ਸੁਖਬੀਰ ਨੂੰ ਸਿੱਧੂ ਦਾ ਜਵਾਬ, ਹਾਥੀ ਚੱਲੇ ਵਿਚ ਬਾਜ਼ਾਰ, ਬਾਊ-ਬਾਊ ਹੋਵੇ ਇਕ ਹਜ਼ਾਰ

01/08/2018 7:45:42 PM

ਜਲੰਧਰ : ਸੁਖਬੀਰ ਬਾਦਲ ਵਲੋਂ ਪਾਗਲ ਦੱਸੇ ਜਾਣ 'ਤੇ ਨਵਜੋਤ ਸਿੱਧੂ ਨੇ ਕਰਾਰਾ ਜਵਾਬ ਦਿੱਤਾ ਹੈ। ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦੇ ਹੋਏ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਹੈ 'ਹਾਥੀ ਚੱਲੇ ਵਿਚ ਬਾਜ਼ਾਰ, ਬਾਊ-ਬਾਊ ਹੋਵੇ ਇਕ ਹਜ਼ਾਰ'। ਨਾਲ ਹੀ ਸਿੱਧੂ ਨੇ ਕਿਹਾ ਹੈ ਕਿ ਉਹ ਸਿਰਫ ਈਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ, ਕੋਈ ਉਨ੍ਹਾਂ ਬਾਰੇ ਕੀ ਬੋਲਦਾ ਹੈ, ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਪਾਗਲ ਕਰਾਰ ਦਿੱਤਾ ਸੀ। ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਸੁਖਬੀਰ ਕੋਲੋਂ ਨਵਜੋਤ ਸਿੱਧੂ ਬਾਰੇ ਸਵਾਲ ਪੁੱਛਿਆ ਗਿਆ ਤਾਂ ਸੁਖਬੀਰ ਨੇ ਉਨ੍ਹਾਂ ਨੂੰ ਮੈਂਟਲ ਕਹਿੰਦੇ ਹੋਏ ਸੰਬੋਧਨ ਕੀਤਾ।


Related News