ਨਵਜੋਤ ਸਿੱਧੂ ਦੇ ਪੁੱਤਰ ਕਰਨ ਦੀ ਹੋਈ ਮੰਗਣੀ, ਜਾਣੋ ਕੌਣ ਹੈ ਉਹ ਕੁੜੀ ਜੋ ਬਣੇਗੀ ਸਿੱਧੂ ਪਰਿਵਾਰ ਦੀ ਨੂੰਹ

Tuesday, Jun 27, 2023 - 06:26 PM (IST)

ਨਵਜੋਤ ਸਿੱਧੂ ਦੇ ਪੁੱਤਰ ਕਰਨ ਦੀ ਹੋਈ ਮੰਗਣੀ, ਜਾਣੋ ਕੌਣ ਹੈ ਉਹ ਕੁੜੀ ਜੋ ਬਣੇਗੀ ਸਿੱਧੂ ਪਰਿਵਾਰ ਦੀ ਨੂੰਹ

ਚੰਡੀਗੜ੍ਹ/ਪਟਿਆਲਾ : ਸਿੱਧੂ ਪਰਿਵਾਰ ਵਿਚ ਜਲਦ ਸ਼ਹਿਨਾਈ ਵੱਜਣ ਵਾਲੀ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ ਹੈ। ਕੁੜੀ ਪਟਿਆਲਾ ਦੀ ਰਹਿਣ ਵਾਲੀ ਹੈ। ਨਵਜੋਤ ਸਿੱਧੂ ਨੇ ਆਪਣੇ ਪੁੱਤਰ ਦੀ ‘ਵੁੱਡ ਬੀ ਵਾਈਫ’ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਸਿੱਧੂ ਪਰਿਵਾਰ ਦੇ ਨਾਲ ਦਿਖਣ ਵਾਲੀ ਇਨਾਇਤ ਰੰਧਾਵਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਤੇ ਭੱਤਿਆਂ ’ਚ ਕੀਤਾ ਭਾਰੀ ਵਾਧਾ

PunjabKesari

ਸਿੱਧੂ ਨੇ ਸੋਸ਼ਲ ਮੀਡੀਆ ’ਤੇ ਆਪਣੀ ਨੂੰਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਿੱਧੂ ਨੇ ਆਪਣੇ ਪੁੱਤ ਦੀ ਕੁੜਮਾਈ ਨੂੰ ਗੰਗਾ ਕਿਨਾਰੇ ਕੀਤਾ ਹੈ। ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਬੇਟਾ ਆਪਣੀ ਪਿਆਰੀ ਮਾਂ ਦੀ ਸਭ ਤੋਂ ਵੱਡੀ ਇੱਛਾ ਦਾ ਸਨਮਾਨ ਕਰਦਾ ਹੈ। ਇਸ ਸ਼ੁੱਭ ਦੁਰਗਾ ਅਸ਼ਟਮੀ ਦੇ ਦਿਨ ਮਾਂ ਗੰਗਾ ਦੀ ਗੋਦ ਵਿਚ, ਇਕ ਨਵੀਂ ਸ਼ੁਰੂਆਤ, ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨਾਲ ਜਾਣ-ਪਛਾਣ। ਉਨ੍ਹਾਂ ਨੇ ਪ੍ਰੋਮਿਸ ਬੈਂਡ ਦਾ ਅਦਾਨ-ਪ੍ਰਦਾਨ ਕੀਤਾ। 

ਇਹ ਵੀ ਪੜ੍ਹੋ : ਅੱਤ ਦੀ ਗਰਮੀ ਦਰਮਿਆਨ 600 ਯੂਨਿਟ ਫ੍ਰੀ ਮਿਲਣ ਵਾਲੀ ਬਿਜਲੀ ’ਤੇ ਸੰਕਟ, ਇਨ੍ਹਾਂ ਲੋਕਾਂ ਦੀ ਵਧੇਗੀ ਚਿੰਤਾ

PunjabKesari

ਕਿੱਥੋਂ ਦੀ ਰਹਿਣ ਵਾਲੀ ਸਿੱਧੂ ਪਰਿਵਾਰ ਦੀ ਨੂੰਹ

ਇਨਾਇਤ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਰੰਧਾਵਾ ਪਟਿਆਲੇ ਦੇ ਮੰਨੇ-ਪ੍ਰਮੰਨੇ ਨਾਮ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਵਿਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਫਿਲਹਾਲ ਉਹ ਪੰਜਾਬ ਡਿਫੈਂਸ ਸਰਵਿਸ ਵੈਲਫੇਅਰ ਡਿਪਾਰਟਮੈਂਟ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਸੇਵਾਵਾਂ ਨਿਭਾਅ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਸੂਬੇ ਦੇ ਪਿੰਡਾਂ ਨੂੰ ਲੈ ਕੇ ਕੀਤਾ ਇਹ ਫ਼ੈਸਲਾ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News