ਨਵਜੋਤ ਸਿੱਧੂ ਦਾ ਕੇਜਰੀਵਾਲ ਦੇ ਦਾਅਵਿਆਂ ’ਤੇ ਵੱਡਾ ਤੰਜ, ਕਿਹਾ ‘ਉੱਚੀ ਦੁਕਾਨ, ਫਿੱਕਾ ਪੱਕਵਾਨ’
Thursday, Dec 23, 2021 - 03:52 PM (IST)
ਬੱਸੀ ਪਠਾਣਾ (ਵੈੱਬ ਡੈਸਕ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਤ ਬੱਸੀ ਪਠਾਣਾ ਵਿਖੇ ਹੋ ਰਹੇ ਕਾਂਗਰਸ ਸ਼ਕਤੀ ਪ੍ਰਦਰਸ਼ਨ ’ਚ ਪਹੁੰਚੇ, ਜਿਥੋ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਜੀ.ਪੀ. ਦੇ ਹੱਕ ’ਚ ਪ੍ਰਚਾਰ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ ਨੇ ਸੁਖਬੀਰ , ਮਜੀਠੀਆ ਸਣੇ ਕੇਜਰੀਵਾਲ ਅਤੇ ਕੈਪਟਨ ’ਤੇ ਕਈ ਨਿਸ਼ਾਨੇ ਵਿੰਨ੍ਹੇ। ਕੇਜਰੀਵਾਲ ਨੇ ਤੰਜ ਕੱਸਦੇ ਹੋਏ ਨਵਜੋਤ ਨੇ ਕਿਹਾ ਕਿ ‘ਉੱਚੀ ਦੁਕਾਨ, ਫਿੱਕਾ ਪੱਕਵਾਨ’। ਕੇਜਰੀਵਾਲ ਦਾ ਝਾੜੂ ਕੁੱਕੜੀ ਦੇ ਖੰਭਾਂ ਵਾਂਗੂ ਖਿਲਰਿਆਂ ਪਿਆ ਹੈ, ਜੋ ਇਨ੍ਹਾਂ ਤੋਂ ਇਕੱਠਾ ਨਹੀਂ ਹੋ ਰਿਹਾ।
ਪੜ੍ਹੋ ਇਹ ਵੀ ਖ਼ਬਰ - ਪਿਓ ਦੀ ਮੌਤ ਮਗਰੋਂ ਬੀਮਾਰ ਮਾਂ ਦੀ ਜ਼ਿੰਮੇਵਾਰੀ, ਘਰ ਚਲਾਉਣ ਲਈ ਅਖ਼ਬਾਰਾਂ ਵੰਡਦੀ ਹੈ ਇਹ ਕੁੜੀ (ਤਸਵੀਰਾਂ)
ਨਵਜੋਤ ਨੇ ਕਿਹਾ ਕਿ ਕੇਜਰੀਵਾਲ ਪੰਜਾਬ ’ਚ ਆ ਕੇ ਫ੍ਰਰੀ ਫੰਡ ਦੇ ਲਾਲੀਪੌਪ ਵੰਡ ਰਿਹਾ ਹੈ। ਕੇਜਰੀਵਾਲ ਝੂਠਾ ਅਤੇ ਡਰਾਮੇਬਾਜ਼ ਆਦਮੀ ਹੈ, ਜੋ ਪੰਜਾਬ ਦੇ ਲੋਕਾਂ ਨੂੰ 26 ਲੱਖ ਨੌਕਰੀਆਂ ਵੰਡ ਰਿਹਾ ਹੈ। ਨਵਜੋਤ ਨੇ ਕਿਹਾ ਕਿ ਇਕ ਝੂਠਾ ਕੈਪਟਨ ਅਤੇ ਇਹ ਕੈਪਟਨ ਦਾ ਵੀ ਪਿਓ ਹੈ। ਇਕ ਸ਼ੇਰ ਅਤੇ ਦੂਜਾ ਸਵਾ ਸ਼ੇਰ ਹੈ, ਜੋ ਗੱਪਾ ਮਾਰ ਰਿਹਾ ਹੈ। ਕੇਜਰੀਵਾਲ ਜੋ ਲੋਕਾਂ ਨਾਲ ਵਾਅਦੇ ਕਰ ਰਿਹਾ ਹੈ, ਉਹ ਉਨ੍ਹਾਂ ਨੂੰ ਪੂਰਾ ਕਰਨ ਲਈ ਪੈਸੇ ਕਿਥੋ ਲੈ ਕੇ ਆਵੇਗਾ।
ਪੜ੍ਹੋ ਇਹ ਵੀ ਖ਼ਬਰ - ਦਰਬਾਰ ਸਾਹਿਬ ਬੇਅਦਬੀ ਮਾਮਲਾ : ਮ੍ਰਿਤਕ ਦੇ ਉਂਗਲਾਂ ਦੇ ਨਿਸ਼ਾਨ ਅਤੇ DNA ਜਾਂਚ ਲਈ ਰੱਖੇ ਗਏ ਵਿਸ਼ੇਸ਼ ਅੰਗ
