ਅੱਜ ''ਨਵਜੋਤ ਸਿੱਧੂ'' ਬਾਰੇ ਅਹਿਮ ਫ਼ੈਸਲਾ ਲੈ ਸਕਦੀ ਹੈ ਕਾਂਗਰਸ ਹਾਈਕਮਾਨ, ਮਿਲ ਸਕਦਾ ਹੈ ਇਹ ਅਹੁਦਾ

02/08/2021 2:18:01 PM

ਜਲੰਧਰ (ਅਨਿਲ ਪਾਹਵਾ) : ਪੰਜਾਬ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਨੇ 15 ਜੁਲਾਈ, 2019 ਨੂੰ ਇਕ ਟਵੀਟ ਕਰਕੇ ਪੰਜਾਬ ਕੈਬਨਿਟ 'ਚੋਂ ਅਸਤੀਫ਼ਾ ਦੇਣ ਦੀ ਗੱਲ ਕਹੀ ਸੀ। ਟਵੀਟ 'ਚ ਉਨ੍ਹਾਂ ਨੇ 10 ਜੂਨ, 2019 ਨੂੰ ਅਸਤੀਫ਼ਾ ਦਿੱਤੇ ਜਾਣ ਦੀ ਗੱਲ ਕਹੀ ਸੀ। ਉਸ ਸਮੇਂ ਤੋਂ ਲੈ ਕੇ ਨਵਜੋਤ ਸਿੱਧੂ ਲਗਾਤਾਰ ਸਿਆਸਤ ਤੋਂ ਦੂਰ ਰਹੇ। ਇਸ ਤੋਂ ਬਾਅਦ ਨਵਜੋਤ ਸਿੱਧੂ ਕਈ ਵਾਰ ਸਾਹਮਣੇ ਤਾਂ ਆਏ ਅਤੇ ਕਿਸਾਨਾਂ ਨੂੰ ਲੈ ਕੇ ਆਪਣਾ ਪੱਖ ਰੱਖਿਆ ਪਰ ਉਹ ਸਿਆਸੀ ਤੌਰ 'ਤੇ ਪੰਜਾਬ ਦੀ ਸੱਤਾ 'ਚ ਫਿਲਹਾਲ 'ਮਿਊਟ ਮੋਡ' 'ਤੇ ਹੀ ਹਨ।

ਇਹ ਵੀ ਪੜ੍ਹੋ : ਜਲੰਧਰ ਦੇ PAP ਕੈਂਪਸ 'ਚ ਚੱਲੀ ਗੋਲੀ, 9 ਬਟਾਲੀਅਨ ਦੇ ਸੀਨੀਅਰ ਕਾਂਸਟੇਬਲ ਦੀ ਮੌਤ

ਅੱਜ ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਨ ਕੋਈ ਅਹਿਮ ਫ਼ੈਸਲਾ ਲੈ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਅੱਜ ਪਾਰਟੀ 'ਚ ਕੋਈ ਅਹਿਮ ਅਹੁਦਾ ਮਿਲ ਸਕਦਾ ਹੈ, ਜਿਸ ਦਾ ਐਲਾਨ ਅਗਲੇ ਕੁੱਝ ਦਿਨਾਂ 'ਚ ਹੋ ਜਾਵੇਗਾ। ਅੱਜ ਦਾ ਦਿਨ ਸਿੱਧੂ ਲਈ ਖ਼ਾਸ ਹੋ ਸਕਦਾ ਹੈ, ਜਿਸ ਦਾ ਇਕ ਕਾਰਨ ਹੈ ਕਿ ਸਿੱਧੂ ਅੱਜ ਜਨਪਥ 'ਤੇ ਦੇਖੇ ਗਏ ਹਨ ਅਤੇ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ। ਸਿੱਧੂ ਨੂੰ ਲੈ ਕੇ 2 ਤਰ੍ਹਾਂ ਦੀਆਂ ਯੋਜਨਾਵਾਂ 'ਤੇ ਕਾਂਗਰਸ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਜੋੜੇ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮੱਥਾ ਟੇਕ ਕੇ ਘਰ ਵਾਪਸ ਪਰਤ ਰਿਹਾ ਸੀ ਪਰਿਵਾਰ

