮਾਤਾ
ਦੇਵੀ ਸਕੰਦਮਾਤਾ ਨੂੰ ਸਫ਼ੈਦ ਰੰਗ ਪਿਆਰਾ ਹੈ। ਇਸ ਲਈ ਪੰਜਵੇਂ ਨਰਾਤੇ ਨੂੰ ਸਫ਼ੈਦ ਰੰਗ ਦੇ ਕੱਪੜੇ ਪਾਓ।

ਦੇਵੀ ਕਾਤਿਆਇਨੀ
ਦੇਵੀ ਮਾਂ ਦੇ ਇਸ ਸਰੂਪ ਨੂੰ ਲਾਲ ਰੰਗ ਕਾਫ਼ੀ ਪਿਆਰਾ ਹੈ। ਇਸ ਲਈ ਇਸ ਦਿਨ ਮਾਂ ਦੀ ਪੂਜਾ ਕਰਦੇ ਸਮੇਂ ਲਾਲ ਰੰਗ ਦੇ ਕੱਪੜੇ ਧਾਰਨ ਕਰੋ।

ਦੇਵੀ ਕਾਲਰਾਤਰੀ
ਮਾਂ ਭਗਵਤੀ ਦੇ ਇਸ ਸਰੂਪ ਨੂੰ ਨੀਲਾ ਰੰਗ ਬੇਹੱਦ ਪਿਆਰਾ ਹੈ। ਇਸ ਲਈ ਨਰਾਤਿਆਂ ਦੇ 7ਵੇਂ ਦਿਨ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਮਾਂ ਦੀ ਪੂਜਾ-ਅਰਚਨਾ ਕੀਤੀ ਜਾਣੀ ਚਾਹੀਦੀ ਹੈ।

ਦੇਵੀ ਮਹਾਗੌਰੀ
ਦੇਵੀ ਮਹਾਗੌਰੀ ਦੀ ਪੂਜਾ ਕਰਦੇ ਸਮੇਂ ਗੁਲਾਬੀ ਰੰਗ ਪਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਅਸ਼ਟਮੀ ਦੀ ਪੂਜਾ ਤੇ ਕੰਨਿਆ ਭੋਜ ਕਰਵਾਉਂਦੇ ਸਮਏਂ ਇਸੇ ਰੰਗ ਨੂੰ ਪਹਿਨੋ।

ਦੇਵੀ ਸਿੱਧੀਦਾਤਰੀ
ਦੇਵੀ ਮਾਂ ਦੇ ਇਸ ਸਰੂਪ ਨੂੰ ਬੈਂਗਨੀ ਰੰਗ ਕਾਫ਼ੀ ਪਿਆਰਾ ਹੈ। ਇਸ ਲਈ ਨੌਮੀ ਵਾਲੇ ਦਿਨ ਮਾਂ ਭਗਵਤੀ ਦੀ ਪੂਜਾ ਕਰਦੇ ਸਮੇਂ ਬੈਂਗਨੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।

 


author

sunita

Content Editor

Related News