ਇਕ ਵਾਰ ਫਿਰ ਵਿਵਾਦਾਂ ''ਚ ਘਿਰੇ ਨਵਜੋਤ ਸਿੱਧੂ, ਜਾਣੋ ਇਸ ਵਾਰ ਕੀ ਰਿਹਾ ਕਾਰਨ

09/06/2017 2:32:36 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿਸ ਦਿਨ ਤੋਂ ਅਹੁਦਾ ਸੰਭਾਲਿਆ ਹੈ, ਕਿਸੇ ਨਾ ਕਿਸੇ ਵਿਵਾਦ 'ਚ ਫਸਦੇ ਨਜ਼ਰ ਆਏ। ਪਹਿਲਾ ਵਿਵਾਦ ਬਿਨਾ ਗੱਲਬਾਤ ਅਧਿਕਾਰੀਆਂ ਨੂੰ ਬਰਖਾਸਤ ਕਰਨ ਨੂੰ ਲੈ ਕੇ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫੀ ਵਿਰੋਧ ਵੀ ਹੋਇਆ ਸੀ ਪਰ ਹੁਣ ਉਹ ਕਲਾ ਪਰਿਸ਼ਦਾ ਚੇਅਰਮੈਨ ਦੀ ਨਿਯੁਕਤੀ ਪ੍ਰਕਿਰਿਆ 'ਤੇ ਘਿਰਦੇ ਨਜ਼ਰ ਆ ਰਹੇ ਹਨ। ਅਸਲ 'ਚ ਬੀਤੇ ਮਹੀਨੇ ਉਨ੍ਹਾਂ ਨੇ ਪਰਿਸ਼ਦ ਦਾ ਚੇਅਰਮੈਨ ਚੋਣਾਂ ਦੇ ਬਿਨਾਂ ਹੀ ਨਿਯੁਕਤ ਕਰ ਦਿੱਤਾ ਹੈ। ਨਿਯਮਾਂ ਅਨੁਸਾਰ ਚੇਅਰਪਰਸਨ ਜਾਂ ਚੇਅਰਮੈਨ ਦੀ ਨਿਯੁਕਤੀ ਦੀ ਪ੍ਰਕਿਰਿਆ ਚੋਣਾਂ ਰਾਹੀਂ ਹੀ ਹੁੰਦੀ ਹੈ। ਸਿੱਧੂ ਨੇ 22 ਅਗਸਤ ਨੂੰ ਪ੍ਰਸਿੱਧ ਸਾਹਿਤਕਾਰ ਸੁਰਜੀਤ ਪਾਤਰ ਨੂੰ ਕਲਾ ਪਰਿਸ਼ਦ ਦਾ ਚੇਅਰਮੈਨ ਬਣਾਉਣ ਸਬੰਧੀ ਨਿਯੁਕਤੀ ਪੱਤਰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਸੌਂਪਿਆ ਸੀ। ਨਾਲ ਹੀ ਥੀਏਟਰ ਨਾਲ ਜੁੜੀ ਨੀਲਮ ਮਾਨ ਸਿੰਘ ਚੌਧਰੀ ਨੂੰ ਮੈਂਬਰ ਬਣਾਉਣ ਸਬੰਧੀ ਐਲਾਨ ਕੀਤਾ ਸੀ। ਪਰਿਸ਼ਦ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਕੱਤਰ ਦੀ ਚੋਣ ਜਨਰਲ ਬਾਡੀ ਵਲੋਂ ਕੀਤੀ ਜਾਂਦੀ ਹੈ। 20 ਮੈਂਬਰ ਜਨਰਲ ਬਾਡੀ ਇਸ ਲਈ ਚੋਣ ਦੀ ਪ੍ਰਕਿਰਿਆ ਅਪਣਾਉਂਦੀ ਹੈ। ਸੰਵਿਧਾਨ ਮੁਤਾਬਕ ਜਨਰਲ ਬਾਡੀ 'ਚ ਪੰਜਾਬ ਸਾਹਿਤ ਅਕਾਦਮੀ, ਪੰਜਾਬ ਲਲਿਤ ਕਲਾ ਅਕਾਦਮੀ, ਪੰਜਾਬ ਸੰਗੀਤ ਨਾਟਕ ਅਕਾਦਮੀ, ਵਿੱਤ ਸਕੱਤਰ ਅਤੇ ਹੋਰ ਸ਼ਾਮਲ ਹੁੰਦੇ ਹਨ।


Related News