ਸੋਨੂੰ ਸੂਦ ਦੇ ਘਰ ਪਹੁੰਚੇ ਨਵਜੋਤ ਸਿੱਧੂ, ਕੁਝ ਸਮੇਂ 'ਚ ਪਹੁੰਚਣਗੇ ਸੀ. ਐੱਮ. ਚੰਨੀ

Monday, Jan 10, 2022 - 04:12 PM (IST)

ਮੋਗਾ (ਬਿਊਰੋ) : ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਅੱਜ ਕਾਂਗਰਸ ਦਾ ਪੱਲਾ ਫੜ੍ਹਨ ਜਾ ਰਹੀ ਹੈ। ਹਾਲ ਹੀ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੋਨੂੰ ਸੂਦ ਦੇ ਮੋਗੇ ਵਾਲੇ ਘਰ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਸਮੇਂ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਰੀਸ਼ ਚੌਧਰੀ ਵੀ ਮਾਲਵਿਕਾ ਸੂਦ ਸੱਚਰ ਦੇ ਘਰ ਪਹੁੰਚ ਰਹੇ ਹਨ, ਜੋ ਉਸ ਨੂੰ ਕਾਂਗਰਸ 'ਚ ਸ਼ਾਮਲ ਕਰਨ ਦਾ ਰਸਮੀ ਐਲਾਨ ਕਰਨਗੇ। 

PunjabKesari

ਇਹ ਵੀ ਖ਼ਬਰ ਪੜ੍ਹੋ - ਅਦਾਕਾਰ Sonu Sood ਦੀ ਭੈਣ Malvika ਅੱਜ Congress 'ਚ ਹੋ ਸਕਦੀ ਹੈ ਸ਼ਾਮਲ

ਦੱਸ ਦਈਏ ਕਿ ਇਸ ਰਸਮੀ ਐਲਾਨ ਦੌਰਾਨ ਸੋਨੂੰ ਸੂਦ ਵੀ ਆਪਣੀ ਭੈਣ ਨਾਲ ਮੌਜੂਦ ਰਹਿਣਗੇ। ਸੋਨੂੰ ਸੂਦ ਦੇ ਰਾਜਨੀਤੀ 'ਚ ਸਰਗਰਮ ਹੋਣ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਸਨ। ਉਹ ਮੋਗਾ 'ਚ ਕਈ ਸਮਾਜ ਸੇਵੀ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਵੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਸੋਨੂੰ ਸੂਦ ਨੇ ਖ਼ੁਦ ਰਾਜਨੀਤੀ 'ਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੀ ਭੈਣ ਨੂੰ ਅੱਗੇ ਵਧਾਇਆ ਹੈ। ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਫ਼ਿਲਮ ਅਦਾਕਾਰ ਸੋਨੂੰ ਸੂਦ ਦੀ ਪੰਜਾਬ ਦੇ 'ਸਟੇਟ ਆਈਕਨ' ਵਜੋਂ ਨਿਯੁਕਤੀ ਰੱਦ ਕਰ ਦਿੱਤੀ ਸੀ। ਸੋਨੂੰ ਸੂਦ ਨੂੰ ਇੱਕ ਸਾਲ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦਾ ਆਈਕਨ ਬਣਾਇਆ ਗਿਆ ਸੀ। 

PunjabKesari

ਇਹ ਖ਼ਬਰ ਵੀ ਪੜ੍ਹੋ - ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


sunita

Content Editor

Related News