ਸਿੱਧੂ ਨਹੀਂ ਰਿਹਾ ਕੈਪਟਨ ਦਾ ਦੁਲਾਰਾ : ਤਰੁਣ ਚੁੱਘ
Saturday, Jun 08, 2019 - 09:48 AM (IST)

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਲੰਮੇਂ ਹੱਥੀਂ ਲਿਆ ਹੈ। ਤੁਰਣ ਚੁੱਘ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਖੁਦ ਹੀ ਆਪਣੀ ਨਾਕਾਮੀ ਮੰਨ ਲਈ ਹੈ। ਕੈਬਨਿਟ ਮੰਤਰੀ ਨਵਜੋਤ ਸਿੱਧੂ ਬਾਰੇ ਬੋਲਦਿਆਂ ਤੁਰਣ ਚੁੱਘ ਨੇ ਕਿਹਾ ਕਿ ਹੁਣ ਨਵਜੋਤ ਸਿੱਧੂ ਕੈਪਟਨ ਦਾ ਦੁਲਾਰਾ ਨਹੀਂ ਰਿਹਾ ਹੈ।
ਸਿੱਧੂ ਦੇ ਵਿਭਾਗ ਬਦਲਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿੱਧੂ ਮੁੰਬਈ 'ਚ ਰੁੱਝੇ ਰਹਿਣਗੇ ਜਾਂ ਫਿਰ ਬਿਜਲੀ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਪੂਰੀ ਬਿਜਲੀ ਦੇਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਿੱਧੂ ਨੂੰ ਕੈਪਟਨ ਸਰਕਾਰ ਨੇ ਦੂਜਾ ਮੌਕਾ ਦਿੱਤਾ ਹੈ ਅਤੇ ਇਹ ਹੁਣ ਸਿੱਧੂ ਦੀ ਪਰਫਾਰਮੈਂਸ ਦਾ ਸਮਾਂ ਹੈ।