ਇੱਕ ਇਹ ਕਿ ਸਿੱਧੂ ਨੂੰ ਪੰਜਾਬ 'ਚ ਕੈਬਨਿਟ ਮੰਤਰੀ ਬਣਾ ਕੇ ਉਨ੍ਹਾਂ ਨੂੰ ਨਵਾਂ ਮਹਿਕਮਾ ਦੇ ਦਿੱਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚਾਹੁੰਦੇ ਹਨ ਕਿ ਸਿੱਧੂ ਨੂੰ ਪੰਜਾਬ 'ਚ ਮੰਤਰੀ ਬਣਾ ਦਿੱਤਾ ਜਾਵੇ। ਕੈਪਟਨ ਸਿੱਧੂ ਨੂੰ ਬਿਜਲੀ ਮਹਿਕਮੇ ਸਮੇਤ ਕੁੱਝ ਹੋਰ ਮਹਿਕਮਿਆਂ ਦੀ ਵੀ ਪੇਸ਼ਕਸ਼ ਕਰ ਚੁੱਕੇ ਹਨ ਕਿਉਂਕਿ ਨਵਜੋਤ ਸਿੱਧੂ ਸਥਾਨਕ ਸਰਕਾਰਾਂ ਬਾਰੇ ਮਹਿਕਮੇ 'ਚ ਰਹਿ ਚੁੱਕੇ ਹਨ, ਇਸ ਲਈ ਉਹ ਕੈਪਟਨ ਦੀ ਇਸ ਪੇਸ਼ਕਸ਼ ਤੋਂ ਖ਼ੁਸ਼ ਨਹੀਂ ਹਨ। ਹੁਣ ਇੱਕ ਹੋਰ ਚਰਚਾ ਚੱਲ ਰਹੀ ਹੈ, ਜਿਸ 'ਤੇ ਅਜੇ ਤੱਕ ਕਾਂਗਰਸ ਵੱਲੋਂ ਮੋਹਰ ਤਾਂ ਨਹੀਂ ਲਾਈ ਗਈ ਪਰ ਸੂਤਰ ਦੱਸਦੇ ਹਨ ਕਿ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਵੀ ਕੋਈ ਅਹਿਮ ਅਹੁਦਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਲਾਲ ਕਿਲ੍ਹੇ 'ਤੇ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਦੀ ਚੰਡੀਗੜ੍ਹ 'ਚ ਵੱਡੀ ਕਾਰਵਾਈ, ਇਕ ਨੂੰ ਦਬੋਚਿਆ

ਕਮੇਟੀ ਦੇ ਪ੍ਰਧਾਨ ਦਾ ਅਹੁਦਾ ਵੀ ਖ਼ਾਲੀ ਹੈ ਅਤੇ ਸੁਨੀਲ ਜਾਖੜ ਇਸ ਅਹੁਦੇ 'ਤੇ ਅਸਤੀਫ਼ੇ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਦੇ ਤੌਰ 'ਤੇ ਕੰਮ ਕਰ ਰਹੇ ਹਨ। ਸਿੱਧੂ ਬੇਸ਼ੱਕ ਇਹ ਅਹੁਦਾ ਚਾਹੁੰਦੇ ਹਨ ਪਰ ਕਾਂਗਰਸ 'ਚ ਉਨ੍ਹਾਂ ਨੂੰ ਇਹ ਅਹੁਦਾ ਦੇਣ ਲਈ ਸਹਿਮਤੀ ਨਹੀਂ ਹੈ। ਅਜਿਹੇ 'ਚ ਪਾਰਟੀ ਹਾਈਕਮਾਨ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫ਼ੈਸਲਾ ਲੈਂਦੀ ਹੈ। ਨਵਜੋਤ ਸਿੱਧੂ ਚਾਹੁੰਦੇ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਹਨ ਪਰ ਹੁਣ ਪੂਰਾ ਦਾਰੋਮਦਾਰ ਸੋਨੀਆ ਗਾਂਧੀ 'ਤੇ ਹੀ ਹੈ।

ਇਹ ਵੀ ਪੜ੍ਹੋ : ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਵਾਂਗਰਾਓਂ 'ਚ ਵਾਰਦਾਤ, ਆਜ਼ਾਦ ਉਮੀਦਵਾਰ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼

ਸਿੱਧੂ ਦੀ ਅੱਜ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਰਹੀ ਹੈ ਅਤੇ ਇਹ 2-3 ਵਾਰ ਹੋਇਆ ਹੈ, ਜਦੋਂ ਸਿੱਧੂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਉਂਝ ਨਵਜੋਤ ਸਿੱਧੂ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਅਕਸਰ ਹੀ ਬੈਠਕਾਂ ਕਰਦੇ ਰਹੇ ਹਨ। ਸਿੱਧੇ ਤੌਰ 'ਤੇ ਖ਼ੁਦ ਉਨ੍ਹਾਂ ਦੇ ਆਪਣੇ ਵਿਸ਼ੇ 'ਤੇ ਹੀ ਚਰਚਾ ਨੂੰ ਲੈ ਕੇ ਸੋਨੀਆ ਗਾਂਧੀ ਨਾਲ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੈ। ਇਸ ਬੈਠਕ 'ਚ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਵੀ ਸ਼ਾਮਲ ਹਨ। ਅਜਿਹੇ 'ਚ ਲੱਗਦਾ ਹੈ ਕਿ ਸਿੱਧੂ ਨੂੰ ਲੈ ਕੇ ਅੱਜ ਕੋਈ ਅਹਿਮ ਫ਼ੈਸਲਾ ਕਾਂਗਰਸ 'ਚ ਹੋ ਸਕਦਾ ਹੈ, ਜਿਸ ਦਾ ਐਲਾਨ ਅੱਜ ਜਾਂ ਆਉਣ ਵਾਲੇ ਕੁੱਝ ਦਿਨਾਂ ਅੰਦਰ ਹੋ ਜਾਵੇਗਾ।
ਨੋਟ : ਨਵਜੋਤ ਸਿੱਧੂ ਬਾਰੇ ਅੱਜ ਕਾਂਗਰਸ ਹਾਈਕਮਾਨ ਵੱਲੋਂ ਅਹਿਮ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਬਾਰੇ ਦਿਓ ਆਪਣੀ ਰਾਏ


Babita

Content Editor

Related News