ਬਾਘਾ ਪੁਰਾਣਾ ’ਚ ਸਿੱਧੂ ਦਾ ਵੱਡਾ ਐਲਾਨ, STF ਦੀ ਰਿਪੋਰਟ ਨਾ ਖੁੱਲ੍ਹੀ ਤਾਂ ਕਰਾਂਗਾ ਭੁੱਖ ਹੜਤਾਲ
Thursday, Nov 25, 2021 - 05:16 PM (IST)
ਮੋਗਾ (ਵੈੱਬ ਡੈਸਕ, ਗੋਪੀ ਰਾਊਕੇ) - ਮੋਗਾ ਦੇ ਬਾਘਾ ਪੁਰਾਣਾ ਵਿਚ ਕਾਂਗਰਸ ਦੀ ਪਾਰਟੀ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਪੰਜਾਬ ਕਾਂਗਰਸਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਐਸ. ਟੀ. ਐਫ. ਦੀ ਰਿਪੋਰਟ ਨਾ ਖੁੱਲ੍ਹੀ ਤਾਂ ਉਹ ਭੁੱਖ ਹੜਤਾਲ 'ਤੇ ਰਹਿ ਕੇ ਆਪਣੀ ਜ਼ਿੰਦਗੀ ਨੂੰ ਵੀ ਦਾਅ 'ਤੇ ਲਗਾ ਦੇਣਗੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਪੀੜਤ ਅੱਜ ਵੀ ਇਨਸਾਫ਼ ਦੀ ਫਿਰਾਕ ਵਿਚ ਹਨ। ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਾਈਕੋਰਟ ਦੀਆਂ ਹਦਾਇਤਾਂ ਹਨ ਕਿ ਬੇਅਦਬੀ ਦੀ ਰਿਪੋਰਟ ਖੋਲ੍ਹੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਹਦਾਇਤਾਂ ਮਿਲਣ ਤੋਂ ਬਾਅਦ ਵੀ ਆਖਿਰ ਕਿਉਂ ਨਹੀਂ ਐਸ. ਟੀ. ਐਫ. ਦੀ ਰਿਪੋਰਟ ਖੋਲ੍ਹੀ ਜਾ ਰਹੀ। ਐਸ. ਟੀ. ਐਫ. ਦੀ ਰਿਪੋਰਟ ਖੋਲ੍ਹੋ ਅਤੇ ਦੋਸ਼ੀਆਂ ਨੂੰ ਅੰਦਰ ਦਿਓ। ਮੈਂ ਐਲਾਨ ਕਰਦਾ ਹਾਂ ਜੇਕਰ ਰਿਪੋਰਟ ਨਾ ਖੁੱਲ੍ਹੀ ਤਾਂ ਸਿੱਧੂ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਮਰਨ ਵਰਤ 'ਤੇ ਬੈਠੇਗਾ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਕੇਜਰੀਵਾਲ 'ਤੇ ਤੰਜ, ਕਿਹਾ-ਦਿੱਲੀ 'ਚ ਤਾਂ ਕਿਸੇ ਨੂੰ ਇਕ ਪੈਸਾ ਨਹੀਂ ਦਿੱਤਾ, ਪੰਜਾਬ 'ਚ ਕੀ ਦੇਣਗੇ
ਅੱਗੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਚੋਣਾਂ ਇਕੱਲੇ ਲਾਰਿਆਂ ਦੀਆਂ ਚੋਣਾਂ ਨਹੀਂ ਹਨ। ਜੇਕਰ ਇਸ ਵਾਰ ਪੰਜਾਬ ਵਿਚ ਕਾਂਗਰਸ ਦੀ ਸਰਕਾਰੀ ਲਿਆਂਦੀ ਗਈ ਤਾਂ ਉਹ ਝੂਠ ਬੋਲ ਕੇ ਨਹੀਂ ਆਵੇਗੀ। ਸਿੱਧੂ ਪੰਜਾਬ ਦੇ ਖਜ਼ਾਨੇ ਵਿਚ 30-35 ਕਰੋੜ ਰੁਪਇਆ ਪਾ ਕੇ ਕਾਂਗਰਸ ਦੀ ਸਰਕਾਰ ਨੂੰ ਲਿਆਵੇਗਾ, ਨਹੀਂ ਤਾਂ ਸਿੱਧੂ ਨਹੀਂ ਆਵੇਗਾ। ਕਰਜ਼ੇ ਦੇ ਮੁੱਦੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ 'ਤੇ 7 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਹਰ ਪਾਸੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕਰਜ਼ਾ ਮੋੜਨ ਦੀਆਂ ਹੀ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਕਰਜ਼ਾ ਮੋੜਿਆ ਨਹੀਂ ਜਾ ਰਿਹਾ। ਇਹ ਕੋਈ ਨਹੀਂ ਕਹਿੰਦਾ ਕਿ ਪੰਜਾਬ ਨੂੰ ਮੁੜ ਕਰਜ਼ਾਈ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਪਰਗਟ ਸਿੰਘ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨਾਲ ਹੋਈ ਧੱਕਾ-ਮੁੱਕੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