ਸਿੱਧੂ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਸ਼ੁਰੂ ਕੀਤਾ ਯੂ. ਟਿਊਬ ਚੈਨਲ

03/17/2020 12:36:21 AM

ਜਲੰਧਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣਾ ਯੂ. ਟਿਊਬ ਚੈਨਲ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇਹ ਚੈਨਲ ਲੋਕਾਂ ਨਾਲ ਸਿੱਧੇ ਰੂਪ 'ਚ ਸਰਲ ਭਾਸ਼ਾ 'ਚ ਆਪਣੇ ਵਿਚਾਰ ਸਾਂਝੇ ਕਰਨ ਲਈ ਬਣਾਇਆ ਹੈ। ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ 'ਤੇ ਯੂ. ਟਿਊਬ ਚੈਨਲ ਦਾ ਲਿੰਕ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਉਨ੍ਹਾਂ ਨਾਲ ਚੈਨਲ ਰਾਹੀਂ ਜੁੜਨ ਲਈ ਕਿਹਾ। ਵੜਿੰਗ ਵਲੋਂ ਇਹ ਚੈਨਲ 'ਸੋਚ ਪੰਜਾਬ ਦੀ' ਦੇ ਨਾਮ 'ਤੇ ਬਣਾਇਆ ਗਿਆ ਹੈ,ਜਿਥੇ 2 ਦਿਨਾਂ 'ਚ 250 ਤੋਂ ਵੱਧ ਲੋਕ ਇਸ ਯੂ. ਟਿਊਬ ਚੈਨਲ ਨਾਲ ਜੁੜ ਚੁਕੇ ਹਨ। ਇਸ ਚੈਨਲ 'ਤੇ ਉਨ੍ਹਾਂ 2 ਵੀਡੀਓ ਅਪਲੋਡ ਕੀਤੀਆਂ ਹਨ।


Related News