ਨਵਜੋਤ ਨੇ ਕਿਹਾ ਕਿ ਸੁਖਬੀਰ ਬਾਦਲ ’ਤੇ ਤੰਜ ਕੱਸਦੇ ਹੋਏ ਨਵਜੋਤ ਸਿੱਧੂ ਨੇ ਸੁਖਬੀਰ ਨੂੰ ਸੁਖਾ ਗੱਪੀ ਕਿਹਾ ਹੈ। ਐੱਫ.ਆਈ.ਆਰ ਦਰਜ ਹੋਣ ਤੋਂ ਫ਼ਰਾਰ ਹੋਏ ਮਜੀਠੀਆ ’ਤੇ ਸ਼ਬਦੀ ਹਮਲਾ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਬੜਾ ਅਫ਼ਸੋਸ ਹੋ ਰਿਹਾ ਹੈ ਕਿ ਜੀਜੂ ਸਾਲੇ ਦੀ ਜੋੜੀ ਟੁੱਟ ਗਈ ਹੈ। ਜੀਜੂ ਦਾ ਸਾਲਾ ਭੱਜ ਗਿਆ ਹੈ। ਪਤਾ ਨਹੀਂ ਉਹ ਕਿਥੇ ਫ਼ਰਾਰ ਹੈ? ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਗਿਰਵੀ ਰੱਖ ਦਿੱਤਾ ਹੈ। ਸ਼ਰਾਬ ਅਤੇ ਰੇਤਾਂ ਖਾਂ-ਖਾਂ ਨੇ ਇਨ੍ਹਾਂ ਲੋਕਾਂ ਨੇ ਗ਼ਰੀਬ ਲੋਕਾਂ ਦਾ ਢਿੱਡ ਪਾੜ ਕੇ ਰੱਖ ਦਿੱਤਾ। ਨਵਜੋਤ ਨੇ ਕਿਹਾ ਕਿ 2 ਨੰਬਰ ਦਾ ਕੰਮ ਕਰਨ ਵਾਲੇ, ਚਿੱਟਾ ਵੇਚਣ ਵਾਲੇ, ਪੰਜਾਬ ਦੇ ਲੋਕਾਂ ਦੀ ਜਵਾਨੀ ਨੂੰ ਗਵਾਉਣ ਵਾਲੇ ਇਨ੍ਹਾਂ ਲੋਕਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਪੰਜਾਬ ਦੇ ਸਰਕਾਰ ਅਜਿਹੇ ਲੋਕਾਂ ਦੀ ਸਰਕਾਰ ਪੰਜਾਬ ’ਚ ਮੁੜ ਕਦੇ ਨਹੀਂ ਲੈ ਕੇ ਆਉਣਗੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼
ਨਵਜੋਤ ਨੇ ਕਿਹਾ ਕਿ ਜੇ ਅੱਜ ਅਸੀਂ ਸੱਚ ਅਤੇ ਆਪਣੇ ਧਰਮ ਨਾਲ ਨਹੀਂ ਖੜ੍ਹਦੇ ਤਾਂ ਸਾਡੇ ’ਤੇ ਲਾਹਣਤ ਹੈ। ਜੋ ਮਿਹਨਤ ਕਰੇਗਾ, ਰਾਹੁਲ ਗਾਂਧੀ ਦਾ ਜੋ ਨਾਂ ਉੱਚਾ ਕਰੇਗਾ ਅਤੇ ਕਾਂਗਰਸ ਲਈ ਰਾਤ ਤੱਕ ਕੰਮ ਕਰੇਗਾ, ਉਸ ਵਿਅਕਤੀ ਨੂੰ ਮੇਵਾ ਮਿਲੇਗਾ। ਨਵਜੋਤ ਨੇ ਕਿਹਾ ਕਿ ਇਸ ਹਲਕੇ ਜੋ ਵਿਕਾਸ ਪਿਛਲੇ ਪੰਜ ਸਾਲਾ ’ਚ ਹੋਇਆ ਹੈ, ਉਹ ਅਸੀਂ ਅਗਲੇ 5 ਸਾਲਾਂ ’ਚ 50 ਗੁਣਾ ਵੱਧ ਕਰਾਂਗੇ। ਜੇ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਦਾ ਨਾਂ ਨਵਜੋਤ ਸਿੰਘ ਸਿੱਧੂ ਨਹੀਂ। ਨਵਜੋਤ ਨੇ ਕਿਹਾ ਕਿ ਇਕ ਪਰਿਵਾਰ ਦੇ 2 ਮੈਂਬਰਾਂ ਨੂੰ ਕਾਂਗਰਸ ਦੇ ਉਮੀਦਵਾਰ ਦੀ ਟਿਕਟ ਨਹੀਂ ਮਿਲੇਗੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