ਨਵਜੋਤ ਸਿੱਧੂ ਨੇ 30 ਪੰਨਿਆਂ ਦਾ 13 ਨੁਕਾਤੀ ‘ਪੰਜਾਬ ਮਾਡਲ’ ਕੀਤਾ ਜਾਰੀ
Saturday, Feb 12, 2022 - 06:16 PM (IST)
ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਆਪਣਾ ਪੰਜਾਬ ਮਾਡਲ ਜਾਰੀ ਕੀਤਾ ਹੈ। ਇਸ ਪੰਜਾਬ ਮਾਡਲ ਰਾਹੀਂ ਨਵਜੋਤ ਸਿੱਧੂ ਨੇ 13 ਨੁਕਾਤੀ ਏਜੰਡੀ ਵੀ ਸਾਂਝੇ ਕੀਤੇ ਹਨ। 30 ਪੰਨ੍ਹਿਆਂ 30 ਪੰਨਿਆਂ ਦੇ ਇਸ ਨੁਕਾਤੀ ਪੰਜਾਬ ਮਾਡਲ ਨੂੰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਜਿੱਤੇਗਾ ਪੰਜਾਬ ਕਮਿਸ਼ਨ ਦਾ ਵੀ ਗੱਲ ਆਖੀ ਹੈ। ਇਸ ਪੰਜਾਬ ਮਾਡਲ ਵਿਚ ਸਿੱਧੂ ਨੇ ਸਿਹਤ ਸਿੱਖਿਆ, ਸਨਅਤ ਅਤੇ ਕਿਸਾਨਾਂ ਬਾਰੇ ਵੀ ਜ਼ਿਕਰ ਦੇ ਨਾਲ-ਨਾਲ ਵਿਧਾਨ ਸਭਾ ਇਜਲਾਸ ਦੇ ਲਾਈਵ ਪ੍ਰਸਾਰਣ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿਚ 13 ਪ੍ਰੋਗਰਾਮਾਂ ਦਾ ਜ਼ਿਕਰ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸੂਬੇ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ। ਸਿੱਧੂ ਦੇ ਪੰਜਾਬ ਮਾਡਲ ਵਿਚ ਲਗਭਗ ਹਰ ਖੇਤਰ, ਹਰ ਮੁੱਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੋਣ ਮੈਦਾਨ ’ਚ ਉੱਤਰੀ ਨਵਜੋਤ ਸਿੱਧੂ ਦੀ ਧੀ ਰਾਬੀਆ, ਪਹਿਲੀ ਵਾਰ ਬਿਕਰਮ ਮਜੀਠੀਆ ’ਤੇ ਬੋਲਿਆ ਵੱਡਾ ਹਮਲਾ
ਇਸ ਮਾਡਲ ਨੂੰ ਜਾਰੀ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ‘ਤੇਰਾ-ਤੇਰਾ’ ਅਤੇ ‘ਸਰਬੱਤ ਦਾ ਭਲਾ’ ਦੇ ਫ਼ਲਸਫ਼ੇ ਤੋਂ ਪ੍ਰੇਰਿਤ ‘ਪੰਜਾਬ ਮਾਡਲ’ ਸਾਂਝਾ ਕਰ ਰਿਹਾ ਹਾਂ। ਰਾਜੀਵ ਜੀ ਦਾ ਪੰਚਾਇਤ/ਸਥਾਨਕ ਸਰਕਾਰਾਂ ਨੂੰ ਸਸ਼ਕਤ ਬਣਾਉਣ ਦਾ ਨਜ਼ਰੀਆ। ਇਹ ਮਾਡਲ ਸਭ ਚੋਰੀਆਂ ਨੂੰ ਨੱਥ ਪਾਏਗਾ, ਪੰਜਾਬ ਵਿੱਚੋਂ ਮਾਫੀਏ ਦਾ ਖ਼ਾਤਮਾ ਕਰੇਗਾ, ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਨੱਕੋ-ਨੱਕ ਭਰੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵੀਟ ਕੀਤੀ ਵੀਡੀਓ, ਆਪਣੇ ਸਿਆਸੀ ਕਰੀਅਰ ਦਾ ਦੱਸਿਆ ‘ਲੇਖਾ ਜੋਖਾ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?