ਭਗਵੰਤ ਮਾਨ ਦੇ ਇਕ ਦਬਕੇ ਮਗਰੋਂ ਰਾਜਾ ਵੜਿੰਗ ਪਾਰਟੀ ਦੇ ਸਟੈਂਡ ਤੋਂ ਮੁੱਕਰ ਗਿਆ: ਸੁਖਬੀਰ ਬਾਦਲ
Wednesday, Mar 25, 2026 - 05:28 PM (IST)
ਚੰਡੀਗੜ੍ਹ/ਅਮਲੋਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਭਗਵੰਤ ਮਾਨ ਦੇ ਇਕ ਦਬਕੇ ਨਾਲ ਹੀ ਦੱਬ ਗਏ ਕਿਉਂਕਿ ਜਿੱਥੇ ਹੋਰਨਾਂ ਸੰਸਦ ਮੈਂਬਰਾਂ ਵੱਲੋਂ ਡੀ.ਐੱਮ. ਰੰਧਾਵਾ ਕੇਸ ਦੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਕੋਲ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ, ਉੱਥੇ ਹੀ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਪਾਰਟੀ ਦਾ ਸਟੈਂਡ ਹੀ ਬਦਲ ਦਿੱਤਾ।
It took just one reprimand from Chief Minister @BhagwantMann for Punjab Congress president @RajaBrar_INC to flip the party’s stand on demanding a CBI probe into the death of Warehousing Corporation officer Dr. Gagandeep Singh Randhawa.
— Sukhbir Singh Badal (@officeofssbadal) March 25, 2026
The speed with which Raja Warring has… pic.twitter.com/RcwV7sKQVV
ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘੂਰੀ ਵੱਟਣ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀ ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੀ ਸੀ.ਬੀ.ਆਈ. ਜਾਂਚ ਦੀ ਮੰਗ ਤੋਂ ਕਾਂਗਰਸ ਪਾਰਟੀ ਦਾ ਸਟੈਂਡ ਬਦਲ ਲਿਆ ਹੈ। ਰਾਜਾ ਵੜਿੰਗ ਨੇ ਜਿਸ ਤੇਜ਼ੀ ਨਾਲ ਭਗਵੰਤ ਮਾਨ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ, ਉਸ ਤੋਂ ਇਹ ਸਪੱਸ਼ਟ ਹੈ ਕਿ ਉਹ ਸਰਕਾਰ ਕੋਲ ਪਈਆਂ ਆਪਣੀਆਂ ਫਾਈਲਾਂ ਤੋਂ ਡਰਿਆ ਹੋਇਆ ਹੈ।
