ਵੱਡੀ ਖ਼ਬਰ : ਪੰਜਾਬ ਪ੍ਰਧਾਨ ਬਣਨ ਤੋਂ ਪਹਿਲਾਂ ਹੀ ''ਨਵਜੋਤ ਸਿੱਧੂ'' ਨੂੰ ਦੱਸਿਆ ''ਬੱਬਰ ਸ਼ੇਰ'', ਲਾਏ ਨਵੇਂ ਹੋਰਡਿੰਗ (ਤਸਵੀਰਾਂ)

Thursday, Jul 15, 2021 - 02:52 PM (IST)

ਵੱਡੀ ਖ਼ਬਰ : ਪੰਜਾਬ ਪ੍ਰਧਾਨ ਬਣਨ ਤੋਂ ਪਹਿਲਾਂ ਹੀ ''ਨਵਜੋਤ ਸਿੱਧੂ'' ਨੂੰ ਦੱਸਿਆ ''ਬੱਬਰ ਸ਼ੇਰ'', ਲਾਏ ਨਵੇਂ ਹੋਰਡਿੰਗ (ਤਸਵੀਰਾਂ)

ਲੁਧਿਆਣਾ (ਹਿਤੇਸ਼) : ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਿਤ ਤੌਰ 'ਤੇ ਐਲਾਨ ਹੋਣਾ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਸਿੱਧੂ ਦੇ ਹਮਾਇਤੀ ਸਰਗਰਮ ਹੋ ਗਏ ਹਨ। ਇਸ ਤਹਿਤ ਲੁਧਿਆਣਾ 'ਚ ਸਿੱਧੂ ਨੂੰ ਬੱਬਰ ਸ਼ੇਰ ਦੱਸ ਕੇ ਹੋਰਡਿੰਗ ਲਾਏ ਗਏ ਹਨ, ਜਿਸ 'ਤੇ ਸਿੱਧੂ ਦੀ ਪਤਨੀ ਦੀ ਵੀ ਤਸਵੀਰ ਲਾਈ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੀ ਇਸ ਨਹਿਰ 'ਚੋਂ ਇਕੱਠੀਆਂ 3 ਲਾਸ਼ਾਂ ਬਰਾਮਦ, ਲੋਕਾਂ 'ਚ ਡਰ ਵਾਲਾ ਮਾਹੌਲ (ਤਸਵੀਰਾਂ)

PunjabKesari

ਇਸ ਤੋਂ ਪਹਿਲਾਂ 'ਕੈਪਟਨ ਇਕ ਹੀ ਹੁੰਦਾ' ਦੇ ਹੋਰਡਿੰਗ ਲਾਏ ਗਏ ਸਨ, ਜਿਸ ਦੇ ਜਵਾਬ 'ਚ ਸਿੱਧੂ ਦੇ ਹਮਾਇਤੀਆਂ ਵੱਲੋਂ ਪਟਿਆਲਾ ਅਤੇ ਅੰਮ੍ਰਿਤਸਰ 'ਚ ਉਨ੍ਹਾਂ ਦੇ ਹੱਕ 'ਚ ਹੋਰਡਿੰਗ ਲਾਏ ਸਨ। ਹੁਣ ਹੋਰਡਿੰਗ ਲਾਉਣ ਵਾਲੇ ਸਿੱਧੂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਹਨ ਤਾਂ ਸਿੱਧੂ ਦਾ ਆਪਣਾ ਰੁਤਬਾ ਹੈ। ਹਮਾਇਤੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ 'ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ

PunjabKesari

ਦੱਸਿਆ ਜਾ ਰਿਹਾ ਹੈ ਕਿ ਦਿੱਲੀ 'ਚ ਰਾਹੁਲ ਗਾਂਧੀ ਦੀ ਪ੍ਰਧਾਨਗੀ 'ਚ ਹੋਈ ਬੈਠਕ ਦੌਰਾਨ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਲਿਆ ਗਿਆ ਹੈ। ਪਾਰਟੀ ਹਾਈਕਮਾਨ ਅਸਲ 'ਚ ਅਧਿਕਾਰਿਤ ਐਲਾਨ ਕਰਨ ਤੋਂ ਪਹਿਲਾਂ ਅੰਦਰੂਨੀ ਪ੍ਰਤੀਕਿਰਿਆਵਾਂ ਲੈਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਪਿੰਡ 'ਚ ਰਾਤ ਵੇਲੇ ਵੱਡੀ ਵਾਰਦਾਤ, ਕੁੜੀ ਦਾ ਗੋਲੀ ਮਾਰ ਕੇ ਕਤਲ (ਤਸਵੀਰਾਂ)

PunjabKesari

ਇਸ ਤੋਂ ਬਾਅਦ ਸਿੱਧੂ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਸਿੱਧੂ ਦੇ ਪ੍ਰਧਾਨ ਬਣਨ ਨੂੰ ਲੈ ਕੇ ਪੋਸਟਾਂ ਪਹਿਲਾਂ ਹੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਹੋਰਡਿੰਗ ਵੀ ਲਾਏ ਜਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News