ਨਵਜੋਤ ਸਿੱਧੂ ਦਾ ਬਾਦਲਾਂ ''ਤੇ ਵੱਡਾ ਹਮਲਾ, ਦਿੱਤੀ ਖੁੱਲ੍ਹੀ ਚੁਣੌਤੀ

05/15/2017 7:22:38 PM

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਬਾਦਲ ਪਰਿਵਾਰ ''ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ''ਚ ਪ੍ਰੈਸ ਕਾਨਫਰੰਸ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਸਰਕਾਰ ਦੀ ਆਮਦਨ ਬਾਦਲਾਂ ਦੀ ਆਮਦਨ ਬਣ ਗਈ ਸੀ ਜਿਹੜਾ ਵੀ ਪੈਸਾ ਪੰਜਾਬ ਦੇ ਵਿਕਾਸ ਲਈ ਆਇਆ ਉਹ ਬਾਦਲਾਂ ਨੇ ਆਪਣੇ ਲਈ ਵਰਤ ਲਿਆ। ਸਿੱਧੂ ਨੇ ਕਿਹਾ ਕਿ ਸੂਬੇ ਨੂੰ 200 ਕਰੋੜ ਰੁਪਏ ਸਮਾਰਟ ਸਿਟੀ ਲੁਧਿਆਣਾ ਲਈ ਆਏ ਸਨ। ਸਿੱਧੂ ਨੇ ਕਿਹਾ ਕਿ ਅੰਮ੍ਰਿਤ ਯੋਜਨਾ ''ਚ ਵੀ 476 ਕਰੋੜ ਆਪਣੀ ਮਰਜ਼ੀ ਨਾਲ ਕਿਤੇ ਹੋਰ ਹੀ ਖਰਚ ਕਰ ਦਿੱਤੇ ਗਏ। ਸਿੱਧੂ ਨੇ ਖੁੱਲ੍ਹੀ ਚਰਚਾ ਲਈ ਬਾਦਲਾਂ ਨੂੰ ਚੁਣੌਤੀ ਵੀ ਦਿੱਤੀ।  
ਸਿੱਧੂ ਨੇ ਅਕਾਲੀ ਸਰਕਾਰ ''ਤੇ ਹਮਲਾ ਕਰਦੇ ਹੋਏ ਕਿਹਾ ਕਿ ਬਾਦਲਾਂ ਨੇ ਸਿਰਫ ਕਾਗਜ਼ਾਂ ''ਚ ਹੀ ਸੂਬੇ ਦਾ ਵਿਕਾਸ ਕੀਤਾ ਜਦਕਿ ਅਸਲ ਸੱਚਾਈ ਕੁਝ ਹੋਰ ਹੀ ਹੈ। ਸਿੱਧੂ ਨੇ ਕਿਹਾ ਕਿ ਸਮਾਰਟ ਸਿਟੀ ਲਈ ਆਇਆ ਪੈਸਾ ਉਕਤ ਸ਼ਹਿਰਾਂ ਵਿਚ ਹੀ ਖਰਚ ਹੋਣਾ ਚਾਹੀਦਾ ਸੀ ਜਦਕਿ ਇਹ ਪੈਸਾ ਕਿੱਥੇ ਗਿਆ ਇਸ ਦੀ ਕੋਈ ਜਾਣਕਾਰੀ ਨਹੀਂ। ਸਿੱਧੂ ਨੇ ਕਿਹਾ ਕਿ ਕਈ ਅਕਾਲੀ ਵਰਕਰਾਂ ਨੇ ਨਜਾਇਜ਼ ਜ਼ਮੀਨਾਂ ਦੱਬੀਆਂ ਹਨ ਜਿਨ੍ਹਾਂ ''ਤੇ ਜਲਦ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News