ਨਵਜੋਤ ਸਿੱਧੂ ਮੰਤਰੀਆਂ ਸਮੇਤ ਪਹੁੰਚੇ ਲਖੀਮਪੁਰ ਖੀਰੀ, ਪੀੜਤ ਕਿਸਾਨ ਪਰਿਵਾਰਾਂ ਨਾਲ ਵੰਡਾਇਆ ਦੁੱਖ

Friday, Oct 08, 2021 - 05:20 PM (IST)

ਨਵਜੋਤ ਸਿੱਧੂ ਮੰਤਰੀਆਂ ਸਮੇਤ ਪਹੁੰਚੇ ਲਖੀਮਪੁਰ ਖੀਰੀ, ਪੀੜਤ ਕਿਸਾਨ ਪਰਿਵਾਰਾਂ ਨਾਲ ਵੰਡਾਇਆ ਦੁੱਖ

ਨੈਸ਼ਨਲ ਡੈਸਕ :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੰਤਰੀਆਂ ਸਮੇਤ ਲਖੀਮਪੁਰ ਪਹੁੰਚ ਕੇ ਪੀੜਤ ਕਿਸਾਨ ਪਰਿਵਾਰਾਂ ਨਾਲ ਦੁੱਖ ਵੰਡਾਇਆ। ਇਸ ਦੌਰਾਨ ਉਹ ਮ੍ਰਿਤਕ ਲਵਪ੍ਰੀਤ ਸਿੰਘ (20) ਦੇ ਪਰਿਵਾਰ ਨੂੰ ਮਿਲੇ ਤੇ ਦੁੱਖ ਸਾਂਝਾ ਕੀਤਾ।

PunjabKesari

ਨਵਜੋਤ ਸਿੰਘ ਸਿੱਧੂ ਨਾਲ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਵਿਧਾਇਕ ਰਾਜ ਕੁਮਾਰ ਚੱਬੇਵਾਲ (ਪ੍ਰਧਾਨ, ਅਨੁਸੂਚਿਤ ਜਾਤੀ ਵਿਭਾਗ, ਪੰਜਾਬ ਕਾਂਗਰਸ), ਵਿਧਾਇਕ ਕੁਲਜੀਤ ਸਿੰਘ ਨਾਗਰਾ (ਕਾਰਜਕਾਰੀ ਪ੍ਰਧਾਨ, ਪੰਜਾਬ ਕਾਂਗਰਸ) ਅਤੇ ਵਿਧਾਇਕ ਮਦਨਲਾਲ ਜਲਾਲਪੁਰ ਨੇ ਵੀ ਪੀੜਤ ਕਿਸਾਨ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ।

PunjabKesari

ਜ਼ਿਕਰਯੋਗ ਹੈ ਕਿ ਬੀਤੇ ਕੱਲ ਨਵਜੋਤ ਸਿੱਧੂ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਤੇ ਮੰਤਰੀਆਂ ਦੇ ਵੱਡੇ ਕਾਫ਼ਿਲੇ ਨੂੰ ਹਰਿਆਣਾ-ਯੂ. ਪੀ. ਬਾਰਡਰ ’ਤੇ ਰੋਕ ਦਿੱਤਾ ਗਿਆ ਸੀ।

PunjabKesari

ਇਸ ਦੌਰਾਨ ਸਿੱਧੂ ਤੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਹਿਰਾਸਤ ’ਚ ਲੈ ਕੇ ਸਹਾਰਨਪੁਰ ਦੇ ਸਰਸਾਵਾ ਥਾਣੇ ’ਚ ਲਿਜਾਇਆ ਗਿਆ ਸੀ, ਜਿਥੇ ਪੁਲਸ ਤੇ ਸਿੱਧੂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਕੁਝ ਵਿਅਕਤੀਆਂ ਨੂੰ ਹੀ ਲਖੀਮਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ।

PunjabKesari


author

Manoj

Content Editor

Related News