ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

Friday, Oct 02, 2026 - 01:11 PM (IST)

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਨਵੀਂ ਦਿੱਲੀ/ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ 'ਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਉਨ੍ਹਾਂ ਨੂੰ ਸੌਂਪ ਦਿੱਤਾ ਹੈ। ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ। ਪੰਜਾਬ ਵਿਚ ਕਾਂਗਰਸ ਨੂੰ ਕੀ ਕਰਨਾ ਚਾਹੀਦਾ ਹੈ, ਕੀ ਹੋਣ ਵਾਲਾ ਹੈ, ਮੇਰਾ ਸਾਢੇ ਚਾਰ ਸਾਲ ਦਾ ਤਜ਼ਰਬਾ ਕਿਹੋ ਜਿਹਾ ਸੀ, ਕਾਂਗਰਸ ਨੂੰ ਪੰਜਾਬ ਵਿਚ ਕੀ ਚੁਣੌਤੀਆਂ ਹਨ ਅਤੇ ਇਨ੍ਹਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ, ਇਹ ਸਾਰੀ ਜਾਣਕਾਰੀ ਮੈਂ ਉਨ੍ਹਾਂ ਨਾਲ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ, ਜਾਰੀ ਹੋਇਆ ਨੋਟੀਫਿਕੇਸ਼ਨ

ਵੜਿੰਗ ਨੇ ਕਿਹਾ ਕਿ ਮੇਰੇ ਵਰਗੇ ਵਰਕਰ ਨੂੰ ਉਨ੍ਹਾਂ ਨੇ ਸੂਬੇ ਦਾ ਪ੍ਰਧਾਨ ਬਣਾਇਆ, ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਹਰ ਬੰਦੇ ਨੇ ਐਕਸ ਹੋਣਾ ਹੈ। ਮੈਂ ਸ਼ੁੱਭਕਾਮਨਾਵਾਂ ਦਿੱਤੀਆਂ, ਮੈਂ ਕਿਹਾ ਜਦੋਂ ਵੀ ਕਾਂਗਰਸ ਨੂੰ ਮੇਰੀ ਲੋੜ ਪਵੇਗੀ ਮੈਂ ਨਾਲ ਖੜ੍ਹਾ ਰਹਾਂਗਾ। ਇਸ ਮੌਕੇ ਵੜਿੰਗ ਨੇ ਸਾਫ ਕੀਤਾ ਕਿ ਮੇਰੇ ਤੋਂ ਅਸਤੀਫਾ ਲਿਆ ਨਹੀਂ ਸਗੋਂ ਮੈਂ ਖੁਦ ਦਿੱਤਾ ਹੈ। ਮੈਨੂੰ ਰਾਹੁਲ ਨੇ ਪ੍ਰਧਾਨ ਬਣਾਇਆ ਸੀ ਤੇ ਮੈਂ ਉਨ੍ਹਾਂ ਨੂੰ ਅਸਤੀਫਾ ਦੇ ਦਿੱਤਾ, ਮੈਂ ਕਿਸੇ ਦੇ ਰਹਿਮੋ ਕਰਮ 'ਤੇ ਨਹੀਂ ਜਿਊਂਦਾ। ਵੜਿੰਗ ਨੇ ਕਿਹਾ ਕਿ ਚੋਟੀ 'ਤੇ ਪਹੁੰਚਣਾ ਤਾਂ ਪ੍ਰਾਪਤੀ ਹੁੰਦੀ ਹੈ ਪਰ ਚੋਟੀ 'ਤੇ ਕੋਈ ਟਿਕਿਆ ਨਹੀਂ ਰਹਿ ਸਕਦਾ, ਮੈਂ ਹੁਣ ਸਾਬਕਾ ਪ੍ਰਧਾਨ ਹਾਂ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਦੇ ਅਸਤੀਫੇ 'ਤੇ ਰਵਨੀਤ ਬਿੱਟੂ ਦਾ ਤੰਜ

ਵੜਿੰਗ ਨੇ ਸਾਫ ਕੀਤਾ ਕਿ ਮੇਰੇ ਬਾਰੇ ਕੋਈ ਕੀ ਕਹਿੰਦਾ ਹੈ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਸਿਰਫ ਆਪਣੇ ਮੰਨ ਦੀ ਗੱਲ ਕਰਦਾ ਹਾਂ। ਮੇਰੇ ਉਪਰ ਜੋ ਵੀ ਮਿਹਰਬਾਨੀ ਹੋਈ, ਉਹ ਰਾਹੁਲ ਗਾਂਧੀ ਦੀ ਸੀ, ਮੈਂ ਆਪਣੇ ਲੀਡਰ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵਿਸ਼ੇਸ਼ ਹਦਾਇਤਾਂ, ਨਾਕਿਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News